17.1 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਅੰਗਹੀਣ ਵਿਅਕਤੀਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਭਿੱਖੀਵਿੰਡ ਚੌਕ ਜ‍ਾਮ...

ਅੰਗਹੀਣ ਵਿਅਕਤੀਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਭਿੱਖੀਵਿੰਡ ਚੌਕ ਜ‍ਾਮ ਕਰ ਲਾਇਆ ਧਰਨਾ

ਬੀਤੇ 3 ਸਾਲਾਂ ਤੋਂ ਆਪਣੇ ਹੱਕਾਂ ਲਈ ਖਾ ਰਹੇ ਨੇ ਠੋਕਰਾਂ : ਬੀ ਡੀ ਪੀ ਓ ਪਹੁੰਚੇ ਧਰਨੇ ਤੇ, ਧਰਨਾ ਸਮਾਪਤ

ਤਰਨਤਾਰਨ (ਰਿੰਪਲ ਗੋਲਣ) : ਜਿੱਥੇ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਅੰਗਹੀਣਾਂ ਵਿਅਕਤੀਆਂ ਦਾ ਕੰਮ ਪਹਿਲ ਦੇ ਆਧਾਰ ਤੇ ਕਰਨ ਦੇ ਆਦੇਸ਼ ਜਾਰੀ ਹਨ ।ਉੱਥੇ ਹੀ ਕੁਝ ਸਰਕਾਰੀ ਬਾਬੂਆਂ ਵੱਲੋਂ ਇਨ੍ਹਾਂ ਅੰਗਹੀਣ ਵਿਅਕਤੀਆਂ ਬਿਨਾ ਵਜ੍ਹਾ ਖੱਜਲ ਖੁਆਰ ਕੀਤਾ ਜਾ ਰਿਹਾ ਹੈ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਲ੍ਹਾ ਤਰਨਤਾਰਨ ਦੇ ਬਲਾਕ ਭਿੱਖੀਵਿੰਡ ਜਿੱਥੇ ਬੀਤੇ ਤਿੰਨ ਸਾਲਾਂ ਤੋਂ ਅੰਗਹੀਣ ਵਿਅਕਤੀਆਂ ਵੱਲੋਂ ਆਪਣੇ ਹੱਕ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਗਹੀਣ ਵਿਅਕਤੀਆਂ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਦੱਸਿਆ ਕਿ ਬੀਤੇ 3 ਸਾਲਾਂ ਤੋਂ ਬਲਾਕ ਭਿੱਖੀਵਿੰਡ ਅਧੀਨ ਆਉਂਦੇ ਬਾਰਡਰ ਏਰੀਏ ਦੇ ਅੰਗਹੀਣ ਵਿਅਕਤੀਆਂ 5 ਮਰਲੇ ਦਾ ਪਲਾਟ ਜਿਸ ਵਿੱਚ ਕਮਰਾ,ਟਾਇਲਟ,ਬਾਥਰੂਮ ਆਦਿ ਸਰਕਾਰ ਵੱਲੋਂ ਅਲਾਟ ਕੀਤਾ ਗਿਆ ਹੈ । ਜਿਸ ਦੀ ਪੜਤਾਲ ਵੀ ਪੂਰੀ ਹੋ ਚੁੱਕੀ ਹੈ ਲੇਕਿਨ ਅਜੇ ਤੱਕ ਕਿਸੇ ਵੀ ਅੰਗਹੀਣ ਵਿਅਕਤੀ ਨੂੰ 5 ਮਰਲੇ ਦਾ ਪਲਾਟ ਨਹੀ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਬੀਡੀਓ ਸਾਹਿਬ ਭਿੱਖੀਵਿੰਡ ਵੱਲੋਂ ਸਾਡੇ ਹੱਕਾਂ ਨੂੰ ਦੇਣ ਦੀ ਬਜਾਏ ਉਲਟਾ ਸਾਨੂੰ ਦੁਬਾਰਾ ਫਾਈਲਾਂ ਭਰਨ ਲਈ ਕਿਹਾ ਜਾ ਰਿਹਾ ਹੈ ਅਤੇ ਬਾਰ ਬਾਰ ਸਾਥੋਂ ਬਲਾਕ ਭਿੱਖੀਵਿੰਡ ਦੇ ਗੇਡ਼ੇ ਲਗਵਾਏ ਜਾ ਰਹੇ ਹਨ । ਲਖਵੀਰ ਸਿੰਘ ਨੇ ਦੱਸਿਆ ਕਿ ਉਹ ਮੰਗ ਪੱਤਰ ਲੈ ਕੇ ਬੀਡੀਓ ਸਾਹਿਬ ਭਿੱਖੀਵਿੰਡ ਨੂੰ ਦੇਣ ਲਈ ਪੁੱਜੇ ਸਨ ਲੇਕਿਨ ਇੱਕ ਘੰਟਾ ਵੇਟ ਕਰਨ ਤੋਂ ਬਾਅਦ ਜਦ ਬੀ.ਡੀ.ਓ ਸਾਹਿਬ ਨਹੀਂ ਮਿਲੇ ਤਾਂ ਮਜਬੂਰਨ ਉਨ੍ਹਾਂ ਨੂੰ ਭਿੱਖੀਵਿੰਡ ਦੇ ਮੇਨ ਚੌਕ ਵਿੱਚ ਧਰਨਾ ਲਗਾਉਣਾ ਪਿਆ । ਉਨ੍ਹਾਂ ਸਰਕਾਰ ਅਤੇ ਸਰਕਾਰੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਜੇਕਰ ਅੰਗਹੀਣ ਵਿਅਕਤੀਆਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹ ਭਿੱਖੀਵਿੰਡ ਚੌਕ ਨੂੰ ਪੂਰਨ ਤੌਰ ਤੇ ਬੰਦ ਕਰ ਲੰਮੇ ਸਮੇਂ ਲਈ ਧਰਨੇ ਤੇ ਬੈਠਣਗੇ ਅਤੇ ਪੰਜਾਬ ਪੱਧਰੀ ਰੋਸ ਮੁਜ਼ਾਹਰਾ ਵੀ ਕੀਤਾ ਜਾਵੇਗਾ ਜਿਸ ਦਾ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਪਰ ਬਾਅਦ ਵਿੱਚ ਬੀ.ਡੀ.ਓ ਸਾਹਿਬ ਮੌਕੇ ਤੇ ਪੁੱਜੇ ਤੇ ਵਿਸ਼ਵਾਸ ਦਵਾਇਆ ਕੇ ਮੰਗਾ ਪਹਿਲ ਦੇ ਅਧਾਰ ਤੇ ਹਾਲ ਕੀਤੀਆਂ ਜਾਣਗੀਆਂ ।

Today Now News

RELATED ARTICLES
- Advertisment -

POPULAR POSTS