17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ਼੍ਰੀ ਮੁਕਤਸਰ ਸਾਹਿਬ : ਪਿਤਾ ਦੇ ਸੁਪਨੇ ਨੂੰ ਪੁਤਰ ਨੇ ਕੀਤਾ ਪੂਰਾ...

ਸ਼੍ਰੀ ਮੁਕਤਸਰ ਸਾਹਿਬ : ਪਿਤਾ ਦੇ ਸੁਪਨੇ ਨੂੰ ਪੁਤਰ ਨੇ ਕੀਤਾ ਪੂਰਾ : 21 ਸਾਲ ਦਾ ਅਰਮਾਨ ਦੀ ਪ੍ਰਾਪਤੀ ਤੇ ਖੁਸ਼ੀ ਦੀ ਲਹਿਰ

ਐਨ.ਡੀ.ਏ. ਤੋਂ ਬਾਅਦ ਥਲ ਸੈਨਾ ਚ ਲੈਫਟੀਨੈਂਟ ਭਰਤੀ : ਐਨ.ਡੀ.ਏ. ਪੂਨੇ ਤੇ ਆਈ.ਐਮ.ਏ. ਦੇਹਰਾਦੂਨ ਵਿਖੇ ਹੋਈ ਟ੍ਰੇਨਿੰਗ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਦੇ 21 ਸਾਲ ਦੇ ਨੌਜਵਾਨ ਅਰਮਾਨ ਦੀਪ ਸਿੰਘ ਨੇ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਦਿਆ ਐਨ ਡੀ ਏ ਤੋਂ ਬਾਅਦ ਫੌਜ ਚ ਲੈਫਟੀਨੈਂਟ ਵਜੋਂ ਭਰਤੀ ਹੋਇਆ ਹੈ। ਅਰਮਾਨ ਦੇ ਪਿਤਾ ਨੇ ਵੀ ਪੜਾਈ ਸਮੇਂ ਇਹ ਸੁਪਨਾ ਲਿਆ ਸੀ ਪਰ ਬਿਮਾਰ ਹੋ ਜਾਣ ਕਾਰਨ ਇਹ ਸੁਪਨਾ ਪੂਰਾ ਨਾ ਹੋ ਸਕਿਆ । ਇਸ ਪ੍ਰਾਪਤੀ ਤੇ ਪਰਿਵਾਰ ਚ ਖੁਸ਼ੀ ਦੀ ਲਹਿਰ ਹੈ।
ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਪਿੰਡ ਗੁੜੀ ਸੰਘਰ ਦੇ ਜੰਮਪਲ ਅਤੇ ਜ਼ੈਲਦਾਰ ਜੋਗਿੰਦਰ ਸਿੰਘ ਦੇ ਪੋਤਰੇ ਅਰਮਾਨਦੀਪ ਸਿੰਘ ਬਰਾੜ ਪੁਤਰ ਗੁਰਸੇਵਕ ਸਿੰਘ ਬਰਾੜ ਜੋ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਹੀ ਰਹਿ ਰਹੇ ਹਨ ਨੇ ਥਲ ਸੈਨਾ ਦੀ ਅਸਾਮ ਰੈਜੀਮੈਂਟ ਵਿਚ ਲੈਫਟੀਨੈਂਟ ਲੱਗ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਅਰਮਾਨਦੀਪ ਨੇ 3 ਸਾਲ ਐਨਡੀਏ ਪੂਨੇ ਅਤੇ 1 ਸਾਲ ਆਈਐਮਏ ਦੇਹਰਾਦੂਨ ਵਿੱਚ ਟ੍ਰੇਨਿੰਗ ਪੂਰੀ ਕਰ ਕੇ 22 ਸਾਲ ਦੀ ਉਮਰ ਵਿੱਚ ਇਹ ਉਪਲੱਬਧੀ ਹਾਸਲ ਕੀਤੀ ਹੈ। ਲੈਫਟੀਨੈਂਟ ਬਣ ਕੇ ਅਰਮਾਨਦੀਪ ਸਿੰਘ ਦੇ ਘਰ ਪਹੁੰਚਣ ਤੇ ਉਹਨਾਂ ਦੇ ਪਰਿਵਾਰ ਨੇ ਨਿੱਘਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਿਸਾਨ ਪਰਿਵਾਰ ਨਾਲ ਸਬੰਧਤ ਅਰਮਾਨਦੀਪ ਨੇ ਆਪਣੇ ਰਿਟਾਇਰਡ ਬ੍ਰਿਗੇਡੀਅਰ ਸਤਿੰਦਰਜੀਤ ਸਿੰਘ ਤੋਂ ਪ੍ਰੇਰਿਤ ਹੋ ਕੇ ਥਲ ਸੈਨਾ ਵੱਲ ਜਾਣ ਦਾ ਫੈਸਲਾ ਲਿਆ ਸੀ।
ਅਰਮਾਨ ਦੀਪ ਦੇ ਪਿਤਾ ਨੇ ਵੀ ਪੜਾਈ ਸਮੇਂ ਇਹੀ ਅਰਮਾਨ ਦੇਖਿਆ ਸੀ ਪਰ ਉਦੋ ਇਕ ਦਮ ਸਰੀਰਕ ਕਸ਼ਟ ਆਉਣ ਕਾਰਨ ਇਹ ਅਰਮਾਨ ਪੂਰਾ ਨਾ ਹੋ ਸਕਿਆ। ਅਰਮਾਨ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਅਤੇ ਉਙ ਚਾਹੁੰਦਾ ਨੌਜਵਾਨ ਦੇਸ਼ ਦੀ ਸੇਵਾ ਕਰਨ। ਪਿਤਾ ਚਾਹੁੰਦਾ ਅਰਮਾਨ ਹੋਰ ਵੱਡਾ ਰੈਂਕ ਹਾਸਿਲ ਕਰੇ । ਅਰਮਾਨਦੀਪ ਸਿੰਘ ਦੀ ਇਸ ਪ੍ਰਾਪਤੀ ਤੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਲੋਕ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ।

Today Now News

RELATED ARTICLES
- Advertisment -

POPULAR POSTS