ਦੇਸ਼ਾਂ ਵਿਦੇਸ਼ਾਂ ਤੋ ਸਰਧਾਲੂ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਪਹੁੰਚੇ ਤੇ ਲਗਵਾਈ ਆਪਣੀ ਹਾਜਰੀ

ਤਰਨਤਾਰਨ (ਜਸਬੀਰ ਸਿੰਘ) : ਸ਼ਹੀਦਾਂ ਦੇ ਸਰਤਾਜ ਪੰਜਵੀ ਪਾਤਸ਼ਾਹੀ ਸ੍ਰੀ ਗੁਰੁੂੂੂ ਅਰਜਨ ਦੇਵ ਜੀ ਦਾ 415 ਵਾਂ ਸ਼ਹੀਦੀ ਦਿਹਾੜਾ ਦੁਨੀਆਂ ਭਰ ਵਿੱਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆਂ ਗਿਆ ਇਸ ਮੋਕੇ ਗੁਰੁੂੂ ਸਾਹਿਬ ਜੀ ਦੀ ਵਰਸੋਈ ਨਗਰੀ ਤਰਨ ਤਾਰਨ ਦੇ ਗੁਰਦਵਾਰਾ ਸੀ ਗੁਰੁੂੂ ਅਰਜਨ ਦੇਵ ਦਰਬਾਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਉਪਰੰਤ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਇਸ ਮੌਕੇ ਦੇਸ਼ ਵਿਦੇਸ਼ਾਂ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਗੁਰੂ ਘਰ ਵਿੱਚ ਨਤਮਸਤਕ ਹੋ ਕੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਗਈਆਂ ਗੁਰੁੂੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੋਕੇ ਤੇ ਹਰ ਧਰਮ ਦੇ ਲੋਕਾਂ ਵੱਲੋ ਠੰਡੇ ਮਿੱਠੇ ਜੱਲ ਦੀਆਂ ਛਬੀਲਾਂ ਜਗ੍ਹਾਂ ਜਗ੍ਹਾਂ ਤੇ ਲਗਾਕੇ ਗੁਰੁੂੂ ਸਾਹਿਬ ਦੇ ਸ਼ਾਝੀਵਾਲਤਾ ਦੇ ਉਪਦੇਸ਼ ਤੇ ਪਹਿਰਾ ਦਿੱਤਾ ਗਿਆ ਇਸ ਮੋਕੇ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਬਲਵਿੰਦਰ ਸਿੰਘ ਨੇ ਗੁਰੁ ਸਾਹਿਬ ਦੇ ਜੀਵਨ ਤੇ ਚਾਨਨਾ ਪਾਉਦਿਆਂ ਸੰਗਤਾਂ ਨੂੰ ਗੁਰੁ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ ਏ ਉਨ੍ਹਾਂ ਦੱਸਿਆ ਕਿ ਸ਼ਹੀਦੀ ਦਿਹਾੜੇ ਮੋਕੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਗਏ ਹਨ ਇਸ ਮੌਕੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਆਈਆਂ ਸੰਗਤਾਂ ਨੇ ਵੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਮਹਾਨ ਦੱਸਦਿਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ ਹੈ






