ਜਲਦੀ ਹੀ ਮੱਖੂ ਵਿੱਚ ਅਧੁਨਿਕ ਸਹੂਲਤਾਂ ਵਾਲੀ ਖੋਲ੍ਹੀ ਜਾਵੇਗੀ ਲੈਬ -ਕਤਨਾ, ਛਾਬੜਾ

ਮੱਖੂ (ਦਵਿੰਦਰ ਸਿੰਘ ਛਾਬੜਾ) : ਬਿਨ੍ਹਾਂ ਕਿਸੇ ਤੋਂ ਮੱਦਦ ਲਏ ਆਪਣੀ ਕਮਾਈ ਵਿੱਚੋਂ ਕਰੋੜਾਂ ਰੁਪਏ ਖਰਚ ਕੇ ਹਰ ਔਖੀ ਘੜੀ ਵੇਲੇ ਸਭ ਤੋਂ ਮੋਹਰੀ ਹੋ ਕੇ ਲੋੜਵੰਦਾਂ ਦੀ ਮੱਦਦ ਕਰਨ ਵਾਲੇ ਦੁਬੱਈ ਦੇ ਉਘੇ ਕਾਰੋਬਾਰੀ ਅਤੇ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਜਿੱਥੇ ਪੰਜਾਬ ਵਿੱਚ ਆਪਣੇ ਤੌਰ ਤੇ ਪੰਜ ਆਕਸੀਜਨ ਪਲਾਂਟ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਉਥੇ ਹਰੇਕ ਜਿਲ੍ਹੇ ਲਈ ਆਕਸੀਜਨ ਕੰਸਟ੍ਰੇਟਰ, ਵੈਂਟੀਲੇਟਰ, ਐਮਬੂਲੈਂਸਾਂ , ਅੰਤਿਮ ਯਾਤਰਾ ਵਾਹਣ, ਮ੍ਰਿਤਕ ਦੇਹ ਸਾਂਭਣ ਲਈ ਫਰੀਜ਼ਰ,ਵੱਡੀ ਮਾਤਰਾ ਵਿੱਚ ਦਵਾਈਆਂ ਅਤੇ ਹੋਰ ਸਾਜੋ ਸਮਾਨ ਦੇਣ ਦੀ ਸਪਲਾਈ ਵੀ ਸ਼ੁਰੂੁ ਕੀਤੀ ਹੋਈ ਹੈ। ਅੱਜ ਇੱਥੇ ਗੁਰਦੁਆਰਾ ਬਾਠਾਂ ਵਾਲਾ ਸਾਹਿਬ ਵਿੱਚ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿਦਰ ਸਿੰਘ ਕਤਨਾ, ਆੜਤੀਆ ਐਸ਼ੋਸ਼ੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਮੰਡੀ ਬੋਰਡ ਪੰਜਾਬ ਦੇ ਵਾਈਸ ਚੈਅਰਮੈਨ ਵਿਜੇ ਕਾਲੜਾ ਅਤੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਮਹਿੰਦਰ ਮਦਾਨ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਟਰੱਸਟ ਵੱਲੋਂ ਮੱਖੂ ਇਲਾਕੇ ਦੇ ਵਸਨੀਕਾਂ ਲਈ ਇੱਕ ਮ੍ਰਿਤਕ ਦੇਹ ਫਰੀਜ਼ਰ,ਆਕਸੀਜ਼ਨ ਕੰਸਟ੍ਰੇਟਰ ਅਤੇ ਹੋਰ ਐਟੀ ਕੋਰੋਨਾ ਸਾਜੋ ਸਮਾਨ ਲੋਕਾਂ ਨੂੰ ਸਮੱਰਪਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਇਸਤਰੀ ਵਿੰਗ ਪ੍ਰਧਾਨ ਅਮਰਜੀਤ ਕੌਰ ਛਾਬੜਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿ ਟਰੱਸਟ ਦੇ ਬਾਨੀ ਡਾ ਐਸ ਪੀ ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਵੱਲੋਂ ਮਿਲੇ ਆਦੇਸ਼ਾਂ ਤੇ ਫਿਰੋਜ਼ਪੁਰ ਜਿਲ੍ਹੇ ਦੇ ਲੋੜਵੰਦ ਮਰੀਜਾਂ ਲਈ ਆਕਸੀਜਨ ਕੰਸਟ੍ਰੇਟਰ, ਆਕਸੀਮੀਟਰ ਅਤੇ ਇਨਫਰਾਰੈਡ ਥਰਮਾ ਮੀਟਰ ਦੀ ਮੁਫਤ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦਾ ਲੋੜਵੰਦ ਮਰੀਜ਼ ਜਾਂ ਉਸਦੇ ਪਰਿਵਾਰਕ ਮੈਂਬਰ ਸਰਬੱਤ ਦਾ ਭਲਾ ਟਰੱਸਟ ਦੀ ਟੀਮ ਨਾਲ ਸੰਪਰਕ ਕਰਕੇ ਇਹ ਸੇਵਾ ਹਾਸਲ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਮੱਖੂ ਵਿੱਚ ਜਲਦੀ ਹੀ ਅਧੁਨਿਕ ਸਾਜੋਸਮਾਨ ਨਾਲ ਲੈਸ ਇੱਕ ਲੈਬੋਰਟਰੀ ਵੀ ਖੋਲ੍ਹੀ ਜਾ ਰਹੀ ਹੈ ਜਿੱਥੇ ਕੋਈ ਵੀ ਆਪਣੇ ਸਰੀਰ ਦੇ ਮੈਡੀਕਲ ਟੈਸਟ ਮਾਮੂਲੀ ਰੇਟਾਂ ਤੇ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਜਦੋਂ ਵੀ ਔਖਾ ਵੇਲਾ ਆਇਆ ਟਰੱਸਟ ਨੇ ਸਭ ਤੋਂ ਮੂਹਰੇ ਹੋ ਕੇ ਲੜਾਈ ਲੜੀ ਹੈ ਭਾਵੇਂ ਦੇਸ਼ ਤੇ ਕੋਰੋਨਾ ਸੰਕਟ ਹੋਵੇ ਭਾਵੇਂ ਕਿਸਾਨ ਅੰਦੋਲਨ, ਟਰੱਸਟ ਦੇ ਵਾਲੰਟੀਅਰਾਂ ਨੇ ਆਪਣੀਆਂ ਜਿੰਦਗੀਆਂ ਦੀ ਪਰਵਾਹ ਕੀਤੇ ਬਗੈਰ ਸੇਵਾ ਕੀਤੀ ਹੈ। ਇਸ ਮੌਕੇ ਤੇ ਮੰਡੀ ਬੋਰਡ ਦੇ ਵਾਈਸ ਚੈਅਰਮੈਨ ਵਿਜੇ ਕਾਲੜਾ ਅਤੇ ਨਗਰਪੰਚਾਇਤ ਦੇ ਪ੍ਰਧਾਨ ਮਹਿੰਦਰ ਮਦਾਨ,ਕੌਂਸਲਰ ਨਰਿੰਦਰ ਮਹਿਤਾ ਨੇ ਸੰਬੋਧਨ ਕਰਦੇ ਹੋਏ ਇਸ ਨੇਕ ਉਪਰਾਲੇ ਲਈ ਡਾ ਐਸ ਪੀ ਸਿੰਘ ਉਬਰਾਏ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਇਹ ਸਮਾਨ ਸਮੇਂ ਦੀ ਬਹੁਤ ਜਰੂਰਤ ਹੈ ਅਤੇ ਇਸ ਸੇਵਾ ਲਈ ਮੱਖੂ ਨਿਵਾਸੀ ਉਨ੍ਹਾਂ ਦੇ ਧੰਨਵਾਦੀ ਰਹਿਣਗੇ। ਉਨ੍ਹਾਂ ਹੋਰ ਕਿਹਾ ਕਿ ਨਗਰ ਪੰਚਾਇਤ ਅਤੇ ਮੰਡੀਕਰਨ ਬੋਰਡ ਵੱਲੋਂ ਸੰਸਥਾ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ । ਇਸ ਮੌਕੇ ਸੰਸਥਾ ਵੱਲੋਂ ਕੋਰੋਨਾ ਖਿਲਾਫ ਮੋਹਰੇ ਹੋ ਕੇ ਲੜਾਈ ਲੜ ਰਹੇ ਮੀਡੀਆ ਕਰਮੀਆਂ, ਸਫਾਈ ਕਰਮੀਆਂ ਅਤੇ ਹੋਰ ਲੋਕਾਂ ਵਿੱਚਕਾਰ ਸੈਨੀਟਾਈਜ਼ਰ, ਮਾਸਕ , ਮੈਡੀਸਨ ਅਤੇ ਹੋਰ ਸਾਜੋ ਸਮਾਨ ਵੀ ਵੰਡਿਆ ਗਿਆ। ਇਸ ਮੌਕੇ ਤੇ ਕੌਸਲਰ ਨਰਿੰਦਰ ਮਹਿਤਾ,ਅਮਰਜੀਤ ਕੌਰ ਛਾਬੜਾ ਪ੍ਰਧਾਨ ਇਸਤਰੀ ਵਿੰਗ,ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਦਵਿੰਦਰ ਸਿੰਘ ਛਾਬੜਾ ਪ੍ਰਧਾਨ ਮੱਖੂ , ਭਜਨ ਪੇਂਟਰ ਸਰਕਲ ਇਚਾਰਜ਼, ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ ਕਿਰਨ ਪੇਟਰ, ਮਨਪ੍ਰੀਤ ਸਿੰਘ,ਅਤੇ ਜਤਿੰਦਰ ਸਿੰਘ,ਪ੍ਰੀਤ, ਪ੍ਰੈਸ ਸਕੱਤਰ ਕੇਵਲ ਅਹੂਜਾ, ਰਸ਼ਪਾਲ ਸਿੰਘ ਸੰਧੂ, ਬਲਵੀਰ ਲਹਿਰਾ, ਕੁਲਵਿੰਦਰ ਸਿੰਘ ਪ੍ਰਧਾਨ,ਮੇਜਰ ਸਿੰਘ ਥਿੰਦ, ਜਗਵੰਤ ਸਿੰਘ ਮੱਲ੍ਹੀ,ਪ੍ਰੇਮ ਅਹੂਜਾ,ਮੰਗਲ ਸਿੰਘ,ਰਾਜੂ, ਸਤਪਾਲ ਦੁਆ ਸਮੇਤ ਕਈ ਹੋਰ ਆਹੁਦੇਦਾਰ ਵੀ ਮੋਜੂਦ ਸਨ।






