17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ'ਆਪ' ਆਗੂ ਜਗਦੀਪ ਸੰਧੂ ਦੀ ਅਗਵਾਈ ਚ ਨਗਰ ਕੌਂਸਲ ਤੇ ਪ੍ਰਧਾਨ ਦੇ...

‘ਆਪ’ ਆਗੂ ਜਗਦੀਪ ਸੰਧੂ ਦੀ ਅਗਵਾਈ ਚ ਨਗਰ ਕੌਂਸਲ ਤੇ ਪ੍ਰਧਾਨ ਦੇ ਘਰ-ਦੁਕਾਨ ਮੁਹਰੇ ਲਾਏ ਕੂੜੇ ਦੇ ਢੇਰ

ਸਫਾਈ ਕਾਮਿਆਂ ਦੀ ਮੰਗਾ ਨੂੰ ਲੈਕੇ ਕੌਂਸਲ ਪ੍ਰਧਾਨ ਤੇ ਕਾਂਗਰਸ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਸੀਨੀਅਰ ਆਗੂ ਜਗਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਵੀਰਵਾਰ ਨੂੰ ਨਗਰ ਕੌਂਸਲ ਦੇ ਵਿਹੜੇ ਤੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਦੀ ਜਲਾਲਾਬਾਦ ਰੋਡ ਤੇ ਸਥਿਤ ਘਰ ਤੇ ਦੁਕਾਨ ਦੇ ਅੱਗੇ ਕੂੜੇ ਨਾਲ ਭਰੀਆਂ ਟਰਾਲੀਆਂ ਲਿਆ ਕੇ ਕੂੜੇ ਦਾ ਢੇਰ ਸੁੱਟ ਦਿੱਤਾ ਗਿਆ। ਇਸ ਦੌਰਾਨ ਨਗਰ ਕੌਂਸਲ ਪ੍ਰਧਾਨ, ਕਾਂਗਰਸ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਆਪ ਆਗੂ ਜਗਦੀਪ ਸੰਧੂ ਨੇ ਕਾਂਗਰਸ ਸਰਕਾਰ ਤੋਂ ਸਫਾਈ ਸੇਵਕ ਯੂਨੀਅਨ ਦੀ ਮੰਗਾਂ ਮੰਨਣ ਦੀ ਗੱਲ ਤੇ ਜੋਰ ਦਿੱਤਾ। ਪ੍ਰਦਰਸ਼ਨ ਚ ਵੱਡੀ ਗਿਣਤੀ ਚ ਆਪ ਆਗੂ ਮੌਜੂਦ ਰਹੇ। ਜਗਦੀਪ ਸੰਧੂ ਨੇ ਕਿਹਾ ਕਿ ਬੀਤੇ ਦਿਨੀਂ ਉਨਾਂ ਨੇ ਕੂੜੇ ਦੇ ਢੇਰਾਂ ਕੋਲ ਲਾਈਵ ਹੋ ਕੇ ਸਰਕਾਰ ਨੂੰ 9 ਜੂਨ ਤੱਕ ਸਫਾਈ ਸੇਵਕਾਂ ਦੀਆਂ ਮੰਗਾਂ ਮੰਨਣ ਸਬੰਧੀ ਅਲਟੀਮੈਟਮ ਦਿੱਤਾ ਸੀ , ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿਤਾ ਤਾਂ ਅੱਜ ਉਨਾਂ ਵੱਲੋਂ ਇਹ ਐਕਸ਼ਨ ਲੈਂਦਿਆਂ ਕੂੜੇ ਦੀਆਂ ਭਰੀਆਂ ਦੋ ਟਰਾਲੀਆਂ ਲਿਆ ਕੇ ਇੱਕ ਟਰਾਲੀ ਨਗਰ ਕੌਂਸਲ ਤੇ ਦੂਜੀ ਪ੍ਰਧਾਨ ਦੇ ਘਰ ਤੇ ਦੁਕਾਨ ਮੁਹਰੇ ਸੁੱਟ ਕੇ ਵਿਰੋਧ ਜਤਾਇਆ ਗਿਆ ਹੈ।

Today Now News

RELATED ARTICLES
- Advertisment -

POPULAR POSTS