16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਚੋੋਰੀ ਦੇ ਮੁਕੱਦਮੇ ਵਿੱਚ ਦੋੋ ਮੁਲਜਿਮਾਂ ਨੂੰ ਕੀਤਾ ਕਾਬੂ

ਚੋੋਰੀ ਦੇ ਮੁਕੱਦਮੇ ਵਿੱਚ ਦੋੋ ਮੁਲਜਿਮਾਂ ਨੂੰ ਕੀਤਾ ਕਾਬੂ

ਮੁਕੱਦਮਾ ਦਰਜ਼ ਕਰਕੇ ਚੋੋਰੀ ਦਾ ਇੱਕ ਮੋੋਟਰਸਾਈਕਲ ਕਰਾਇਆ ਬਰਾਮਦ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ੍ਰੀ ਸੁਰੇਂਦਰ ਲਾਂਬਾ,ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਲਈ ਲਿਜਾ ਰਹੇ 2 ਮੁਲਜਿਮਾਂ ਹਰਦੀਪ ਸਿੰਘ ਉਰਫ ਗੋੋਰੀ ਪੁੱਤਰ ਵਕੀਲ ਸਿੰਘ ਅਤੇ ਕਰਨ ਸਿੰਘ ਪੁੱਤਰ ਵੀਰ ਸਿੰਘ ਵਾਸੀਅਨ ਬਹਿਣੀਵਾਲ ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ। ਜਿਹਨਾਂ ਪਾਸੋੋਂ ਚੋਰੀ ਦਾ ਇੱਕ ਮੋੋਟਰਸਾਈਕਲ ਮਾਰਕਾ ਬਜਾਜ ਸੀਟੀH100 ਬਿਨਾ ਨੰਬਰੀ ਬਰਾਮਦ ਕੀਤਾ ਗਿਆ ਹੈ। ਬਰਾਮਦ ਮੋੋਟਰਸਾਈਕਲ ਦੀ ਕੁੱਲ ਮਾਲੀਤੀ ਕਰੀਬ 30,000/ਰੁਪਏ ਬਣਦੀ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਹਰਦੀਪ ਸਿੰਘ ਉਰਫ ਗੋੋਰੀ ਪੁੱਤਰ ਵਕੀਲ ਸਿੰਘ ਅਤੇ ਕਰਨ ਸਿੰਘ ਪੁੱਤਰ ਵੀਰ ਸਿੰਘ ਵਾਸੀਅਨ ਬਹਿਣੀਵਾਲ ਵਿਰੁੱਧ ਮੁਕੱਦਮਾ ਨµਬਰ 178 ਮਿਤੀ 10^06^2021 ਅ/ਧ 379,411 ਹਿੰ:ਦੰ: ਥਾਣਾ ਸਦਰ ਮਾਨਸਾ ਦਰਜ ਰਜਿਸਟਰ ਕਰਾਇਆ ਗਿਆ। ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋਏ ਢੁੱਕਵੀਂ ਜਗ੍ਹਾਂ ਤੇ ਨਾਕਾਬੰਦੀ ਕਰਕੇ ਦੋਨਾਂ ਮੁਲਜਿਮਾਂ ਨੂੰ ਕਾਬੂ ਕਰਕੇ ਉਹਨਾਂ ਪਾਸੋੋਂ ਇੱਕ ਮੋੋਟਰਸਾਈਕਲ ਮਾਰਕਾ ਬਜਾਜ ਸੀਟੀH100 ਬਿਨਾ ਨੰਬਰੀ ਬਰਾਮਦ ਕੀਤਾ ਗਿਆ। ਗ੍ਰਿਫਤਾਰ ਮੁਲਜਿਮਾਂ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹਨਾਂ ਨੇ ਇਹ ਮੋੋਟਰਸਾਈਕਲ ਤਲਵੰਡੀ ਸਾਬੋੋ (ਜਿਲਾ ਬਠਿੰਡਾ) ਗੁਰਦੁਵਾਰਾ ਸਾਹਿਬ ਵਿੱਚੋ ਚੋੋਰੀ ਕੀਤਾ ਸੀ। ਜਿਹਨਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੌੌਰਾਨੇ ਪੁਲਿਸ ਰਿਮਾਂਡ ਇਹਨਾਂ ਵੱਲੋੋਂ ਚੋੋਰੀ ਦੀਆ ਕੀਤੀਆਂ ਅਜਿਹੀਆ ਹੋੋਰ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮਾ ਦੀ ਤਫਤੀਸ ਜਾਰੀ ਹੈ।

Today Now News

RELATED ARTICLES
- Advertisment -

POPULAR POSTS