ਜਿਸ ਵਿੱਚ ਬੱਚਿਆਂ ਨੇ ਯੋਗਾ,ਮਾਸਕ ਬਣਾਉਣ,ਸੁੰਦਰ ਲਿਖਾਈ,ਕਵਿਤਾ ਉਚਾਰਨ,ਪੌਦੇ ਲਗਾਉਣਾ ਆਦਿ ਗਤੀਵਿਧੀਆਂ ਵਿੱਚ ਭਾਗ ਲਿਆ

ਮਾਨਸਾ (ਗੁਰਜੰਟ ਸਿੰੰਘ ਬਾਜੇਵਾਲੀਆਂ) : ਅੱਜ ਸਰਕਾਰੀ ਮਿਡਲ ਸਕੂਲ ਖੜਕ ਸਿੰਘ ਵਾਲਾ ਵਿਖੇ ਕਰਵਾਏ ਗਏ ਸੱਤ ਰੋਜ਼ਾ ਆਨਲਾਈਨ ਸਮਰ ਕੈੰਪ ਉਤਸਾਹਪੁਰਵਕ ਸਮਾਪਤ ਹੋਇਆ।ਸਕੂਲ ਮੀਡੀਆ ਇੰਚਾਰਜ ਡੇਵਿਡ ਮਹਿਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਨਲਾਈਨ ਸਮਰ ਕੈੰਪ ਦਾ ਆਯੋਜਨ 1 ਜੂਨ ਤੋਂ ਲੈਕੇ 7 ਜੂਨ ਤੱਕ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੇ ਯੋਗਾ,ਮਾਸਕ ਬਣਾਉਣ,ਸੁੰਦਰ ਲਿਖਾਈ,ਕਵਿਤਾ ਉਚਾਰਨ,ਮਹਿੰਦੀ ਲਗਾਉਣਾ,ਕਾਪੀਆਂ ਦੇ ਕਵਰ,ਪੌਦੇ ਲਗਾਉਣਾ ਆਦਿ ਗਤੀਵਿਧੀਆਂ ਵਿੱਚ ਵੱਧ ਚੜ੍ਹਕੇ ਭਾਗ ਲਿਆ।ਬੱਚਿਆਂ ਨੂੰ ਸਮਰ ਕੈੰਪ ਵਿੱਚ ਭਾਗ ਲੈਣ ਲਈ ਸਮੂਹ ਸਟਾਫ ਨਵਪ੍ਰੀਤ ਕੌਰ,ਅਭਿਮੰਨੂ ਬਾਂਸਲ,ਮਨਜੀਤ ਸਿੰਘ ਦੁਆਰਾ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਸਕੂਲ ਮੁਖੀ ਨੀਲਮ ਰਾਣੀ ਜੀ ਨੇ ਸਮਰ ਕੈੰਪ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਦੀ ਪ੍ਰਸੰਸ਼ਾ ਕੀਤੀ ਤੇ ਉਤਸ਼ਾਹਹਿਤ ਕੀਤਾ।





