17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਸ਼ਿਆਂ ਦੇ 10 ਮੁਕੱਦਮਿਆਂ ਵਿੱਚ 9 ਮੁਲਜਿਮ ਕੀਤੇ ਗ੍ਰਿਫਤਾਰ

ਨਸ਼ਿਆਂ ਦੇ 10 ਮੁਕੱਦਮਿਆਂ ਵਿੱਚ 9 ਮੁਲਜਿਮ ਕੀਤੇ ਗ੍ਰਿਫਤਾਰ

30 ਕਿਲੋੋਗ੍ਰਾਮ ਭੁੱਕੀ ਚੂਰਾਪੋੋਸਤ ਸਮੇਤ ਕਾਰ, 250 ਲੀਟਰ ਲਾਹਣ ,1 ਚਾਲੂ ਭੱਠੀ ਅਤੇ 63 ਬੋਤਲਾਂ ਸ਼ਰਾਬ ਸਮੇਤ ਮੋੋਟਰਸਾਈਕਲ ਦੀ ਬਰਾਮਦਗੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ੍ਰੀ ਸੁਰੇਂਦਰ ਲਾਂਬਾ,ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋੋਂ ਮੁਲਜਿਮਾਂ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ ਮੁਕੱਦਮੇ ਦਰਜ਼ ਰਜਿਸਟਰ ਕਰਵਾ ਕੇ ਬਰਾਮਦਗੀ ਕਰਵਾਈ ਗਈ ਹੈ।
ਐਨ,ਡੀ,ਪੀ,ਐਸ, ਐਕਟ:
ਸੀ,ਆਈ,ਏ, ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਮਨਦੀਪ ਸਿੰਘ ਉਰਫ ਕਾਲਾ ਪੁੱਤਰ ਜਗਸੀਰ ਸਿੰਘ ਅਤੇ ਬਾਰੂ ਸਿੰਘ ਉਰਫ ਦੀਪ ਪੁੱਤਰ ਬਲਵੀਰ ਸਿੰਘ ਵਾਸੀਅਨ ਗੜੱਦੀ ਨੂੰ ਜੈਨ ਕਾਰ ਨੰ:ਪੀਬੀ13ਏ,ਐਫ^8167 ਸਮੇਤ ਕਾਬੂ ਕੀਤਾ, ਜਿਹਨਾਂ ਪਾਸੋੋਂ 30 ਕਿਲੋੋਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਹੋੋਣ ਤੇ ਉਹਨਾਂ ਦੇ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਐਨ,ਡੀ,ਪੀ,ਐਸ,ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤੇ ਕਾਰ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਹਨਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਭੁੱਕੀ ਚੂਰਾਪੋੋਸਤ ਕਿੱਥੋ ਲੈ ਕੇ ਆਏ ਸੀ ਅਤੇ ਅੱਗੇ ਕਿੱਥੇ ਵੇਚਣੀ ਸੀ, ਜਿਹਨਾਂ ਦੀ ਪੁੱਛਗਿੱਛ ਤੇ ਮੁਕੱਦਮੇ ਵਿੱਚ ਅੱਗੇ ਹੋੋਰ ਪ੍ਰਗਤੀ ਕੀਤੀ ਜਾਵੇਗੀ।
ਆਬਕਾਰੀ ਐਕਟ:
ਥਾਣਾ ਬੋਹਾ ਦੀ ਪੁਲਿਸ ਪਾਰਟੀ ਵੱਲੋੋਂ ਮੁਖਬਰੀ ਦੇ ਆਧਾਰ ਤੇ ਬਲਜੀਤ ਕੌੌਰ ਪਤਨੀ ਸੱਜਣ ਸਿੰਘ ਵਾਸੀ ਰਿਊਦ ਕਲਾਂ ਵਿਰੁੱਧ ਥਾਣਾ ਬੋਹਾ ਵਿਖੇ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਸ਼ਰਾਬ ਨਜਾਇਜ ਕਸੀਦ ਕਰਦਿਆ ਮੌੌਕਾ ਤੇ ਕਾਬੂ ਕਰਕੇ 1 ਚਾਲੂ ਭੱਠੀ, 50 ਲੀਟਰ ਲਾਹਣ ਅਤੇ 10 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ। ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਮੱਖਣ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਝੰਡਾਂ ਕਲਾਂ ਵਿਰੁੱਧ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ, ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ। ਪੰਜਾਬ ਪੁਲਿਸ ਦੇ ਜਿਲਾ ਆਬਕਾਰੀ ਸਟਾਫ ਅਤੇ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਜੱਗਾ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਤਾਮਕੋੋਟ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ। ਪੰਜਾਬ ਪੁਲਿਸ ਦੇ ਜਿਲਾ ਆਬਕਾਰੀ ਸਟਾਫ ਅਤੇ ਥਾਣਾ ਸਦਰ ਮਾਨਸਾ ਦੀ ਦੀ ਹੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਪ੍ਰੀਤਮ ਸਿੰਘ ਵਾਸੀ ਮਾਨਸਾ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ, ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ। ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਮਾਣਕ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਕੋੋਟਧਰਮੂ ਵਿਰੁੱਧ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ, ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ। ਥਾਣਾ ਬੋਹਾ ਦੀ ਪੁਲਿਸ ਪਾਰਟੀ ਨੇ ਸ਼ਨੀ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਉਡਤ ਸੈਦੇਵਾਲਾ ਅਤੇ ਕੁਲਦੀਪ ਸਿੰਘ ਪੁੱਤਰ ਸੋੋਹਣ ਸਿੰਘ ਵਾਸੀ ਲੱਧੂਵਾਸ (ਹਰਿਆਣਾ) ਨੂੰ ਮੋੋਟਰਸਾਈਕਲ ਸਪਲੈਂਡਰ ਬਿਨਾ ਨੰਬਰੀ ਸਮੇਤ ਕਾਬੂ ਕਰਕੇ 24 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀ। ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਗੁਰਸੰਗਤ ਸਿੰਘ ਪੁੱਤਰ ਰਾਜਾ ਸਿੰਘ ਵਾਸੀ ਜਲਵੇੜ੍ਹਾ ਨੂੰ ਕਾਬੂ ਕਰਕੇ 12 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ। ਥਾਣਾ ਸਦਰ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਸਤਨਾਮ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਗੁਰਨੇੇ ਕਲਾਂ ਨੂੰ ਕਾਬੂ ਕਰਕੇ 9 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ। ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਭੋੋਲਾ ਸਿੰਘ ਪੁੱਤਰ ਲਾਭ ਸਿੰਘ ਵਾਸੀ ਬਰਨਾਲਾ ਨੂੰ ਕਾਬੂ ਕਰਕੇ 8 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ।
ਐਸ,ਐਸ,ਪੀ,ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ,ਪੀ,ਐਸ, ਵੱਲੋਂ ਦੱਸਿਆ ਗਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢਗੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS