17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਐਡ ਵੈਲਫੇਅਰ ਕਲੱਬ ਮਾਨਸਾ ਵੱਲੋਂ ਫ੍ਰੀ ਵੈਕਸ਼ੀਨੇਸ਼ਨ...

ਸਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਐਡ ਵੈਲਫੇਅਰ ਕਲੱਬ ਮਾਨਸਾ ਵੱਲੋਂ ਫ੍ਰੀ ਵੈਕਸ਼ੀਨੇਸ਼ਨ ਕੈਂਪ ਤੇ ਸੈਨੀਟਾਈਜਰ ਤੇ ਮਾਸਕ ਵੰਡੇ

ਕੈਂਪ ਦੇ ਮੁੱਖ ਮਹਿਮਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕਰੋਨਾ ਮਹਾਂਮਾਰੀ ਦੇ ਦੂਜੇ ਪੜਾਅ ਤੇ ਚੱਲਦਿਆਂ ਅੱਜ ਸਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਐਡ ਵੈਲਫੇਅਰ ਕਲੱਬ ਮਾਨਸਾ ਵੱਲੋਂ ਸਥਾਨਕ ਸ਼ਹਿਰ ਦੇ ਪੀਰਖਾਨਾ ਕੁਰੜ ਦਾ ਟਿੱਬਾ ਵਿਖੇ ਵੈਕਸ਼ੀਨੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੇ ਮੁੱਖ ਮਹਿਮਾਨ ਡਾਕਟਰ ਜਨਕ ਰਾਜ ਸਿੰਗਲਾ, ਐਮ ਸੀ ਅਮਨਦੀਪ ਸਿੰਘ ਢੁੰਡਾ ਤੇ ਨਗਰ ਕੌਂਸਲ ਮਾਨਸਾ ਪ੍ਰਧਾਨ ਦੇ ਪ੍ਰਤੀਨਿਧ ਗੁਰਪ੍ਰੀਤ ਸਿੰਘ ਮੋਨੀ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੈਕਸੀਨ ਲਗਾਓ ਤਾਂ ਜੋ ਅਸੀਂ ਇਸ ਭਿਆਨਕ ਬਿਮਾਰੀ ਦੀ ਚੈਨ ਨੂੰ ਤੋੜਨ ਸਕੀਏ। ਮੌਕੇ ਤੇ ਕਲੱਬ ਵੱਲੋਂ ਵੈਕਸੀਨ ਲਗਾਉਣ ਵਾਲੇ ਤੇ ਵਾਰਡ ਵਾਸੀਆਂ ਨੂੰ ਮਾਸਕ ਤੇ ਸੈਨੀਟਾਈਜ ਵੀ ਵੰਡੇ। ਜਾਣਕਾਰੀ ਦਿੰਦਿਆਂ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਚੱਲ ਰਹੀ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਸਾਡੇ ਕਲੱਬ ਵੱਲੋਂ ਅੱਜ ਜੋ ਵੈਕਸੀਨੇਸ਼ਨ ਕੈਂਪ ਲਗਾਉਣ ਤੋਂ ਬਾਅਦ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਦਾ ਮੁੱਖ ਕਾਰਨ ਇਹੀ ਹੈ ਕਿ ਤੀਜੀ ਲਹਿਰ ਪੰਜਾਬ ਅੰਦਰ ਪ੍ਰਵੇਸ਼ ਨਾ ਕਰ ਸਕੇ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਪਰਿਵਾਰਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਗਏ ਹਨ ਜਿਨ੍ਹਾਂ ਕੋਲ ਮਾਸਕ ਸੈਨੀਟਾਈਜ਼ਰ ਖ਼ਰੀਦਣ ਲਈ ਪੈਸੇ ਨਹੀਂ ਸਨ।ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਜੋ ਵੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਤਾਂ ਜੋ ਇਸ ਮਹਾਂਮਾਰੀ ਤੋਂ ਨਿਜਾਤ ਪਾਇਆ ਜਾ ਸਕੇ ।ਇਸ ਮੌਕੇ ਕਲੱਬ ਦੇ ਪ੍ਰਧਾਨ ਰਣਵੀਰ ਕਾਕਾ ਮਾਨਸ਼ਾਹੀਆ,ਜੱਸੀ ਸਿੱਧੂ ,ਨਿਰਜੋਤ ਨੀਟਾ,ਜਗਤਾਰ ਮਾਨ,ਐਡਵੋਕੇਟ ਅਮਨ ਭੁੱਲਰ,ਧਰਮਿੰਦਰ ਔਲਖ,ਐਡਵੋਕੇਟ ਰਘਬੀਰ ਸਿੰਘ,ਜਸਪਾਲ ਸਿੰਘ,ਨਿਰਮਲ ਨਿੰਮਾ, ਬਿੱਲੂ ਰਾਮ,ਅਜਮੇਰ ਸਿੰਘ ਆਦਿ ਮੌਕੇ ਤੇ ਮੌਜੂਦ ਸਨ ।

Today Now News

RELATED ARTICLES
- Advertisment -

POPULAR POSTS