16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਟਰਾਈਡੈਂਟ ਗਰੁੱਪ ਦਾ ਵੱਡਾ ਉਪਰਾਲਾ; ਪੰਜਾਬ ਸਰਕਾਰ ਨੂੰ 100 ਆਕਸੀਜਨ ਕੰਸਨਟੇਰਟਰ ਭੇਂਟ

ਟਰਾਈਡੈਂਟ ਗਰੁੱਪ ਦਾ ਵੱਡਾ ਉਪਰਾਲਾ; ਪੰਜਾਬ ਸਰਕਾਰ ਨੂੰ 100 ਆਕਸੀਜਨ ਕੰਸਨਟੇਰਟਰ ਭੇਂਟ

ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਸੌਂਪੇ ਆਕਸੀਜ਼ਨ ਕੰਸਨਟਰੇਟਰਾਂ ਦੀ ਬਰਨਾਲਾ, ਫ਼ਤਹਿਗਡ਼੍ਹ ਸਾਹਿਬ, ਫ਼ਾਜ਼ਿਲਕਾ, ਮੋਗਾ, ਕਪੂਰਥਲਾ ਅਤੇ ਸ੍ਰੀ ਮੁਕਤਸਰ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਹੋਵੇਗੀ ਵਰਤੋਂ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਟਰਾਈਡੈਂਟ ਗਰੁੱਪ ਨੇ ਕੋਵਿਡ ਮਹਾਂਮਾਰੀ ਦੌਰਾਨ ਮੁੱਢਲੇ ਲੈਵਲ ਉੱਤੇ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਲਈ ਵੱਡਾ ਉਪਰਾਲਾ ਕਰਦਿਆਂ ਪੰਜਾਬ ਸਰਕਾਰ ਨੂੰ 100 ਆਕਸੀਜਨ ਕੰਸਨਟਰੇਟਰ ਭੇਂਟ ਕੀਤੇ ਹਨ। ਪੰਜ ਕਿਲੋ ਦੀ ਸਮਰੱਥਾ ਵਾਲੇ ਇਹ ਉਪਕਰਣ ਹਵਾ ਵਿੱਚੋਂ ਨਾਈਟਰੋਜਨ ਨੂੰ ਅਲੱਗ ਕਰਕੇ ਆਕਸੀਜਨ ਪੈਦਾ ਕਰਨ ਦੇ ਸਮਰੱਥ ਹਨ। ਇਨ੍ਹਾਂ ਉਪਕਰਣਾਂ ਦੀ ਬਰਨਾਲਾ ਜ਼ਿਲ੍ਹੇ ਤੋਂ ਇਲਾਵਾ ਫ਼ਤਹਿਗਡ਼੍ਹ ਸਾਹਿਬ, ਫ਼ਾਜ਼ਲਕਾ, ਮੋਗਾ, ਕਪੂਰਥਲਾ ਅਤੇ ਸ੍ਰੀ ਮੁਕਤਸਰ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਵਰਤੋਂ ਹੋਵੇਗੀ। ਹਸਪਤਾਲਾਂ ਵਿੱਚ ਇਹ ਉਪਕਰਣ ਲੱਗਣ ਨਾਲ ਆਕਸੀਜਨ ਸਿਲੰਡਰਾਂ ਅਤੇ ਉਨ੍ਹਾਂ ਦੀ ਢੋਅ-ਢੁਆਈ ਦੀ ਮੰਗ ਘਟੇਗੀ। ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸਿਰੀ ਰਾਜਿੰਦਰ ਗੁਪਤਾ ਨੇ 100 ਆਕਸੀਜਨ ਕੰਸਨਟਰੇਟਰ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਕਾਸ਼ ਸਿੰਘ ਨੂੰ ਭੇਂਟ ਕੀਤੇ। ਇਸ ਮੌਕੇ ਜ਼ਿਲ੍ਹੇ ਦੇ ਸਾਬਕਾ ਡੀਸੀ ਗੁਰਲਵਲੀਨ ਸਿੰਘ ਸਿੱਧੂ , ਸਿਵਲ ਸਰਜਨ ਡਾ ਜਸਬੀਰ ਸਿੰਘ ਔਲਖ, ਆਦਿਤਿਆ ਧਚਲਵਾਲ (ਆਈ.ਏ.ਐੱਸ.) ਬਰਨਾਲਾ ਦੇ ਵਧੀਕ ਡਿਪਟੀ ਕਮਿਸ਼ਨਰ, ਡਾ ਜੋਤੀ ਕੌਸ਼ਲ ਐਸ.ਐਮ.ਓ ਬਰਨਾਲਾ ਅਤੇ ਰੁਪਿੰਦਰ ਗੁਪਤਾ ਟਰਾਈਡੈਂਟ ਲਿਮਟਿਡ ਵਲੋਂ ਵੀ ਮੌਜੂਦ ਸਨ। ਇਨ੍ਹਾਂ ਅਧਿਕਾਰੀਆਂ ਨੇ ਟਰਾਈਡੈਂਟ ਗਰੁੱਪ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਨਾਲ ਸਿਹਤ ਵਿਭਾਗ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਮਿਲੇਗੀ ਅਤੇ ਇਨ੍ਹਾਂ ਉਪਕਰਣਾਂ ਦਾ ਕੋਵਿਡ ਮਹਾਂਮਾਰੀ ਦੀ ਰੋਕਥਾਮ ਲਈ ਭਾਰੀ ਲਾਭ ਹੋਵੇਗਾ। ਸ੍ਰੀ ਗੁਪਤਾ ਨੇ ਇਸ ਮੌਕੇ ਆਖਿਆ ਕਿ ਕੋਵਿਡ ਮਹਾਂਮਾਰੀ ਨਾਲ ਸਾਂਝੇ ਯਤਨਾਂ ਨਾਲ ਹੀ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਭਾਵੇਂ ਉਹ ਯੋਗਦਾਨ ਛੋਟੇ ਤੋਂ ਛੋਟਾ ਹੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਕਰਣਾਂ ਨਾਲ ਮੁੱਢਲੇ ਤੌਰ ਉੱਤੇ ਮਰੀਜ਼ ਦੇ ਆਕਸੀਜਨ ਦੇ ਘਟ ਰਹੇ ਲੈਵਲ ਨੂੰ ਆਕਸੀਜਨ ਪ੍ਰਦਾਨ ਕਰਕੇ ਸਥਿਰ ਰੱਖਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਮੌਤ ਦੇ ਮੂੰਹ ਵਿੱਚ ਜਾ ਰਹੇ ਵਿਅਕਤੀ ਨੂੰ ਆਕਸੀਜਨ ਪ੍ਰਦਾਨ ਕਰਕੇ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਟਰਾਈਡੈਂਟ ਗਰੁੱਪ ਕੋਵਿਡ ਮਹਾਂਮਾਰੀ ਵਿੱਚ ਸਮਾਜ, ਸਰਕਾਰ, ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਹਰ ਤਰਾਂ ਦੀ ਸਹਾਇਤਾ ਮੁਹੱਈਆ ਕਰਾ ਰਿਹਾ ਹੈ। ਟਰਾਈਡੈਂਟ ਨੂੰ 4.0 ਲੀਡਰਸ਼ਿਪ ਸੰਮਲੇਨ ਅਤੇ ਐਵਾਰਡਜ਼ ਵੱਲੋਂ ਤਿੰਨ ਵਕਾਰੀ ਸਨਮਾਨ ਜਿਨ੍ਹਾਂ ਵਿੱਚ ਕੋਵਿਡ ਦੌਰਾਨ ਵੈਲਿਯੂਏਬਲ ਇਮਪਾਇਰ, ਮਹਿਲਾਵਾਂ ਲਈ ਸੁਰੱਖਿਅਤ ਕਾਰਜ ਖੇਤਰ, ਅਤੇ ਇੰਪਾਇਰ ਆਫ਼ ਚੁਆਇਸ ਹਾਸਿਲ ਹੋ ਚੁੱਕੇ ਹਨ। ਐੱਚਆਰ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਵੀ ਟਰਾਈਡੈਂਟ ਨੂੰ ਪੋਸਟ ਇਨੋਵੇਟਿਵ ਕੋਵਿਡ ਰਿਸਪਾਂਸ ਕੈਟਾਗਰੀ ਵਿੱਚ ਪਲੇਟੀਨਮ ਐਵਾਰਡ ਦਿੱਤਾ ਜਾ ਚੁੱਕਾ ਹੈ। ਟਰਾਈਡੈਂਟ ਵੱਲੋਂ ਆਪਣੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਮੁਫ਼ਤ ਟੀਕਾਕਰਣ ਤੋਂ ਇਲਾਵਾ ਪਾਜ਼ੇਟਿਵ ਆਉਣ ਵਾਲੇ ਕਰਮਚਾਰੀਆਂ ਨੂੰ ਤਨਖਾਹ ਸਮੇਤ 14 ਦਿਨਾਂ ਦੀ ਛੁੱਟੀ, ਮਲਟੀਸਪੈਸਲਿਟੀ ਹਸਪਤਾਲਾਂ ਰਾਹੀਂ ਡਾਕਟਰੀ ਸਹਾਇਤਾ ਅਤੇ ਸਲਾਹ, ਹੈਲਪਲਾਈਨ ਨੰਬਰ, ਮੈਂ ਹੂੰ ਨਾ ਗਰੁੱਪ ਬਣਾਕੇ ਕੋਵਿਡ ਪ੍ਰਭਾਵਿਤ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਘਰੋ-ਘਰੀ ਭੋਜਨ ਮੁਹੱਈਆ ਕਰਾਏ ਜਾਣ ਵਾਰਗੀਆਂ ਅਨੇਕਾਂ ਲਾਭਕਾਰੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਕੋਵਿਡ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਰੋਜ਼ਾਨਾ ਟਾਊਨ ਹਾਲ ਮੀਟਿੰਗ ਤੋਂ ਇਲਾਵਾ ਵਧੀਆ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪੁਰਸਕਾਰ ਵੀ ਦਿੱਤੇ ਜਾਂਦੇ ਹਨ।

Today Now News

RELATED ARTICLES
- Advertisment -

POPULAR POSTS