17.1 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਛੋਟੀ ਉਮਰੇ ਲੱਗੀ ਗੋਡਿਆਂ ਨੂੰ ਕੋਈ ਨਾਮੁਰਾਦ ਬੀਮਾਰੀ ਕੈਮਰੇ ਅੱਗੇ ਰੋਇਆ ਪੂਰਾ...

ਛੋਟੀ ਉਮਰੇ ਲੱਗੀ ਗੋਡਿਆਂ ਨੂੰ ਕੋਈ ਨਾਮੁਰਾਦ ਬੀਮਾਰੀ ਕੈਮਰੇ ਅੱਗੇ ਰੋਇਆ ਪੂਰਾ ਪਰਿਵਾਰ

ਸਮਾਜ ਸੇਵੀ ਸੰਸਥਾਵਾਂ, ਐੱਨ.ਆਰ.ਆਈ. ਵੀਰਾਂ ਦੇ ਅੱਗੇ ਕੀਤੀ ਬੱਚੇ ਦੇ ਇਲਾਜ ਦੀ ਅਪੀਲ

ਤਰਨਤਾਰਨ (ਰਿੰਪਲ ਗੋਲਣ) : ਕਹਿੰਦੇ ਹਨ ਜਦੋਂ ਗਰੀਬੀ ਅਤੇ ਬਿਮਾਰੀ ਕਿਸੇ ਦੇ ਪੱਲੇ ਪੈ ਜਾਵੇ ਤਾਂ ਪਰਿਵਾਰ ਕਿਵੇਂ ਖ਼ੁਸ਼ ਰਹਿ ਸਕਦਾ ਹੈ ਸੋ ਇਸੇ ਤਰ੍ਹਾਂ ਦਾ ਪਰਿਵਾਰ ਸਰਹੱਦੀ ਪਿੰਡ ਡੱਲ ਜ਼ਿਲਾ ਤਰਨ ਤਾਰਨ ਤੋਂ ਸਾਹਮਣੇ ਆਇਆ ਹੈ ਜਿਸ ਨੇ ਕੈਮਰੇ ਅੱਗੇ ਬੜੇ ਭਾਵੁਕ ਹੋ ਕੇ ਆਪਣੇ ਬੇਟੇ ਦੇ ਕਿਸੇ ਨਾਮੁਰਾਦ ਬੀਮਾਰੀ ਕਾਰਨ ਗੋਡੇ ਵਿੰਗੇ ਟੇਢੇ ਹੋ ਜਾਣ ਕਾਰਨ ਸਮਾਜ ਸੇਵੀ ਐੱਨ ਆਰ ਆਈ ਵੀਰਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਬੇਟੇ ਦਾ ਇਲਾਜ ਕਰਵਾ ਕੇ ਉਸ ਨੂੰ ਦੁਬਾਰਾ ਤੋਂ ਤੰਦਰੁਸਤ ਕੀਤਾ ਜਾਵੇ ਪਰਿਵਾਰ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸੀ ਪਰ ਹੁਣ ਮੁਸੀਬਤ ਏਨੀ ਵਧ ਗਈ ਹੈ ਕਿ ਉਨ੍ਹਾਂ ਦੇ ਬੇਟੇ ਤੋਂ ਤੁਰਨਾ ਫਿਰਨਾ ਵੀ ਮੁਸ਼ਕਲ ਹੋ ਗਿਆ ਕਿ ਪੂਰੀ ਰਾਤ ਇਸ ਨਾਮੁਰਾਦ ਬਿਮਾਰੀ ਕਾਰਨ ਸੋਂ ਨਹੀਂ ਪਾਉਂਦਾ ਅਤੇ ਰੋਂਦਾ ਕੁਰਲਾਉਂਦਾ ਰਹਿੰਦਾ ਹੈ ਜਿਸ ਦਾ ਦਰਦ ਉਨ੍ਹਾਂ ਤੋਂ ਦੇਖਿਆ ਨਹੀਂ ਜਾਂਦਾ ਅਤੇ ਪਰਿਵਾਰ ਦਾ ਮੁਖੀ ਮੁੱਖਾ ਸਿੰਘ ਵੀ ਤਿੱਨ ਚਾਰ ਸਾਲ ਤੋਂ ਬਿਮਾਰੀ ਕਾਰਨ ਕੋਈ ਕੰਮਕਾਰ ਨਹੀਂ ਕਰ ਪਾਉਂਦਾ ਸੋ ਉਨ੍ਹਾਂ ਆਪਣੇ ਬੇਟੇ ਦੇ ਇਲਾਜ ਲਈ ਦਾਨੀ ਸੱਜਣਾਂ ਤੋਂ ਇਲਾਜ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਸਾਨੂੰ ਸਿਰਫ ਇਲਾਜ ਹੀ ਕਰਵਾ ਕੇ ਦਿੱਤਾ ਜਾਵੇ । ਹੋਰ ਪੈਸੇ ਟਕੇ ਦਾ ਲਾਲਚ ਨਹੀਂ ਹੈ ,ਸਾਡਾ ਪੁੱਤ ਠੀਕ ਹੋ ਜਾਵੇ ਤੇ ਅਸੀਂ ਦਾਨੀ ਸੱਜਣਾਂ ਦਾ ਸਾਰੀ ਉਮਰ ਧੰਨਵਾਦ ਕਰਦੇ ਰਹਾਂਗੇ ਇਸ ਮੌਕੇ ਪਿੰਡ ਵਾਸੀਆਂ ਅਤੇ ਪਰਿਵਾਰ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ।
ਪਰਿਵਾਰ ਦਾ ਮੋਬਾਈਲ ਨੰਬਰ ਹੈ:- 7347295062

Today Now News

RELATED ARTICLES
- Advertisment -

POPULAR POSTS