ਮੁਖ ਮਹਿਮਾਨ ਦੇ ਤੌਰ ਤੇ ਸਿਵਲ ਸਰਜਨ ਡਾ. ਰੰਜੂ ਸਿੰਗਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਸੋਮਵਾਰ ਨੂੰ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ। ਜਿਸ ਚ ਲਗਭਗ 70 ਯੂਨਿਟ ਖੂਨਦਾਨ ਹੋਇਆ। ਕੈਂਪ ਚ ਸਿਵਲ ਸਰਜਨ ਡਾ. ਰੰਜੂ ਸਿੰਗਲਾ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਕੈਂਪ ਲਾਉਣ ਤੇ ਪ੍ਰਬੰਧਕਾਂ ਦੀ ਸਲਾਘਾ ਕੀਤੀ।
ਜੋਨਲ ਇੰਚਾਰਜ ਫਿਰੋਜਪੁਰ ਐਨਐਸ ਗਿੱਲ ਦੀ ਪ੍ਰਧਾਨਗੀ ਹੇਠ ਲੱਗੇ ਇਸ ਕੈਂਪ ਨੂੰ ਸਫਲ ਬਣਾਉਣ ਚ ਜੋਨਲ ਇੰਚਾਰਜ ਸ੍ਰੀ ਗੰਗਾਨਗਰ ਧਰਮਪਾਲ ਟੱਕਰ, ਖੇਤਰੀ ਸੰਚਾਲਕ ਕੋਟਕਪੂਰਾ ਪਵਨ ਕਟਾਰੀਆ, ਸੰਯੋਜਕ ਕ੍ਰਿਪਾਲ ਸਿੰਘ, ਧੀਰਜ ਖੇਡ਼ਾ, ਏਪੀਆਰਓ ਇੰਦਰਜੀਤ ਸਿੰਘ, ਦਲਜੀਤ ਸਿੰਘ ਭੁੱਲਰ, ਭਾਰਤ ਭੂਸ਼ਣ ਸਿੰਗਲਾ, ਪੂਰਨ ਚੰਦ, ਸੰਚਾਲਕ ਰਾਕੇਸ਼ ਕੁਮਾਰ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਜਿਲਾ ਮਾਸ ਮੀਡੀਆ ਅਫਸਰ ਸੁਖਮੰਦਰ ਸਿੰਘ, ਹੈਲਥ ਇੰਸਪੈਕਟਰ ਭਗਵਾਨ ਦਾਸ ਅਤੇ ਲਾਲ ਚੰਦ ਦਾ ਵਿਸ਼ੇਸ਼ ਸਹਿਯੋਗ ਰਿਹਾ।






