ਨਗਰ ਕੌਂਸਿਲ ਨੇ ਸਿਰਫ ਮਹੇਸ਼ ਇਨਕਲੇਵ ਤੇ ਮਹੇਸ਼ ਐਵਨਿਊ ਨੂੰ ਟੇਕਓਵਰ ਕੀਤਾ ਮਹੇਸ਼ ਨਗਰ ਨੂੰ ਟੇਕਓਵਰ ਨਹੀਂ ਕੀਤਾ
ਪਲਾਟਾਂ ਸੰਬੰਧੀ ਸੌਦੇਬਾਜ਼ੀ ਲੋਨਾਈਜ਼ਰ ਕਲੋਨੀ ਵਲੋਂ 1350 ਰੁਪਏ ਗੱਜ ਦੀ ਅਦਾਇਗੀ ਦੀਆਂ ਕਨਸੋਆਂ ਤਾਜ਼ਾ ਫ਼ਰੰਟ ਗੇਟ ਨੂੰ ਢਾਹ ਕੇ ਨਵਾਂ ਉਸਾਰੇ ਜਾਣ ਤੋਂ ਬਾਅਦ ਕਈ ਅਫਵਾਹਾਂ ਨੇ ਜ਼ੋਰ ਫੜ ਲਿਆ ਕਿ ਹੋ ਸਕਦਾ ਕਲੋਨੀਏਜਰ ਵਲੋਂ ਅਦਾਇਗੀ ਤਾਂ ਨਹੀਂ ਕੀਤੀ ਗਈ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਪਿਛਲੇ ਕਈ ਸਾਲਾਂ ਤੋਂ ਪ੍ਰਾਪਰਟੀ ਭੂ ਮਾਫੀਆ ਵਲੋਂ ਸ਼ਹਿਰ ਬਰਨਾਲਾ ਵਿਚ ਸਸਤੇ ਰੇਟਾਂ ਤੇ ਜਮੀਨਾਂ ਖਰੀਦ ਕੇ ਕੱਟੀਆਂ ਗਈਆਂ ਕਲੋਨੀਆਂ ਰਾਹੀਂ ਜਿੱਥੇ ਗ੍ਰਾਹਕਾਂ ਨੂੰ ਮਹਿੰਗੇ ਰੇਟਾਂ ਤੇ ਪਲਾਟ ਕੱਟ ਕੇ ਕਰੋੜਾਂ ਰੁਪੈ ਇਕੱਠੇ ਕੀਤੇ ਉੱਥੇ ਸਰਕਾਰ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਸਰਕਾਰ ਦੇ ਮਾਲੀਏ ਨੂੰ ਵੀ ਕਰੋੜਾਂ ਦਾ ਚੂਨਾ ਲਾਇਆ ਗਿਆ ! ਤਾਜ਼ਾ ਬਣੇ ਹਾਲਾਤਾਂ ਦੇ ਮੱਦੇਨਜ਼ਰ ਬਰਨਾਲਾ ਦੀਆਂ ਆਸਥਾ ਇਨਕਲੇਵ ,ਗ੍ਰੀਨ ਐਵੀਨਿਊ ,ਹਾਰਮੋਨੀ ,ਤੇ ਚਰਚਿਤ ਹੰਡਿਆਇਆ ਰੋਡ ਉੱਤੇ ਬਣੇ ਮਹੇਸ਼ ਨਗਰ ਕਾਲੋਨੀ ਅੱਜਕੱਲ੍ਹ ਕਾਫ਼ੀ ਸੁਰਖੀਆਂ ਵਿਚ ਹੈ | ਮਹੇਸ਼ ਨਗਰ ਦਾ ਸੁਰਖੀਆਂ ਵਿਚ ਆਉਣ ਦਾ ਇਕ ਕਾਰਨ ਇਹ ਹੈ ਕਿ ਸਰਕਾਰ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਦਿਆਂ ਇਸ ਵਿਚ ਥੋੜੀ ਥੋੜੀ ਜਮੀਨ ਸਸਤੇ ਰੇਟਾਂ ਤੇ ਲੈ ਕੇ ਉਸੇ ਕਲੋਨੀ ਦੇ ਨਾਮ ਤੇ ਵਾਧੇ ਕਰਦੇ ਰਹੇ ਅੱਗੇ ਦੀ ਅੱਗੇ ਕਾਲੋਨੀਆਂ ਭਾਵੇਂ ਅੱਠ ਬਣ ਗਈਆਂ ਹਨ ਪਰ ਸਾਰੀਆਂ ਕਾਲੋਨੀਆਂ ਦੇ ਲੋਕਾਂ ਦੇ ਲੱਗਣ ਲਈ ਮੇਨ ਗੇਟ ਇੱਕੋ ਹੀ ਰੱਖਿਆ ਗਿਆ ਹੈ! ਭਾਵ ਮੀਡਿਆ ਚ ਖਵਰਾਂ ਲੱਗਣ ਤੋਂ ਬਾਅਦ ਖੇਡੀ ਜਾ ਰਹੀ ਲੁਕਣਮੀਟੀ ਇਹ ਸਾਰਾ ਮਾਮਲਾ ਲੋਕਾਂ ਦੀ ਕਚਹਿਰੀ ਵਿਚ ਉਜਾਗਰ ਹੋਇਆ ਹੈ! ਮਹੇਸ਼ ਨਗਰ ਦੀ ਚਾਰਦੀਵਾਰੀ ਵਿਚੋਂ ਮੁੱਖ ਕਾਲੋਨੀ ਨੂੰ ਛੱਡ ਕੇ ਦੋ ਟੀ.ਪੀ. ਸਕੀਮ ਅਧੀਨ ਬਣੀਆਂ ਕਾਲੋਨੀਆਂ ਨਗਰ ਕੌਂਸਲ ਵਲੋਂ ਟੇਕਓਵਰ ਕਰਨਾ ਹੈ |
ਪੱਕੀਆਂ ਰਿਪੋਰਟਾਂ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਵਿੱਚੋ ਵਿਚ ਅੱਠ ਕਲੋਨੀਆਂ
ਮੈਸ: ਮੋਤੀਆ ਕੰਸਟਰਕਸ਼ਨਜ਼ ਲਿਮ: ਵਲੋਂ ਪੁੱਡਾ ਤੋਂ ਮੰਨਜ਼ੂਰਸ਼ੁਦਾ ਇਸ 9 ਏਕੜ ਕਾਲੋਨੀ ਨੂੰ ਵਿਕਸਿਤ ਕਰਨ ਸਮੇਂ 95 ਪਲਾਟ ਕੱਟੇ ਗਏ ਸਨ ਪਰ ਸਮੇਂ-ਸਮੇਂ ‘ਤੇ ਨਗਰ ਕੌਂਸਲ ਅਧਿਕਾਰੀਆਂ ਦੀ ਮਿਲੀਭੁਗਤ ਸਦਕਾ ਇਸ ਕਾਲੋਨੀ ਵਿਚ ਵੱਖ-ਵੱਖ ਕਾਲੋਨਾਈਜ਼ਰਾਂ ਵਲੋਂ ਹੋਰ ਕਾਲੋਨੀਆਂ ਐਕਸਟੈਨਸ਼ਨ ਦੀ ਰੂਪ ਵਿਚ ਮਿਲਾਈਆਂ ਗਈਆਂ | ਜਿਨ੍ਹਾਂ ਵਿਚ ਮੈਸ: ਸ਼ਾਮਸੰਨਜ਼ ਕਲੋਨਾਈਜ਼ਰ ਪ੍ਰਾਈਵੇਟ ਲਿਮ: ਵਲੋਂ ਸਾਲ 2011 ਵਿਚ ਟੀ.ਪੀ. ਸਕੀਮ ਵਿਚ ਮੰਨਜ਼ੂਰ ਮਹੇਸ਼ ਇਨਕਲੇਵ (2.95 ਏਕੜ), ਮਹੇਸ਼ ਐਵਨਿਊ (5 ਏਕੜ) ਤੇ ਸਾਲ 2017 ਵਿਚ ਡਿਪਟੀ ਡਾਇਰੈਕਟਰ ਕਮ ਸਮਰੱਥ ਅਧਿਕਾਰੀ ਤੋਂ ਮਨਜ਼ੂਰ ਮਹੇਸ਼ ਸਿਟੀ (1 ਏਕੜ), ਸਾਲ 2014 ਵਿਚ ਕਰਨੈਲ ਸਿੰਘ ਪੁੱਤਰ ਗੁਰਦੇਵ ਸਿੰਘ ਬਰਨਾਲਾ ਵਲੋਂ ਡਿਪਟੀ ਡਾਇਰੈਕਟਰ ਤੋਂ ਮਨਜ਼ੂਰ ਰੋਇਲ ਸਿਟੀ (3.11 ਏਕੜ), ਸਾਲ 2012 ਵਿਚ ਮੈਸ. ਮੋਤੀਆ ਕੰਸਟਰਕਸ਼ਨਜ਼ ਵਲੋਂ ਟੀ.ਪੀ. ਸਕੀਮ ਵਿਚ ਮਹੇਸ਼ ਨਗਰ ਐਕਸਟੈਨਸ਼ਨ (4.87 ਏਕੜ), ਮੈਸ: ਦਿੜ੍ਹਬਾ ਬਿਲਡਰੇਨ ਪ੍ਰਾਈਵੇਟ ਲਿਮ: ਵਲੋਂ ਡਿਪਟੀ ਡਾਇਰੈਕਟਰ ਤੋਂ ਮੰਨਜ਼ੂਰ ਮਹੇਸ਼ ਗਰੀਨ (4.91 ਏਕੜ) ਤੋਂ ਇਲਾਵਾ ਇਕ ਹੋਰ ਕਾਲੋਨੀ ਪਨੇਸਰ (ਅਣਅਪਰੂਵਡ 1.5 ਏਕੜ) ਸ਼ਾਮਿਲ ਹਨ | ਇਨ੍ਹਾਂ ਕਾਲੋਨੀਆਂ ਨੂੰ ਮਹੇਸ਼ ਨਗਰ ਨਾਲ ਮਿਲਾਉਣ ਕਾਰਨ ਜਿੱਥੇ ਚਾਰਦੀਵਾਰੀ ਦਾ ਰਕਬਾ 32.34 ਏਕੜ ਹੋ ਗਿਆ ਹੈ ਉਥੇ ਪਲਾਟਾਂ ਦੀ ਗਿਣਤੀ ਵੀ ਵੱਧ ਕੇ 400 ਤੋਂ ਵਧੇਰੇ ਹੋ ਗਈ ਹੈ | ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਕ ਕਾਲੋਨਾਈਜ਼ਰ ਵਲੋਂ ਕੱਟੀ ਗਈ ਕਾਲੋਨੀ ਵਿਚ ਹੋਰ ਕਾਲੋਨਾਈਜ਼ਰ ਅਤੇ ਡਿਵੈਲਪਰਾਂ ਦੀਆਂ ਕਾਲੋਨੀਆਂ ਮਿਲਾਉਣ ਦੀ ਮੰਨਜ਼ੂਰੀ ਸਥਾਨਕ ਸਰਕਾਰਾਂ ਵਿਭਾਗ ਵਲੋਂ ਕਿਵੇਂ ਦਿੱਤੀ ਜਾਂਦੀ ਰਹੀ ਹੈ ਜਦੋਂਕਿ ਸਰਕਾਰ ਵਲੋਂ ਸਾਲ 2005 ਵਿਚ ਜਾਰੀ ਨੋਟੀਫਿਕੇਸ਼ਨ ਅਨੁਸਾਰ ਉਹੀ ਕਾਲੋਨਾਈਜ਼ਰ ਅੱਗੇ ਕਾਲੋਨੀ ਵਧਾ ਸਕਦਾ ਹੈ ਜਿਸ ਵਲੋਂ ਪਹਿਲਾਂ ਕਾਲੋਨੀ ਮੰਨਜ਼ੂਰ ਕਰਵਾਈ ਗਈ ਹੋਵੇ | ਇਸ ਲਈ ਸਬੰਧਤ ਵਿਭਾਗਾਂ ਵਲੋਂ ਵੱਖ-ਵੱਖ ਕਾਲੋਨੀਆਂ ਨੂੰ ਮਹੇਸ਼ ਨਗਰ ਵਿਚ ਮਿਲਾਉਣ ਦੀਆਂ ਦਿੱਤੀਆਂ ਗਈਆਂ ਮੰਨਜ਼ੂਰੀਆਂ ਸਵਾਲਾਂ ਦੇ ਘੇਰੇ ਵਿਚ ਹੈ |
ਨਗਰ ਕੌਂਸਿਲ ਨੇ ਸਿਰਫ ਮਹੇਸ਼ ਇਨਕਲੇਵ ਤੇ ਮਹੇਸ਼ ਐਵਨਿਊ ਨੂੰ ਟੇਕਓਵਰ ਕੀਤਾ ਮਹੇਸ਼ ਨਗਰ ਨੂੰ ਟੇਕਓਵਰ ਨਹੀਂ ਕੀਤਾ
ਨਗਰ ਕੌਂਸਲ ਬਰਨਾਲਾ ਵਲੋਂ ਮਿਤੀ 5 ਮਾਰਚ 2020 ਨੂੰ ਮਤਾ ਪਾਸ ਕਰ ਕੇ ਮਹੇਸ਼ ਇਨਕਲੇਵ ਤੇ ਮਹੇਸ਼ ਐਵਨਿਊ ਨੂੰ ਤਾਂ ਟੇਕਓਵਰ ਕਰ ਲਿਆ ਗਿਆ ਪਰ ਸਭ ਤੋਂ ਪਹਿਲਾਂ ਬਣੀ ਮਹੇਸ਼ ਨਗਰ ਨੂੰ ਅਜੇ ਤੱਕ ਟੇਕਓਵਰ ਨਹੀਂ ਕੀਤਾ ਗਿਆ | ਨਗਰ ਕੌਂਸਲ ਵਲੋਂ ਹੁਣ ਕੀਤੀ ਗਈ ਕਾਰਵਾਈ ਚ ਪਾਏ ਗਏ ਮਤੇ ਵਿਚ ਜ਼ਿਕਰ ਕੀਤਾ ਗਿਆ ਕਿ ਮਹੇਸ਼ ਇਨਕਲੇਵ ਅਤੇ ਮਹੇਸ਼ ਐਵੀਨਿਊ ਕਾਲੋਨੀਆਂ ਦਾ ਸਾਰਾ ਕੱਮ ਲੱਗਭੱਗ ਕੰਪਲੀਟ ਹੋ ਚੁੱਕਿਆ ਅਤੇ ਕਾਲੋਨੀਆਂ ਵਿਚ ਪੈਚ ਵਰਕ ਤੇ ਸਟਰੀਟ ਲਾਈਟਾਂ ਦੀ ਰਿਪੇਅਰ ਲਈ ਸਬੰਧਤ ਕਾਲੋਨਾਈਜ਼ਰ ਨੂੰ ਜਾਰੀ ਕੀਤੇ ਪੱਤਰ ਤੋਂ ਬਾਅਦ ਕਾਲੋਨੀਆਂ ਵਿਚ ਪੈਚ ਵਰਕ ਤੇ ਸਟਰੀਟ ਲਾਈਟ ਦੀ ਰਿਪੇਅਰ ਕਰਵਾ ਦਿੱਤੀ ਗਈ ਹੈ | ਜਿਸ ਦੇ ਅਧਾਰ ‘ਤੇ ਨਗਰ ਕੌਂਸਲ ਵਲੋਂ ਉਕਤ ਦੋਵੇਂ ਕਾਲੋਨੀਆਂ ਨੂੰ ਟੇਕਓਵਰ ਕਰ ਲਿਆ ਗਿਆ ਹੈ |
ਕਲੋਨੀ ਵਸਿੰਦਿਆਂ ਦੀ ਜ਼ੁਬਾਨੀ
ਕੁਝ ਕਾਲੋਨੀ ਵਾਸੀਆਂ ਨਾਲ ਇਸ ਮਾਮਲੇ ਤੇ ਗੱਲ ਕੀਤੀ ਗਈ ਤਾਂ ਉੰਨਾ ਡੰਕੇ ਦੀ ਚੋਟ ਤੇ ਕਿਹਾ ਕਿ ਜਦੋਂ ਤੋਂ ਕਾਲੋਨੀਆਂ ਬਣੀਆਂ ਹਨ ਉਸ ਤੋਂ ਬਾਅਦ ਸੜਕ ਦੀ ਕੋਈ ਰਿਪੇਅਰ ਅੱਜ ਤੱਕ ਨਹੀਂ ਹੋਈ | ਜਿਸ ਕਾਰਨ ਉਕਤ ਦੋਵੇਂ ਨਗਰ ਕੌਂਸਲ ਵਲੋਂ ਟੇਕ ਓਵਰ ਕੀਤੀਆਂ ਕਾਲੋਨੀਆਂ ਸਮੇਤ ਸਾਰੀਆਂ ਕਾਲੋਨੀ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ | ਲੰਗੇ ਸਾਲ 2020 ਵਿਚ ਨਗਰ ਕੌਂਸਲ ਵਲੋਂ ਟੇਕਓਵਰ ਕਰਨ ਸਮੇਂ ਕਾਲੋਨਾਈਜ਼ਰ ਵਲੋਂ ਕਾਲੋਨੀਆਂ ਦੀਆਂ ਸੜਕਾਂ ਦੀ ਰਿਪੇਅਰ ਕਰਵਾਉਣ ਦਾ ਰੌਲਾ ਪਾਇਆ ਜਾ ਰਿਹਾ ਹੈ ਤਾਂ ਸੜਕਾਂ ਦੀ ਸਾਲ ਸਵਾ ਸਾਲ ਵਿਚ ਹਾਲਤ ਏਨੀ ਮਾੜੀ ਕਿਵੇਂ ਹੋ ਗਈ
ਪਲਾਟਾਂ ਸੰਬੰਧੀ ਸੌਦੇਬਾਜ਼ੀ ਕਲੋਨਾਈਜ਼ਰ ਕਲੋਨੀ ਵਲੋਂ 1350 ਰੁਪਏ ਗੱਜ ਦੀ ਅਦਾਇਗੀ ਦੀਆਂ ਕਨਸੋਆਂ ਤਾਜ਼ਾ ਫ਼ਰੰਟ ਗੇਟ ਨੂੰ ਢਾਹ ਕੇ ਨਵਾਂ ਉਸਾਰੇ ਜਾਣ ਤੋਂ ਬਾਅਦ ਕਈ ਅਫਵਾਹਾਂ ਨੇ ਜ਼ੋਰ ਫੜ ਲਿਆ ਕਿ ਹੋ ਸਕਦਾ ਕਲੋਨੀਏਜਰ ਵਲੋਂ ਅਦਾਇਗੀ ਤਾਂ ਨਹੀਂ ਕੀਤੀ ਗਈ
ਜਿੱਥੇ ਪ੍ਰਾਪਰਟੀ ਧੰਦੇ ਚੋਂ ਸੋਨੇ ਦੇ ਕੰਗਣ ਬਣਾਉਣ ਵਾਲੇ ਦੱਬੀ ਜੁਬਾਨ ਚ ਕਲੋਨੀ ਵਾਸੀਆਂ ਲਈ ਸੰਘਰਸ਼ ਕਾਰਨ ਵਾਲਿਆਂ ਦਾ ਵਿਰੋਧ ਤੇ ਕਲੋਨੀਏਜਰ ਦਾ ਸਮਰਥਨ ਕਰਨ ਦੀਆਂ ਗੱਲਾਂ ਵੀ ਚਰਚਾ ਚ ਹਨ ਉੱਥੇ ਭਰੋਸੇਜੋਗ ਸੂਤਰਾਂ ਅਨੁਸਾਰ ਇੱਕ ਕਾਂਗਰਸੀ ਆਗੂ ਤਾਂ ਕਲੋਨਾਈਜਰ ਤੋਂ ਇਕ ਦੁੱਕਾ ਪਲਾਟਾਂ ਸੰਬੰਧੀ ਸੌਦੇਬਾਜ਼ੀ ਵੀ ਕਰਦਾ ਰਿਹਾ ਜਦੋਂ ਕਿ ਕਲੋਨਾਈਜ਼ਰ ਕਲੋਨੀ ਵਲੋਂ 1350 ਰੁਪਏ ਗੱਜ ਦੀ ਅਦਾਇਗੀ ਕੀਤੇ ਜਾਣ ਦੀਆਂ ਕਨਸੋਆਂ ਵੀ ਚੱਲ ਰਹੀਆਂ ਹਨ ! ਦੂਜੇ ਪਾਸੇ ਕਾਂਗਰਸੀ ਆਗੂ ਅਤੇ ਕਾਲੋਨੀ ਵਾਸੀ ਮੰਗਤ ਰਾਏ ਮੰਗਾ ਜਿਨ੍ਹਾਂ ਵਲੋਂ ਕਾਲੋਨੀ ਵਿਚ ਦਿਨੋ ਦਿਨ ਹੋ ਰਹੇ ਵਾਧਿਆਂ ਦਾ ਮੁੱਦਾ ਚੁੱਕਿਆ ਗਿਆ ਹੈ ਵਲੋਂ ਭਾਵੇਂਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਵੀ ਰਿੱਟ ਪਟੀਸ਼ਨ ਪਾਈ ਗਈ ਹੈ ਪਰ ਉਨ੍ਹਾਂ ਵਲੋਂ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਮਹੇਸ਼ ਨਗਰ ਕਾਲੋਨੀ ਨਾਲ ਜੋੜੀਆਂ ਜਾ ਰਹੀਆਂ ਹੋਰ ਕਾਲੋਨੀ ਸਬੰਧੀ ਉੱਚ ਪੱਧਰੀ ਜਾਂਚ ਕਰਵਾ ਕੇ ਸਬੰਧਤ ਕਾਲੋਨਾਈਜ਼ਰਾਂ ਅਤੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ | ਇਸ ਨਾਲ ਜਿੱਥੇ ਸਰਕਾਰ ਨੂੰ ਲੱਗ ਰਹੇ ਮੋਟੇ ਚੂਨੇ ਦਾ ਖੁਲਾਸਾ ਹੋ ਸਕਦਾ ਹੈ ਉਥੇ ਮਹੇਸ਼ ਨਗਰ ਦੇ ਵਸਨੀਕਾਂ ਨੂੰ ਭਾਰੀ ਰਾਹਤ ਮਿਲੇਗੀ | ਤਾਜ਼ਾ ਫ਼ਰੰਟ ਗੇਟ ਨੂੰ ਢਾਹ ਕੇ ਨਵਾਂ ਉਸਾਰੇ ਜਾਣ ਤੋਂ ਬਾਅਦ ਕਈ ਅਫਵਾਹਾਂ ਨੇ ਜ਼ੋਰ ਫੜ ਲਿਆ ਕਿ ਹੋ ਸਕਦਾ ਕਲੋਨਾਈਜ਼ਰ ਵਲੋਂ ਅਦਾਇਗੀ ਕੀਤੀ ਗਈ ਹੋਵੇ* ਵੇਟ ਐਂਡ ਵਾਚ* ਕੁਜ਼ ਦਿਨਾਂ ਬਾਅਦ ਬਿੱਲੀ ਥੈਲਿਓਂ ਬਾਹਰ ਆ ਜਾਵੇਗੀ ਨਜ਼ਰ ਰੱਖਿਓ






