17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ ਦੇ ਪਿੰਡ ਭਲੂਰ ਵਿਖੇ ਦੇਖਣ ਨੂੰ ਮਿਲੀ ਸਿੱਖ-ਮੁਸਲਿਮ ਭਾਈਚਾਰੇ ਦੀ ਇੱਕ...

ਮੋਗਾ ਦੇ ਪਿੰਡ ਭਲੂਰ ਵਿਖੇ ਦੇਖਣ ਨੂੰ ਮਿਲੀ ਸਿੱਖ-ਮੁਸਲਿਮ ਭਾਈਚਾਰੇ ਦੀ ਇੱਕ ਮਨਮੋਹਣੀ ਤਸਵੀਰ

ਮਸਜਿਦ ਤਾਮੀਰ ਕਰਨ ਦਾ ਸਮਾਗਮ ਗੁਰੂਦੁਆਰਾ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਇਆ

ਮੋਗਾ (ਹੈਪੀ – ਹਰਪਾਲ) : ਭਾਵੇਂ ਕਿ ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਸਿੱਖ ਗੁਰੂ ਸਾਹਿਬਾਨ ਸਮੇਂ ਜੋ ਮੁਗ਼ਲ ਸ਼ਾਸ਼ਕ ਸਨ ਉਹ ਦੀਨ-ਏ-ਇਸਲਾਮ ਦੇ ਪੈਰੋਕਾਰ ਸਨ ਤੇ ਉਸ ਵਕ਼ਤ ਗੁਰੂ ਸਾਹਿਬਾਨ ਸਮੇਤ ਸਿਖਾਂ ਦੀਆਂ ਜੋ ਸ਼ਹਾਦਤਾਂ ਹੋਈਆਂ ਸਨ ਉਹ ਇਹਨਾਂ ਸ਼ਾਸ਼ਕਾਂ ਦੇ ਹੁਕਮ ਨਾਲ ਹੀ ਹੋਈਆਂ ਸਨ ਪਰ ਫਿਰ ਵੀ ਕਿਸੇ ਵੀ ਗੁਰੂ ਸਾਹਿਬਾਨ ਨੇ ਕਿਸੇ ਮੁਸਲਮਾਨ ਨਾਲ ਨਫਰਤ ਜਾਂ ਦੁਸ਼ਮਣੀ ਨਹੀਂ ਦਿਖਾਈ ਦਸਮ ਪਾਤਸ਼ਾਹ ਜੀ ਨਾਲ ਬਹੁਤ ਸਾਰੇ ਅਜਿਹੇ ਮੁਸਲਮਾਨ ਸ਼ਰਧਾਲੂ ਸਨ ਜਿਨਾਂ ਗੁਰੂ ਸਾਹਿਬਾਨ ਦਾ ਸਾਥ ਦਿੱਤਾ ਤੇ ਪੀਅਰ ਬੁੱਧੂ ਸ਼ਾਹ ਵਰਗੇ ਅਜਿਹੇ ਹੀ ਮੁਸਲਮਾਨ ਸਨ ਜਿਨਾਂ ਨੇ ਆਪਣੇ ਪੁੱਤਰਾਂ ਸਮੇਤ ਆਪਣੇ ਮੁਰੀਦ ਵੀ ਗੁਰੂ ਸਾਹਿਬਾਨ ਤੋਂ ਨਿਛਾਵਰ ਕਰ ਦਿੱਤੇ ਸਨ ਗਨੀ ਖਾਨ ਤੇ ਨਬੀ ਖਾਨ ਨੂੰ ਦਸਮ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਦਾ ਰੁਤਬਾ ਦਿੱਤਾ ਸੀ

ਸਿੱਖ ਤੇ ਇਸਲਾਮ ਦਾ ਇੱਕ ਸਾਂਝਾ ਸਿਧਾਂਤ ਹੈ ਕਿ ਦੋਵੇਂ ਇੱਕ ਅਕਾਲ ਪੁਰਖ ਜਾਂ ਇੱਕ ਅਲਾਹ ਦੇ ਉਪਾਸ਼ਕ ਹਨ ਤੇ ਇਸੇ ਸਾਂਝ ਵਿਚ ਨਵਾਂ ਪੰਨਾ ਉਦੋਂ ਜੁੜਿਆ ਜਦੋਂ ਪਿੰਡ ਭਲੂਰ ਜਿਲਾ ਮੋਗਾ ਵਿਚ 1947 ਤੋਂ ਪਹਿਲਾਂ ਦੀ ਪੁਰਾਤਨ ਮਸੀਤ ਨੂੰ ਦੋਬਾਰਾ ਤਾਮੀਰ ਕਰਾਉਣਾ ਦੀ ਤੇ ਮੁਸਲਮਾਨ ਭਾਈਚਾਰੇ ਨੇ ਇਸਦੇ ਲਈ ਇੱਕ ਸਮਾਗਮ ਰਖਿਆ ਸੀ ਪਰ ਹੋਇਆ ਅਜਿਹਾ ਕਿ ਨਵੀਂ ਮਸਜਿਦ ਦਾ ਨੀਂਹ ਪੱਥਰ ਰੱਖਣ ਸਮੇਂ ਜ਼ਬਰਦਸਤ ਬਾਰਸ਼ ਕਾਰਨ ਪੰਡਾਲ ਖਰਾਬ ਹੋ ਗਿਆ

ਅਜਿਹੇ ਵਿਚ ਪਿੰਡ ਦੇ ਗੁਰਦਵਾਰਾ ਸਾਹਿਬ ਤੋਂ ਸਿੰਘ ਓਥੇ ਪਹੁੰਚੇ ਤੇ ਉਹਨਾਂ ਨੇ ਮੁਸਲਮਾਨ ਭਰਾਵਾਂ ਨੂੰ ਕਿਹਾ ਕਿ ਉਹ ਆਪਣਾ ਪ੍ਰੋਗਰਾਮ ਗੁਰਦਵਾਰਾ ਸਾਹਿਬ ਵਿਖੇ ਕਰ ਸਕਦੇ ਹਨ ਤੁਸੀਂ ਦੇਖ ਸਕਦੇ ਹੋ ਕਿ ਤਸਵੀਰ ਵਿਚ ਇੱਕ ਮੋਟਰਸਾਈਕਲ ਤੇ 2 ਸਿੱਖ ਤੇ ਉਹਨਾਂ ਵਿਚਕਾਰ ਮੁਸਲਿਮ ਬੈਠੇ ਹਨ ਤੇ ਨਾਲ ਹੀ ਤਸਵੀਰ ਵਿਚ ਗੁਰਦਵਾਰਾ ਸਾਹਿਬ ਦੇ ਬਾਹਰ ਬੈਨਰ ਲੱਗਾ ਹੈ ਜਿਸਤੇ ਮਸਜਿਦ ਦੇ ਉਦਘਾਟਨ ਦਾ ਪ੍ਰੋਗਰਾਮ ਛਪਿਆ ਹੋਇਆ ਹੈ ਇਸਤੋਂ ਬਾਅਦ ਮੁਸਲਮਾਨ ਭਾਈਚਾਰੇ ਵਲੋਂ ਇਹ ਸਾਰਾ ਪ੍ਰੋਗਰਾਮ ਗੁਰਦਵਾਰਾ ਸਾਹਿਬ ਵਿਚ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਕੀਤਾ ਗਿਆ

ਭਾਵੇਂ ਕਿ ਭਾਰਤ ਵਿਚ ਵਗਦੀ ਨਫਰਤੀ ਹਨੇਰੀ ਵਿਚ ਮੁਸਲਮਾਨ ਤੇ ਸਿੱਖ ਅੱਤਵਾਦੀ ਦੇ ਚਿਹਰਿਆਂ ਵਜੋਂ ਪ੍ਰਚਾਰੇ ਗਏ ਪਰ ਅਸਲੀਅਤ ਵਿਚ ਇਹ ਵੀ ਇੱਕ ਸਾਜਿਸ਼ ਦਾ ਹੀ ਹਿੱਸਾ ਹੈ ਕਿ ਸਿਖਾਂ ਨੂੰ ਮੁਸਲਮਾਨਾਂ ਖਿਲ਼ਾਫ ਇਹ ਕਹਿਕੇ ਭੜਕਾਇਆ ਗਿਆ ਕਿ ਮੁਸਲਮਾਨਾਂ ਨੇ ਸਿਖਾਂ ਨਾਲ ਬੁਰਾ ਸਲੂਕ ਕੀਤਾ,ਸਿਖਾਂ ਨੂੰ ਸ਼ਹੀਦ ਕੀਤਾ ਪਰ ਇਹ ਸਿੱਖੀ ਦਾ ਅਸੂਲ ਹੈ ਕਿ ਸਿੱਖ ਕਿਸੇ ਨੂੰ ਇਸ ਕਰਕੇ ਨਫਰਤ ਨਹੀਂ ਕਰਦਾ ਕਿ ਕੋਈ ਹਿੰਦੂ ਹੈ ਜਾਂ ਮੁਸਲਮਾਨ ਹੈ ਤੇ ਇਸੇ ਦੀ ਉਦਾਹਰਣ ਪਿੰਡ ਭਲੂਰ ਜਿਲਾ ਮੋਗਾ ਦੇ ਸਿਖਾਂ ਨੇ ਪੇਸ਼ ਕੀਤੀ ਹੈ ਜੋ ਮਾਨਵਤਾ ਦੇ ਸਾਂਝੇ ਰਹਿਬਰ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਇੱਕ ਮਸੀਤ ਦੇ ਉਦਘਾਟਨ ਦਾ ਪ੍ਰੋਗਰਾਮ ਸੰਪੂਰਨ ਕੀਤਾ ਗਿਆ

Today Now News

RELATED ARTICLES
- Advertisment -

POPULAR POSTS