ਨਗਰ ਕੌਂਸਲ ਪ੍ਰਧਾਨ ਗੁਰਜੀਤ ਰਾਮਣਵਾਸੀਆ,ਕੌਂਸਲਰ ਰੇਣੂੰ ਕੁਲਦੀਪ ਧਰਮਾ ਰਹੇ ਮੌਜੂਦ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਨਗਰ ਕੌਂਸਲ ਬਰਨਾਲਾ ਦੇ ਵਾਰਡ ਨੰਬਰ 21 ਵਿਖੇ ਅਕਾਲਗੜ੍ਹ ਬਸਤੀ ਦੀਆਂ ਵੱਖ-ਵੱਖ ਗਲੀਆਂ ਵਿਚ 33.53 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਇਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਅਤੇ ਵਾਰਡ ਨੰਬਰ 21 ਦੇ ਕੌਂਸਲਰ ਰੇਣੂੰ ਧਰਮਾ ਸਾਬਕਾ ਐਮ.ਸੀ. ਕੁਲਦੀਪ ਕੁਮਾਰ ਧਰਮਾ ਨੇ ਨੇ ਸ਼ੁਰੂ ਕਰਵਾਇਆ ! ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਮ.ਸੀ. ਕੁਲਦੀਪ ਕੁਮਾਰ ਧਰਮਾ ਨੇ ਦੱਸਿਆ ਕਿ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਿਕਾਸ ਕੰਮਾਂ ਨੂੰ ਤੇਜ ਕਰਦੇ ਹੋਏ 33.53 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਦੀਆਂ ਵੱਖ-ਵੱਖ ਗਲੀਆਂ ਵਿਚ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਨਜ਼ਦੀਕ ਕਰਨ ਮੰਗਲਾ ਦੇ ਘਰ ਤੋਂ ਲੈ ਕੇ ਹਨੂਮਾਨ ਮੰਦਿਰ ਤੱਕ ਦਾ ਐਸਟੀਮੇਟ ਵੀ ਬਣਾਇਆ ਜਾ ਰਿਹਾ ਹੈ, ਜਿਸ ਨੂੰ ਆਉਣ ਵਾਲੇ ਸੈਸ਼ਨ ਵਿਚ ਪਾਸ ਕਰਵਾ ਲਿਆ ਜਾਵੇਗਾ | ਇਸੇ ਤਰ੍ਹਾਂ ਸੇਖਾ ਰੋਡ ਦੀ ਗਲੀ ਨੰ: 1, 2, 3, 4 ਵਿਚ ਵੀ ਜਲਦੀ ਕੰਮ ਸ਼ੁਰੂ ਕੀਤਾ ਜਾਵੇਗਾ ਅਤੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਜਲਦੀ ਹੀ ਵਾਰਡ ਵਿਚ ਨਵਾਂ ਟਿਊਬਵੈੱਲ ਵੀ ਲਗਾਇਆ ਜਾ ਰਿਹਾ ਹੈ | ਇਸ ਮੌਕੇ ਕੌਂਸਲਰ ਪਰਮਜੀਤ ਸਿੰਘ ਜੌਂਟੀ ਮਾਨ, ਪਰਮਜੀਤ ਸਿੰਘ ਪੱਖੋ, ਜੇ.ਈ. ਨਿਖਿਲ ਕੁਮਾਰ, ਕੁਲਦੀਪ ਸਿੰਘ, ਕਸਤੂਰੀ ਲਾਲ, ਰਾਜਿੰਦਰ ਕੁਮਾਰ ਕਾਕਾ ਢਿੱਲੋਂ, ਸ਼ੰਕੀ ਅਰੋੜਾ, ਮੰਗਲੀ ਅਰੋੜਾ, ਲਾਡੀ, ਬਿੱਲੂ, ਜੱਸਾ ਸ਼ਰਮਾ, ਦੀਪਕ ਅਰੋੜਾ, ਪੰਕਜ ਅਰੋੜਾ ਆਦਿ ਮੁਹੱਲਾ ਨਿਵਾਸੀ ਮੌਜੂਦ ਸਨ |






