17.1 C
Chandigarh

TODAY NOW NEWS

Thursday, March 19, 2026
Homeਸਾਹਿਤ ਤੇ ਸੱਭਿਆਚਾਰਕਵਿਤਾ/ਕਹਾਣੀਬਲਜੀਤ ਪਾਲ ਝੰਡਾ ਕਲਾਂ ਦੀ ਪੁਸਤਕ “ਆਪਣੇ ਤੋਂ ਜੁਦਾ” ਮਾਲਵਾ ਕਾਲਜ ਸਰਦੂਲੇਵਾਲਾ...

ਬਲਜੀਤ ਪਾਲ ਝੰਡਾ ਕਲਾਂ ਦੀ ਪੁਸਤਕ “ਆਪਣੇ ਤੋਂ ਜੁਦਾ” ਮਾਲਵਾ ਕਾਲਜ ਸਰਦੂਲੇਵਾਲਾ ਵਿੱਚ ਰਲੀਜ਼

ਇਹ ਉਹਨਾਂ ਦੀ ਚੌਥੀ ਗਜ਼ਲ ਪੁਸਤਕ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੰਜਾਬ ਵਿਚ ਗਜ਼ਲਾਂ ਦੇ ਸ਼ੌਕੀਨ ਪਾਠਕਾਂ ਅਤੇ ਲੇਖਕਾਂ ਲਈ ਮਾਨਸਾ ਜਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦੇ ਪਿੰਡ ਝੰਡਾ ਕਲਾਂ ਦੇ ਜੰਮਪਲ ਰਿਟਾਇਰਡ ਲੈਕਚਰਾਰ ਬਲਜੀਤ ਪਾਲ ਸਿੰਘ ਦੁਆਰਾ ਲਿਖਿਆ ਗਿਆ ਗਜ਼ਲ ਸੰਗ੍ਰਿਹ “ਆਪਣੇ ਤੋਂ ਜੁਦਾ” ਅੱਜ ਬਹੁਤ ਸਾਦੇ ਸਮਾਗਮ ਦੌਰਾਨ ਰਲੀਜ਼ ਕੀਤਾ ਗਿਆ।ਇਹ ਉਹਨਾਂ ਦੀ ਚੌਥੀ ਗਜ਼ਲ ਪੁਸਤਕ ਹੈ।ਇਸ ਪੁਸਤਕ ਦਾ ਸਮਰਪਣ ਉਹਨਾਂ ਨੇ ਵਕਤੋਂ ਪਹਿਲਾਂ ਇਸ ਦੁਨੀਆਂ ਤੋਂ ਤੁਰ ਗਏ ਆਪਣੇ ਛੋਟੇ ਭਰਾ ਅਮਰੀਕ ਨੂੰ ਕੀਤਾ ਹੈ।ਇਸ ਤੋਂ ਪਹਿਲਾਂ ਉਹ “ਸੂਰਜ ਦੇ ਪਿਛਵਾੜੇ’(2005), “ਬੁੱਤਾਂ ਵਰਗੇ ਲੋਕ”{2011) ਅਤੇ “ਸਿਤਾਰੇ ਭਾਲਦੇ ਰਹਿਣਾ”(2015) ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾ ਚੁੱਕੇ ਹਨ,ਜਿੰਨਾਂ ਨੂੰ ਪੰਜਾਬੀ ਗਜ਼ਲ ਦੇ ਪਾਠਕਾਂ ਨੇ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਹੈ।ਅੱਜ ਰਲੀਜ਼ ਹੋਈ ਗਜ਼ਲ ਪੁਸਤਕ ਵਿਚ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਾਰੇ ਤਰਾਂ ਦੇ ਵਰਤਾਰਿਆਂ ਵਿਚ ਲੇਖਕ ਨੇ ਜਿਥੇ ਲੋਕਾਂ ਨਾਲ ਹੁੰਦੇ ਵਿਤਕਰਿਆਂ ਦਾ ਜ਼ਿਕਰ ਕੀਤਾ ਹੈ ਉਥੇੇ ਇਸ ਗੱਲ ਦੀ ਪ੍ਰੋੜਤਾ ਵੀ ਕੀਤੀ ਹੈ ਕਿ ਸਾਹਿਤ ਅਤੇ ਕਲਾ ਲੋਕਾਂ ਲਈ ਹੋਣੇ ਚਾਹੀਦੇ ਹਨ ।ਉਹ ਜੋਕਾਂ ਦੇ ਵਿਰੁਧ ਅਤੇ ਲੋਕਾਂ ਦੇ ਨਾਲ ਖੜ੍ਹਦਾ ਹੈ।ਅੱਜ ਦੇ ਪੁਸਤਕ ਰਲੀਜ਼ ਸਮਾਗਮ ਵਿਚ ਜਤਿੰਦਰ ਸਿੰਘ ਸੋਢੀ ਚੇਅਰਮੈਨ, ਰਾਜ ਸੋਢੀ ਮੈਨੇਜਿੰਗ ਡਾਇਰੈਕਟਰ, ਬਲਜਿੰਦਰ ਜੌੜਕੀਆਂ,ਅਵਤਾਰ ਖਹਿਰਾ,ਵਿਜੇ ਕੱਕੜ, ਮਨਦੀਪ ਸਿੰਘ, ਜੱਗਾ ਆਦਮਕੇ, ਕਰਮਜੀਤ ਸਿੰਘ, ਗੁਰਸ਼ਿੰਦਰ ਜੌੜਕੀਆਂ, ਪ੍ਰਿਤਪਾਲ ਸਿੰਘ, ਜਸਪਾਲ ਕੌਰ, ਰਖਸ਼ਾ ਰਾਣੀ, ਮਨਦੀਪ ਕੌਰ, ਅਮਨਦੀਪ ਕੌਰ ਅਤੇ ਸੁਨੀਤਾ ਰਾਣੀ ਹਾਜਰ ਸਨ।

Today Now News

RELATED ARTICLES
- Advertisment -

POPULAR POSTS