17.4 C
Chandigarh

TODAY NOW NEWS

Friday, March 20, 2026
HomePOLITICSਸਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ...

ਸਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਗਰੀਨ ਐਵੇਨਿਊ ਚ ਦਵਿੰਦਰ ਬੀਹਲਾ ਦੀ ਅਗਵਾਈ ਚ ਲੱਡੂ ਵੰਡ ਕੇ ਖੁਸ਼ੀ ਮਨਾਈ

ਸਹਿਰੀ ਵਾਰਡਾਂ ਚ ਬਹੁਜਨ ਸਮਾਜ ਪਾਰਟੀ ਦੇ ਵੱਡੇ ਵੋਟ ਬੈਂਕ ਨਾਲ ਅਕਾਲੀਦਲ ਬਰਨਾਲਾ ਸੀਟ ਤੋਂ ਸ਼ਾਨਦਾਰ ਜਿੱਤ ਦਰਜ ਕਰੇਗਾ*ਪਰਮਿੰਦਰ ਕੌਰ ਰੰਧਾਵਾ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਹੋਏ ਗਠਜੋੜ ਦੀ ਖ਼ੁਸ਼ੀ ‘ਚ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਗਰੀਨ ਐਵੇਨਿਊ ਵਿਖੇ ਅਕਾਲੀ ਆਗੂ ਦਵਿੰਦਰ ਬੀਹਲਾ ਦੀ ਅਗਵਾਈ ਚ ਲੱਡੂ ਵੰਡ ਕੇ ਖੁਸ਼ੀ ਮਨਾਈ ਤੇ ਦੋਵਾ ਪਾਰਟੀਆਂ ਦੇ ਆਗੂਆਂ ਨੇ ਗਠਜੋੜ ਦੀ ਜਿੱਤ ਲਈ ਪ੍ਰੇਰਿਤ ਕੀਤਾ ! ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਵਿੰਦਰ ਬੀਹਲਾ ਨੇ ਬਸਪਾ ਆਗੂਆਂ ਸਮੇਤ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਅਤੇ ਬਸਪਾ ਗਠਜੋੜ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗਾ | 25 ਸਾਲਾਂ ਬਾਅਦ ਹੋਇਆ ਗਠਜੋੜ ਪੰਜਾਬ ਚ ਅਗਲੇ 25 ਸਾਲ ਰਾਜ ਕਰੇਗਾ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ 2022 ਚ ਅਗਲੀ ਸਰਕਾਰ ਬਣਾ ਕੇ ਸੁਭ ਸੰਕੇਤ ਦੇਵੇਗਾ ਪਿਛਲੇ 10 ਸਾਲਾਂ ਦੇ ਅਕਾਲੀ ਦਲ ਦੇ ਰਾਜਭਾਗ ਦੌਰਾਨ ਬਾਦਲ ਸਰਕਾਰ ਵਲੋਂ ਸ਼ੁਰੂ ਕੀਤੀਆਂ ਸਕੀਮਾਂ ਵਿੱਚ 2 ਰੁਪਏ ਕਿੱਲੋ ਕਣਕ ਆਟਾ ਤੇ ਗਰੀਬ ਲੜਕੀਆਂ ਦੇ ਵਿਆਹ ਸ਼ਗੁਨ ਬੁਢਾਪਾ ਪੈਨਸਨਾਂ ਚ ਅਥਾਹ ਵਾਧਾ ਕੀਤਾ ਜਿਸ ਕਾਰਨ ਅੱਜ ਭੀ ਸੂਬੇ ਦੇ ਲੋਕ ਅਕਾਲੀ ਦਲ ਦੀ ਸਰਕਾਰ ਨੂੰ ਮੱਥੇ ਤੇ ਹੱਥ ਰੱਖ ਕੇ ਉਡੀਕ ਰਹੇ ਹਨ ਇਸ ਮੌਕੇ ਸਾਬਕਾ ਇਸਤਰੀ ਅਕਾਲੀਦਲ ਸਹਿਰੀ ਪ੍ਰਧਾਨ ਪਰਮਿੰਦਰ ਕੌਰ ਰੰਧਾਵਾ ਨੇ ਕਿਹਾ ਕਿ ਸਹਿਰੀ ਵਾਰਡਾਂ ਚ ਬਹੁਜਨ ਸਮਾਜ ਪਾਰਟੀ ਦੇ ਵੱਡੇ ਵੋਟ ਬੈਂਕ ਨਾਲ ਅਕਾਲੀਦਲ ਬਰਨਾਲਾ ਸੀਟ ਤੋਂ ਸ਼ਾਨਦਾਰ ਜਿੱਤ ਦਰਜ ਕਰੇਗਾ! ਇਸ ਮੌਕੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਦੁੱਗਲ, ਐਡਵੋਕੇਟ ਵਿਸ਼ਾਲ ਸ਼ਰਮਾ, ਸਾਬਕਾ ਨਗਰ ਕੌਂਸਲ ਪ੍ਰਧਾਨ ਪ੍ਰਮਜੀਤ ਸਿੰਘ ਢਿੱਲੋ, ਸਾਬਕਾ ਚੇਅਰਮੈਨ ਜਿਲਾ ਯੋਜਨਾ ਬੋਰਡ ਰੁਪਿੰਦਰ ਸਿੰਘ ਸੰਧੂ , ਐਮ ਸੀ ਧਰਮ ਸਿੰਘ ਫੌਜੀ, ਸੁਖਪਾਲ ਸਿੰਘ ਰੁਪਾਣਾ, ਬਲਜਿੰਦਰ ਸਿੰਘ ਸੱਲੂ, ਬਲਜੀਤ ਸਿੰਘ ਜਾਗਲ, ਜਸਵੀਰ ਸਿੰਘ ਫੌਜੀ, ਵਿਸ਼ਨੂੰ ਸਿੱਧੂ, , ਭੈਣ ਸਰਬਜੀਤ ਕੌਰ, ਗੁਰਮੇਲ ਸਿੰਘ ਬਿੱਟੂ, ਬਹੁਜਨ ਸਮਾਜ ਪਾਰਟੀ (ਬਸਪਾ) ਦੇ ਗਿਆਨੀ ਹਰੀ ਰਾਮ, ਜਿਲਾ ਸ਼ਹਿਰੀ ਪ੍ਰਧਾਨ, ਡਾ. ਪਰਮੇਸ਼ਰ ਜਿਲਾ ਜਨਰਲ ਸਕੱਤਰ, ਸ.ਬੰਤ ਸਿੰਘ ਪ੍ਰਧਾਨ ਗੁਰੁਦਵਾਰਾ ਪ੍ਰਬੰਧਕ ਕਮੇਟੀ, ਬਲਰਾਜ ਸਿੰਘ ਰਾਜਾ, ਨਿਰਭੈ ਸਿੰਘ, ਸ਼ੰਕਰ ਸਿੰਘ, ਪ੍ਰਗਟ ਸਿੰਘ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS