ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਸ਼ਿਕਾਇਤ ਨਿਗਰਾਨ ਕਮੇਟੀ ਬਰਨਾਲਾ ਜ਼ਿਲੇ੍ ਦਾ ਇੰਚਾਰਜ ਲਗਾਇਆ ਗਿਆ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਪੰਜਾਬ ਸਰਕਾਰ ਵਲੋਂ ਰਾਜ ਦੇ ਵੱਖ ਵੱਖ ਜਿਲਿਆਂ ਚ ਮਹੱਤਵਪੂਰਨ ਗਤੀਵਿਧੀਆਂ ਦੀ ਸਮੀਖਿਆ ਅਤੇ ਨਿਗਰਾਨੀ ਲਈ ਜ਼ਿਲ੍ਹਾ ਪੱਧਰੀ ਕਮੇਟੀਆਂ ਦੇ ਮੰਤਰੀ ਸਾਹਿਬਾਨਾਂ ਨੂੰ ਇੰਚਾਰਜ ਲਗਾ ਕੇ ਜ਼ਿਲੇ ਅਲਾਟ ਕਰਦਿਆਂ ਕਾਂਗਰਸੀ ਉਮੀਦਵਾਰਾਂ ਦੇ ਹਲਕੇ ਦੇ ਵੋਟਰਾਂ ਨਾਲ ਤਾਲਮੇਲ ਅਤੇ ਜ਼ਿਲੇ੍ ਅੰਦਰ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਹੋ ਸਕੇ | ਇਸੇ ਲੜੀ ਤਹਿਤ ਪੰਜਾਬ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਸ਼ਿਕਾਇਤ ਨਿਗਰਾਨ ਕਮੇਟੀ ਬਰਨਾਲਾ ਜ਼ਿਲੇ੍ ਦਾ ਇੰਚਾਰਜ ਲਗਾਇਆ ਗਿਆ ਹੈ | ਇਹ ਜਾਣਕਾਰੀ ਦਿੰਦੇ ਹੋਏ ਕੁਜ਼ ਟਕਸਾਲੀਆਂ ਨੇ ਦੱਸਿਆ ਕਿ ਬਰਨਾਲਾ ਜ਼ਿਲੇ੍ ਨਾਲ ਸਬੰਧਿਤ ਲੋਕਾਂ ਦੀ ਕਿਸੇ ਵੀ ਵਿਭਾਗ ਸਬੰਧੀ ਸ਼ਿਕਾਇਤ ਹੋਵੇਗੀ ਉਹ ਆਪਣੀ ਸ਼ਿਕਾਇਤ ਕਮੇਟੀ ਨੂੰ ਦੇ ਸਕਦਾ ਹੈ | ਬਰਨਾਲਾ ਅੰਦਰ ਹਰ ਮਹੀਨੇ ਮੰਤਰੀ ਸਾਹਿਬ ਜ਼ਿਲੇ੍ ਦੇ ਸਮੂਹ ਉੱਚ ਅਧਿਕਾਰੀਆਂ ਅਤੇ ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ‘ਚ ਸ਼ਾਮਿਲ ਹੋਣਗੇ ਅਤੇ ਲੋਕਾਂ ਵਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਸੁਨਣ ਅਤੇ ਉੰਨਾ ਦਾ ਹੱਲ ਕਰਨਗੇ ਤਾਂ ਜੋ ਸ਼ਿਕਾਇਤਕਰਤਾ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ | ਜਿਲੇ ਦੇ ਟਕਸਾਲੀਆਂ ਨੇ ਆਪਣੇ ਨਾਮ ਗੁਪਤ ਰੱਖਦਿਆਂ ਬਰਨਾਲਾ ਸੀਟ ਤੋਂ ਬਲਬੀਰ ਸਿੱਧੂ ਦੇ ਚੋਣ ਲੜਨ ਦੀ ਸਮੀਖਿਆ ਕਰਦਿਆਂ ਕਿਹਾ ਕਿ ਬਰਨਾਲਾ ਤੋਂ ਕਾਂਗਰਸੀਆਂ ਦਾ ਵੱਡਾ ਵਫਦ ਅਤੇ ਪਿੰਡਾਂ ਦੇ ਪੰਚਾਂ-ਸਰਪੰਚਾਂ ਦੀ ਜਲਦ ਮੀਟਿੰਗ ਹੋਣ ਜਾ ਰਹੀ ਹੈ ਇਸ ਨਿਯੁਕਤੀ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਪੰਜਾਬ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |






