17.4 C
Chandigarh

TODAY NOW NEWS

Friday, March 20, 2026
HomePOLITICSਪੰਜਾਬ ਚ ਕਾਂਗਰਸ ਤੇ ਆਪ ਦਾ ਸੂਫੜਾ ਸਾਫ, ਅਕਾਲੀ ਦਲ ਨੇ ਸੂਬੇ...

ਪੰਜਾਬ ਚ ਕਾਂਗਰਸ ਤੇ ਆਪ ਦਾ ਸੂਫੜਾ ਸਾਫ, ਅਕਾਲੀ ਦਲ ਨੇ ਸੂਬੇ ‘ਚ ਸਰਕਾਰ ਬਣਨ ‘ਤੇ ਡਿਪਟੀ ਮੁੱਖ ਮੰਤਰੀ ਦਲਿਤ ਨੂੰ ਬਣਾਉਣ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ * ਕੁਲਵੰਤ ਕੰਤਾ

ਸਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ 25 ਸਾਲ ਬਾਅਦ ਹੋਇਆ ਗੱਠਜੋੜ ਪੰਜਾਬ ਚ 2022 ਚ ਬਣਾਏਗਾ ਨਿਰੋਲ ਸਰਕਾਰ *ਦਵਿੰਦਰ ਬੀਹਲਾ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਅਗਾਮੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਰਾਜ ਵਿਚ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਕੀਤੇ ਗਏ ਗੱਠਜੋੜ ਵਿਚ ਬਸਪਾ ਦੇ ਕੌਮੀ ਜਨਰਲ ਸਕੱਤਰ ਅਤੇ ਕੌਮੀ ਪ੍ਰਧਾਨ ਮਾਇਆਵਤੀ ਤੋਂ ਬਾਅਦ ਦੂਜੇ ਸੀਨੀਅਰ ਆਗੂ ਸਤੀਸ਼ ਚੰਦਰ ਮਿਸ਼ਰਾ ਨੇ ਚੰਡੀਗੜ੍ਹ ਪਾਰਟੀ ਦਫਤਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਠਜੋੜ ਸਬੰਧੀ ਫ਼ੈਸਲਾ ਲਿਆ ਗਿਆ ਅਤੇ ਸਮੁਚੇ ਪੰਜਾਬ ਵਿੱਚ ਟਿਕਟਾਂ ਤੇ ਸੀਟਾਂ ਆਦਿ ਦੀ ਵੰਡ ਦੇ ਮੁੱਦੇ ਤੇ ਬਸਪਾ ਲਈ ਅਕਾਲੀ ਦਲ ਵਲੋਂ 20 ਸੀਟਾਂ ਛੱਡੀਆਂ ਅਤੇ 97 ਸੀਟਾਂ ਤੇ ਅਕਾਲੀਦਲ ਚੋਣ ਲੜੇਗਾ! ਪੰਜਾਬ ਵਿਚ ਬਸਪਾ 20 ਸੀਟਾਂ ‘ਤੇ ਚੋਣ ਲੜੇਗੀ ਜਿਸ ਵਿਚ ਕਰਤਾਰਪੁਰ ਸਾਹਿਬ , ਜਲੰਧਰ (ਵੈਸਟ), ਜਲੰਧਰ (ਨਾਰਥ), ਫਗਵਾੜਾ, ਕਪੂਰਥਲਾ , ਹੁਸ਼ਿਆਰਪੁਰ , ਟਾਂਡਾ ਉਡਮੁੜ, ਦਸੂਹਾ , ਚਮਕੌਰ ਸਾਹਿਬ , ਬਸੀ ਪਠਾਣਾਂ, ਮਹਿਲ ਕਲਾਂ , ਨਵਾਂ ਸ਼ਹਿਰ ,ਲੁਧਿਆਣਾ (ਨਾਰਥ), ਪਠਾਨਕੋਟ, ਸੁਜਾਨਪੁਰ ,ਬੋਹਾ , ਮੁਹਾਲੀ , ਅੰਮ੍ਰਿਤਸਰ (ਨਾਰਥ), ਅੰਮ੍ਰਿਤਸਰ (ਸੈਂਟਰਲ), ਪਾਇਲ ਸੀਟਾਂ ਸ਼ਾਮਿਲ ਹਨ

ਅਕਾਲੀਦਲ ਦੇ ਹਲਕਾ ਬਰਨਾਲਾ ਤੋਂ ਇੰਚਾਰਜ ਕੁਲਵੰਤ ਸਿੰਘ ਕੰਤਾ ਨੇ ਕਿਹਾ
ਅਕਾਲੀਦਲ ਦੇ ਹਲਕਾ ਬਰਨਾਲਾ ਤੋਂ ਇੰਚਾਰਜ ਕੁਲਵੰਤ ਸਿੰਘ ਕੰਤਾ ਨੇ ਕਿਹਾ ਕਿ ਪੰਜਾਬ ਚ ਕਾਂਗਰਸ ਤੇ ਆਪ ਦਾ ਸੂਫੜਾ ਸਾਫ,ਹੋ ਚੁੱਕਾ ਹੈ ਅਕਾਲੀ ਦਲ ਨੇ ਸੂਬੇ ‘ਚ ਸਰਕਾਰ ਬਣਨ ‘ਤੇ ਡਿਪਟੀ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਉਣ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਪੰਜਾਬ ‘ਚ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਡਕਾਰਨ ਵਾਲੀ ਕਾਂਗਰਸ ਸਰਕਾਰ ਚਾਰੇ ਪਾਸਿਓਂ ਘਿਰੀ ਹੋਈ ਹੈ! ਪੋਸਟ ਮੈਟਿ੍ਕ ਸਕਾਲਰਸ਼ਿਪ ਸਬੰਧੀ ਸਾਰੀਆਂ ਬੇ ਨਿੱਜਮੀਆਂ ਦਾ ਮਾਮਲਾ ਮੰਦਭਾਗਾ ਹੈ ਅਕਾਲੀ ਆਗੂ ਦਾ ਇਹ ਵੀ ਮੰਨਣਾ ਹੈ ਕਿ ਬਸਪਾ ਦਾ ਪੇਂਡੂ ਤੇ ਨੀਮ ਪੇਂਡੂ ਖੇਤਰਾਂ ਵਿਚ ਵੀ ਆਧਾਰ ਹੈ ਜਦੋਂ ਕਿ ਅਕਾਲੀ ਦਲ ਵੀ ਬਸਪਾ ਨੂੰ ਸਾਰੇ ਹਲਕਿਆਂ ਵਿਚ ਵੱਡੀ ਮਦਦ ਦੇਣ ਦੇ ਕਾਬਲ ਹੈ ਕਿਓਂਕਿ ਬਹੁਜਨ ਸਮਾਜ ਪਾਰਟੀ ਪਹਿਲਾਂ ਵੀ ਅਕਾਲੀ ਦਲ ਨਾਲ ਸਮਝੌਤੇ ਵਿਚ ਚੋਣ ਲੜ ਚੁੱਕੀ ਹੈ ਅਤੇ ਉਸ ਗੱਠਜੋੜ ਦੌਰਾਨ ਹੀ ਬਸਪਾ ਨੂੰ ਪੰਜਾਬ ਵਿਧਾਨ ਸਭਾ ਵਿਚ ਸਭ ਤੋਂ ਵੱਧ ਸੀਟਾਂ ਜਿੱਤਣ ਲਈ ਕਾਮਯਾਬੀ ਮਿਲੀ ਸੀ | ਅਕਾਲੀ ਹਲਕਿਆਂ ਵਲੋਂ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਬਸਪਾ ਦੀ ਮਦਦ ਨਾਲ ਅਕਾਲੀ ਦਲ ਨੂੰ ਸਾਰੇ ਹਲਕਿਆਂ ਵਿਚ 5 ਹਜ਼ਾਰ ਤੋਂ ਲੈ ਕੇ 20 ਹਜ਼ਾਰ ਵੋਟ ਮਿਲ ਸਕਦੀ ਹੈ, ਜਦੋਂ ਕਿ ਭਾਜਪਾ ਦੇ ਨਾਲ ਹੁੰਦਿਆਂ ਦਲ ਨੂੰ ਕੇਵਲ ਸ਼ਹਿਰੀ ਤੇ ਨੀਮ ਸ਼ਹਿਰੀ ਖੇਤਰਾਂ ਵਿਚ ਹੀ ਵੋਟ ਮਿਲਦੇ ਸਨ |
ਇਸ ਸੰਬੰਧੀ ਅਕਾਲੀ ਦਲ ਦੇ ਆਗੂ ਦਵਿੰਦਰ ਬੀਹਲਾ ਨੇ ਕਿਹਾ
ਇਸ ਸੰਬੰਧੀ ਅਕਾਲੀ ਦਲ ਦੇ ਆਗੂ ਦਵਿੰਦਰ ਬੀਹਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦੂਰ-ਅੰਦੇਸ਼ੀ ਸੋਚ ਸਦਕਾ 25 ਸਾਲ ਬਾਅਦ ਦੋਬਾਰਾ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦਾ ਗਠਜੋੜ ਸੂਬੇ ਵਿੱਚ ਸਾਂਝੀ ਸਰਕਾਰ ਬਣਾਵੇਗਾ ! ਸੂਬੇ ਵਿਚ ਮੁੱਖ ਸਿਆਸੀ ਧਿਰ ਕਾਂਗਰਸ ਦੇ ਆਪਸੀ ਕਾਟੋ ਕਲੇਸ਼ ਦਾ ਸ਼ਿਕਾਰ ਹੋਣ ਕਾਰਨ ਅਕਾਲੀ ਦਲ ਨੂੰ ਇਸ ਗੱਠਜੋੜ ਨਾਲ ਵੱਡੀ ਮਦਦ ਮਿਲੇਗੀ ਕਿਉਂਕਿ ਭਾਜਪਾ ਨਾਲ ਗੱਠਜੋੜ ਖ਼ਤਮ ਹੋਣ ਤੋਂ ਬਾਅਦ ਅਕਾਲੀ ਦਲ ਮਗਰਲੇ ਕੁਝ ਸਮੇਂ ਤੋਂ ਬਸਪਾ ਨਾਲ ਲਗਾਤਾਰ ਗੱਠਜੋੜ ਦੇ ਯਤਨ ਕਰ ਰਿਹਾ ਸੀ | ਇਸ ਗੱਠਜੋੜ ਸਬੰਧੀ ਸਿਆਸੀ ਮਾਹਿਰਾਂ ਤੇ ਪਾਰਟੀ ਆਗੂਆਂ ਹਲਕਿਆਂ ਵਲੋਂ ਇਸ ਗੱਠਜੋੜ ਨੂੰ ਕਾਫ਼ੀ ਮਹੱਤਤਾ ਦਿੱਤੀ ਜਾ ਰਹੀ ਹੈ ਅਤੇ ਸਮਝਿਆ ਜਾ ਰਿਹਾ ਹੈ ਕਿ ਇਹ ਨਵਾਂ ਗੱਠਜੋੜ ਪੰਜਾਬ ਦੀ ਸਿਆਸੀ ਫ਼ਿਜ਼ਾ ਬਦਲਣ ਵਾਲਾ ਸਾਬਤ ਹੋ ਸਕਦਾ ਹੈ |
ਅਕਾਲੀਦਲ ਦੇ ਸਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਨੇ ਕਿਹਾ
ਅਕਾਲੀਦਲ ਦੇ ਸਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਯੂਥ ਅਤੇ ਸਮੁਚੇ ਅਕਾਲੀ ਦਲ ਵਿੱਚ ਬਰਾਬਰ ਦੀਆਂ ਅਹੁਦੇਦਾਰੀਆਂ ਦੇਣ ਅਤੇ ਸਦਾ ਗਲ਼ ਨਾਲ ਲਾਇਆ ਗਿਆ ਹੈ ਭਾਵੇਂ ਕੋਈ ਢੁਕਵੀਂ ਚੈਅਰਮੈਨੀ ਐਮ ਸੀ ਜਾਂ ਹੋਰ ਹੋਵੇ ਢੁਕਵੀਂ ਜਗਾ ਦਿਤੀ ਗਈ ਅਕਾਲੀ ਦਲ ਦੇ ਸੰਵਿਧਾਨ ਵਿੱਚ ਉਂਚ ਨੀਚ ਦੀ ਕੋਈ ਥਾਂ ਨਹੀਂ! ਬਸਪਾ ਦਾ ਪੇਂਡੂ ਤੇ ਨੀਮ ਪੇਂਡੂ ਖੇਤਰਾਂ ਵਿਚ ਵੀ ਆਧਾਰ ਹੈ ਜਦੋਂ ਕਿ ਅਕਾਲੀ ਦਲ ਵੀ ਬਸਪਾ ਨੂੰ ਸਾਰੇ ਹਲਕਿਆਂ ਵਿਚ ਵੱਡੀ ਮਦਦ ਦੇਣ ਦੇ ਕਾਬਲ ਹੈ ਕਿਓਂਕਿ ਬਹੁਜਨ ਸਮਾਜ ਪਾਰਟੀ ਪਹਿਲਾਂ ਵੀ ਅਕਾਲੀ ਦਲ ਨਾਲ ਸਮਝੌਤੇ ਵਿਚ ਚੋਣ ਲੜ ਚੁੱਕੀ ਹੈ ਅਤੇ ਉਸ ਗੱਠਜੋੜ ਦੌਰਾਨ ਹੀ ਬਸਪਾ ਨੂੰ ਪੰਜਾਬ ਵਿਧਾਨ ਸਭਾ ਵਿਚ ਸਭ ਤੋਂ ਵੱਧ ਸੀਟਾਂ ਜਿੱਤਣ ਲਈ ਕਾਮਯਾਬੀ ਮਿਲੀ ਸੀ |

ਇਸਤਰੀ ਅਕਾਲੀ ਦਲ ਦੀ ਜਿਲਾ ਪ੍ਰਧਾਨ ਬੀਬੀ ਬੇਅੰਤ ਕੌਰ ਖੈਰਾ ਨੇ ਕਿਹਾ
ਇਸਤਰੀ ਅਕਾਲੀ ਦਲ ਦੀ ਜਿਲਾ ਪ੍ਰਧਾਨ ਬੀਬੀ ਬੇਅੰਤ ਕੌਰ ਖੈਰਾ ਨੇ ਕਿਹਾ ਕਿ ਅਕਾਲੀਦਲ ਸਦਾ ਭਾਈਚਾਰਕ ਸਾਂਝ ਦਾ ਮੁਦਈ ਹੈ ਤੇ 25 ਸਾਲਾਂ ਬਾਅਦ ਹੋਇਆ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ 2022 ਚ ਅਗਲੀ ਸਰਕਾਰ ਬਣਾਵੇਗਾ ! ਪਿਛਲੇ 10 ਸਾਲਾਂ ਦੇ ਅਕਾਲੀ ਦਲ ਦੇ ਰਾਜਭਾਗ ਦੌਰਾਨ ਲੋਕ ਹਿੱਤ ਨੀਤੀਆਂ ਤਹਿਤ ਬਾਦਲ ਸਰਕਾਰ ਵਲੋਂ ਸ਼ੁਰੂ ਕੀਤੀਆਂ ਸਕੀਮਾਂ ਵਿੱਚ 2 ਰੁਪਏ ਕਿੱਲੋ ਕਣਕ ਆਟਾ ਤੇ ਗਰੀਬ ਲੜਕੀਆਂ ਦੇ ਵਿਆਹ ਸ਼ਗੁਨ ਬੁਢਾਪਾ ਪੈਨਸਨਾਂ ਚ ਅਥਾਹ ਵਾਧਾ ਕੀਤਾ ਜਿਸ ਕਾਰਨ ਅੱਜ ਭੀ ਸੂਬੇ ਦੇ ਲੋਕ ਅਕਾਲੀ ਦਲ ਦੀ ਸਰਕਾਰ ਨੂੰ ਮੱਥੇ ਤੇ ਹੱਥ ਰੱਖ ਕੇ ਉਡੀਕ ਰਹੇ ਹਨ

Today Now News

RELATED ARTICLES
- Advertisment -

POPULAR POSTS