ਐੱਸ ਆਈ ਹਰਜੀਤ ਸਿੰਘ ਇੰਚਾਰਜ ਟ੍ਰੈਫਿਕ ਪੁਲਸ ਮੋਗਾ ਨੇ ਸਾਰਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ

ਮੋਗਾ (ਹੈਪੀ-ਹਰਪਾਲ) : ਅੱਜ ਮਿਤੀ 16-06-2021 ਨੂੰ ਮਾਣਯੋਗ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਹਰਮਨਬੀਰ ਸਿੰਘ ਗਿੱਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੱਕੜ ਮੰਡੀ ਮੋਗਾ ਦੇ ਕਮਿਸ਼ਨ ਏਜੰਟ ,ਵਪਾਰੀਆਂ, ਡਰਾਈਵਰਾਂ ਅਤੇ ਮਜ਼ਦੂਰਾ ਨੂੰ ਟ੍ਰੈਫਿਕ ਐਜੂਕੇਸ਼ਨ ਸੈਲ ਮੋਗਾ ਵਲੋਂ ਨਸ਼ਿਆਂ ਦੇ ਖਿਲਾਫ਼, ਟ੍ਰੈਫਿਕ ਨਿਯਮਾਂ ਅਤੇ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕੀਤਾ ਗਿਆ।ਐੱਸ ਆਈ ਹਰਜੀਤ ਸਿੰਘ ਇੰਚਾਰਜ ਟ੍ਰੈਫਿਕ ਪੁਲਸ ਮੋਗਾ ਅਤੇ ਏਐਸਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਸੰਬੋਧਨ ਕੀਤਾ । ਐੱਸ ਆਈ ਹਰਜੀਤ ਸਿੰਘ ਇੰਚਾਰਜ ਟ੍ਰੈਫਿਕ ਪੁਲਸ ਮੋਗਾ ਨੇ ਸਾਰਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । Asi ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਨਸ਼ਿਆਂ ਅਤੇ ਮਾੜੀ ਸੰਗਤ ਤੋਂ ਦੂਰ ਰਹਿਣ ਲਈ ਕਿਹਾ ਅਤੇ ਕੋਰੋਨਾ ਵਾਇਰਸ ਦੇ ਪ੍ਰਕੋਪ ਸਬੰਧੀ ਜਾਗਰੂਕ ਕੀਤਾ ਗਿਆ । ਸਾਰਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਗਿਆ । ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਸਮੱਸਿਆ ਸਮੇਂ ਲੋੜ ਪੈਣ ਤੇ ਡਾਇਲ 112 ਦੀ ਵਰਤੋਂ ਕਰਨ ਲਈ ਜਾਣਕਾਰੀ ਦਿੱਤੀ Iਇਸ ਮੌਕੇ ਏ ਐਸ ਆਈ ਸੁਖਮੰਦਰ ਸਿੰਘ ਟ੍ਰੈਫਿਕ ਪੁਲਸ ਮੋਗਾ ,ਏ ਐਸ ਆਈ ਰਾਜਵਿੰਦਰ ਸਿੰਘ ਟ੍ਰੈਫਿਕ ਪੁਲਸ ਮੋਗਾ, ਏ ਐਸ ਆਈ ਹਕੀਕਤ ਸਿੰਘ ਟ੍ਰੈਫਿਕ ਪੁਲਸ ਮੋਗਾ , ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਟਰੈਫਿਕ ਪੁਲੀਸ ਮੋਗਾ ਅਤੇ ਸੰਜੀਵ ਕੁਮਾਰ ਲੱਡੂ, ਰਾਮਪਾਲ ਰਾਮਾਂ, ਸਮੀਰ ਬਾਂਸਲ ਅਤੇ ਪਿੰਟੂ ਬਾਊ ਹਾਜ਼ਰ ਸਨ ।






