ਫਰੰਟ ਲਾਈਨ ਤੇ ਕੰਮ ਕਰ ਰਹੇ ਕੋਰੋਨਾ ਯੋਧਿਆਂ ਨੂੰ ਐਂਟੀ ਕੋਰੋਨਾ ਸਾਜੋ ਸਮਾਨ ਵੰਡਿਆ

ਫਿਰੋਜ਼ਪੁਰ (ਦਵਿੰਦਰ ਸਿੰਘ ਛਾਬੜਾ) : ਨਾਮਵਾਰ ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੱਲਾਂਵਾਲਾ ਅਤੇ ਫਿਰੋਜ਼ਪੁਰ ਵਿੱਚ ਕਰਵਾਏ ਗਏ ਦੋ ਵੱਖ ਵੱਖ ਸਾਦਾ ਸਮਾਗਮਾਂ ਦੋਰਾਨ ਜਿੱਥੇ 70 ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਉੱਥੇ ਕੋਰੋਨਾ ਕਾਲ ਵਿੱਚ ਫਰੰਟ ਲਾਈਨ ਤੇ ਆ ਕੇ ਲੜਾਈ ਲੜ ਰਹੇ ਮੀਡੀਆ ਕਰਮੀਆਂ ਸਮੇਤ ਹੋਰਾਂ ਨੂੰ ਐਟੀ ਕੋਰੋਨਾ ਸਾਜੋ ਸਮਾਨ ਜਿਸ ਵਿੱਚ ਮੈਡੀਸ਼ਨ,ਸੈਨੀਟਾਈਜ਼ਰ ਅਤੇ ਮਾਸਕ ਵੀ ਵੰਡਿਆ। ਇਸ ਸਮਾਗਮ ਵਿੱਚ ਵਿੱਚ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸੰਸਥਾ ਦੀ ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਨੇ ਦੱਸਿਆ ਕਿ ਸੰਸਥਾ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਸ: ਜੱਸਾ ਸਿੰਘ ਸੰਧੂ ਦੇ ਨਿਰਦੇਸ਼ਾਂ ਤਹਿਤ ਪੂਰੀ ਦੁਨੀਆਂ ਵਿੱਚ ਸੰਸਥਾ ਵੱਲੋਂ ਲੋਕ ਭਲਾਈ ਦੇ ਕਾਰਜ਼ ਸ਼ੁਰੂ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਔਖਾ ਵੇਲਾ ਆਇਆ ਟਰੱਸਟ ਦੇ ਵਾਲੰਟੀਅਰਾਂ ਨੇ ਆਪਣੀਆਂ ਜਿੰਦਗੀਆਂ ਦੀ ਪਰਵਾਹ ਕੀਤੇ ਬਗੈਰ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਜੂਦਾ ਕੋਰੋਨਾ ਸੰਕਟ ਵਿੱਚ ਵੀ ਸੰਸਥਾ ਆਪਣੇ ਫਰਜ਼ ਨਿਭਾ ਰਹੀ ਹੈ। ਇਸ ਮੌਕੇ ਤੇ ਅਮਰਜੀਤ ਕੌਰ ਛਾਬੜਾ,ਵਿਜੇ ਕੁਮਾਰ ਬਹਿਲ ਪ੍ਰਧਾਨ, ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ,ਰਣਜੀਤ ਸਿੰਘ ਰਾਏ ਪ੍ਰਧਾਨ ਜੀਰਾ,ਆਸਾ ਸ਼ਰਮਾ, ਮਨਜੀਤ ਸਿੰਘ ਜੇ ਈ , ਰੋਸ਼ਨ ਲਾਲ ਮਨਚੰਦਾ, ਪਰਦੀਪ ਬਹਿਲ, ਬਲਵਿੰਦਰ ਪਾਲ ਸ਼ਰਮਾ ਪ੍ਰਧਾਨ ਫਿਰੋਜ਼ਪੁਰ,ਜਗਦੀਸ਼ ਥਿੰਦ ਗੁਰੂਹਰਸਹਾਏ ਪ੍ਰ੍ਟਧਾਨ, ਤਲਵਿੰਦਰ ਕੌਰ,ਕੰਵਰਜੀਤ ਸਿੰਘ ਅਤੇ ਬਰਿੱਜ਼ ਭੂਸ਼ਨ ਸਮੇਤ ਹੋਰ ਪਤਵੰਤੇ ਵੀ ਮੋਜੂਦ ਸਨ।






