ਕਵਿਤਾ

ਵੱਢੀ ਚੱਲੋ ਰੁੱਖਾਂ ਨੂੰ ਤੇ,
ਲੱਭੀ ਚੱਲੋ ਛਾਵਾਂ ਨੂੰ।
ਦੋਸ਼ ਦੇਵੋਂ ਰੱਬ ਨੂੰ ਤੇ,
ਤੱਤੀਆਂ ਹਵਾਵਾਂ ਨੂੰ।
ਕਦੋਂ ਅਸੀਂ ਸਮਝਾਂਗੇ,
ਰੁੱਖਾਂ ਦੀ ਮਹੱਤਤਾ।
ਬਿਨਾਂ ਕੁਝ ਸੋਚੇ ਜੀਹਨੂੰ,
ਜੜ੍ਹਾਂ ਵਿੱਚੋਂ ਵੱਢਤਾ।
ਹਾਏ ਰੱਬਾ ਗਰਮੀ ਤੇ,
ਰੌਲਾ ਅਸੀਂ ਪਾਉਣੇ ਆਂ।
ਦੱਸੋ ਮੈਨੂੰ ਪਹਿਲਾਂ ਅਸੀਂ,
ਰੁੱਖ ਕਿੰਨੇ ਲਾਉਣੇ ਆਂ।
ਕਰਦੇ ਹਾਂ ਲਾਉਣ ਵਾਲੇ,
ਰੁੱਖਾਂ ਦੇ ਵਿਖਾਵੇ ਜੀ।
ਰੁੱਖ ਲਾ ਕੇ ਪਿੱਛੋਂ ਕੋਈ,
ਪਾਣੀ ਵੀ ਨਾ ਪਾਵੇ ਜੀ।
ਕੁਝ ਕੁ ਨੇ ਰੁੱਖਾਂ ਨੂੰ,
ਪਿਆਰ ਜਿਹੜੇ ਕਰਦੇ।
ਲਾਉਂਦੇ ਉਹੋ ਬੂਟੇ ਨਾਲੇ,
ਪਾਣੀ ਜੜੀਂ ਭਰਦੇ।
ਦੋਖੀ ਨੇ ਕਈ ਰੁੱਖਾਂ ਵਾਲੇ,
ਮਾੜਾ ਬੜਾ ਕਰਦੇ।
ਪਾਸੇ ਹੋਣ ਦਿੰਦੇ ਨਹੀਂ ਤੇ,
ਪਹਿਲਾਂ ਤੋੜ ਧਰਦੇ।
ਦਿਨ ਨਹੀਂ ਜੇ ਦੂਰ ਜਦੋਂ,
ਪੈਜੂ ਏਦਾਂ ਕਰਨਾ।
ਸਕੂਲ ਵਾਲੇ ਬੈਗ ਵਿੱਚ,
ਪੈਜੂ ਬੂਟਾ ਧਰਨਾ।
ਬੱਚਿਆਂ ਨੂੰ ਸਾਹ ਵਿੱਚ,
ਆਉਣੀ ਤਕਲੀਫ਼ ਜੇ।
ਬੂਟਾ ਰੱਖ ਬੈਗ ਵਿੱਚ,
ਆਉਣੀ ਤਾਂ ਰਿਲੀਫ ਜੇ।
ਏਸ ਲਈ ਸਿਆਣੇ ਬਣ,
ਰੁੱਖ ਤੁਸੀਂ ਪਾਲੋ ਜੀ।
ਖੁਸ਼ੀਆਂ ਦੇ ਟਾਈਮ ਤੁਸੀਂ,
ਰੁੱਖ ਬੱਸ ਲਾਲੋ ਜੀ।
ਸ਼ਮਸ਼ੇਰ ਮੱਲ੍ਹੀ ਯਾਰੋ ਥੋਨੂੰ,
ਕਹਿੰਦਾ ਸੱਚ ਦੋਸਤੋ।
ਆਉਣ ਵਾਲਾ ਟਾਈਮ ਮਾੜਾ,
ਜਾਣਾ ਬਚ ਦੋਸਤੋ।
ਸ਼ਮਸ਼ੇਰ ਸਿੰਘ ਮੱਲ੍ਹੀ ਪਿੰਡ ਫੂਲ
9056562524






