ਘਰੇਲੂ ਨੁਸਖੇ

ਇਹ ਪੰਜ ਅਨਾਜ਼ – ਸਟੀਮ ਕਰਕੇ ਦਾਲ, ਕੜੀ, ਦਹੀਂ ਆਦਿ ਨਾਲ ਵੀ ਖਾਧਾ ਜਾ ਸਕਦਾ ਹੈ ਤੇ ਨਾਲ ਹੀ ਸਬਜ਼ੀਆਂ ਤੇ ਪੁੰਗਰੀਆਂ ਦਾਲਾਂ ਪਾਕੇ ਪੁਲਾਉ ਬਣਾਕੇ ਵੀ ਖਾਧਾ ਜਾ ਸਕਦਾ ਹੈ। ਇਹ ਕੋਲੈਸਟਰੋਲ, ਬੀਪੀ, ਮੋਟਾਪਾ ਵਧਣੋਂ ਰੋਕਦਾ ਹੈ। ਇਹ ਖਾਲੀ ਪੇਟ ਬਲੱਡ ਸ਼ੂਗਰ ਵਧਣੋਂ ਵੀ ਰੋਕਦਾ ਹੈ। ਇਹ ਜੋੜ ਘਸਣ ਤੋਂ ਬਚਾਅ ਕਰਦਾ ਹੈ। ਇਹ ਪੰਜ ਅਨਾਜ਼ ਖਾਂਦੇ ਰਹਿਣ ਵਾਲਾ ਵਿਅਕਤੀ ਚਾਹੇ ਸਾਰੀ ਉਮਰ ਪੈਦਲ ਚਲਦਾ ਰਹੇ ਉਸਦੇ ਗੋਡੇ ਨਹੀਂ ਘਸਣਗੇ ਤੇ ਨਾਂ ਹੀ ਦਰਦ ਕਰਨਗੇ।
ਇਹ ਪੰਜ ਅਨਾਜ਼ ਔਰਤਾਂ ਦੇ ਹਾਰਮੋਨਜ਼ ਠੀਕ ਰੱਖਣ ਚ ਵੀ ਮਦਦ ਕਰਦਾ ਹੈ। ਮਾਹਵਾਰੀ ਵੱਧ ਜਾਂ ਘੱਟ, ਦਰਦ ਨਾਲ ਜਾਂ ਅੱਗੇ ਪਿੱਛੇ ਆਉਣ ਤੋਂ ਵੀ ਲਾਭਦਾਇਕ ਹੁੰਦਾ ਹੈ। ਇਹ ਔਰਤਾਂ ਦੇ ਅੰਡਾਦਾਨੀਆਂ ਦੇ ਨੁਕਸ ਵੀ ਨਹੀਂ ਰਹਿਣ ਦਿੰਦਾ। ਇਹ ਪੰਜ ਅਨਾਜ਼ ਖਾਂਦੀ ਰਹਿਣ ਵਾਲੀ ਔਰਤ ਕਦੇ ਬੇਔਲਾਦ ਨਹੀਂ ਰਹਿੰਦੀ। ਨਾਂ ਉਹਦੇ ਅੰਦਰੂਨੀ ਅੰਗਾਂ ਦਾ ਕੈਂਸਰ, ਰਸੌਲੀ ਬਣੇ ਤੇ ਨਾਂ ਹੀ ਉਹਦੀ ਛੋਟੀ ਉਮਰ ਚ ਮਾਹਵਾਰੀ ਬੰਦ ਹੋਵੇ। ਉਹ ਜ਼ਿਆਦਾ ਉਮਰ ਤੱਕ ਜਵਾਨ ਤੇ ਸੋਹਣੀ ਬਣੀ ਰਹਿੰਦੀ ਹੈ ਤੇ ਰੋਗਾਂ ਤੋਂ ਵੀ ਬਚੀ ਰਹਿੰਦੀ ਹੈ।
ਇਹ ਪੰਜ ਅਨਾਜ਼ ਵਿੱਚ ਅਨੇਕਾਂ ਸਿਹਤਵਰਧਕ ਫਾਇਟੋਕੈਮੀਕਲਜ਼, ਫਾਇਟੋ ਨਿਉਟਰੀਐਂਟਸ ਅਤੇ ਐਂਟੀਔਕਸੀਡੈਂਟਸ ਹੁੰਦੇ ਹਨ। ਇਸ ਵਿੱਚ ਡਾਇਟਰੀ ਫਾਇਬਰਜ਼ ਵੀ ਬਹੁਤ ਹੁੰਦੇ ਹਨ ਤੇ ਮਿਨਰਲਜ਼ ਅਤੇ ਵਿਟਾਮਿਨਜ਼ ਦੇ ਇਲਾਵਾ ਅਨੇਕਾਂ ਅਮਾਇਨੋ ਐਸਿਡਜ਼ ਵੀ ਕਾਫ਼ੀ ਹੁੰਦੇ ਹਨ। ਇਹ ਹੱਡੀਆਂ, ਜੋੜਾਂ, ਮਾਸਪੇਸ਼ੀਆਂ, ਨਾੜੀਆਂ, ਚਮੜੀ, ਵਾਲਾਂ, ਅੱਖਾਂ, ਦਿਲ, ਜਿਗਰ, ਅੰਤੜੀਆਂ ਆਦਿ ਅੰਗਾਂ ਦੀ ਤੰਦਰੁਸਤੀ ਲਈ ਜ਼ਰੂਰੀ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸੇ ਲਈ ਇਹ ਪੰਜ ਅਨਾਜ਼ ਹਰ ਉਮਰ ਦੇ ਮਰਦਾਂ ਔਰਤਾਂ, ਬੱਚਿਆਂ, ਬਜ਼ੁਰਗਾਂ ਲਈ ਬੇਹੱਦ ਪੌਸ਼ਟਿਕ ਤੇ ਫਾਇਦੇਮੰਦ ਹੁੰਦਾ ਹੈ। ਇਹ ਹਾਜ਼ਮੇਦਾਰ ਵੀ ਤੇ ਸੁਆਦੀ ਵੀ ਹੁੰਦਾ ਹੈ।
ਇਹ ਪੰਜਾਬ ਵਿੱਚ ਬੀਜਿਆ ਜਾ ਸਕਦਾ ਹੈ। ਇਸਦੀ ਇੰਟਰਨੈਸ਼ਨਲ ਮਾਰਕੀਟ ਵਿੱਚ ਬਹੁਤ ਜ਼ਿਆਦਾ ਮੰਗ ਹੈ। ਕਿਉਂਕਿ ਹੈਲਥ ਕਾਉਂਸ਼ਸ ਲੋਕ ਇਸਨੂੰ ਰੋਜ਼ਾਨਾ ਤਿੰਨ ਟਾਈਮ ਵੀ ਖਾਣਾ ਪਸੰਦ ਕਰਦੇ ਹਨ। ਜੇ ਇਹ ਤਿੰਨ ਟਾਈਮ ਖਾਣਾ ਵੀ ਹੋਵੇ ਤਾਂ ਇੱਕ ਵਾਰ ਦਹੀਂ ਨਾਲ, ਇੱਕ ਟਾਈਮ ਮਿਕਸ ਦਾਲ ਨਾਲ ਤੇ ਇੱਕ ਵਾਰ ਸਬਜ਼ੀ ਨਾਲ ਖਾਣਾ ਵਧੇਰੇ ਪੌਸ਼ਟਿਕ ਤੇ ਫਾਇਦੇਮੰਦ ਹੁੰਦਾ ਹੈ। ਇਸਦੇ ਲੱਡੂ, ਬਿਸਕੁਟ, ਪਿੰਨੀਆਂ ਵੀ ਬਣਾ ਸਕਦੇ ਹੋ। ਇਸਦੀ ਖੀਰ, ਦਲੀਆ, ਰੋਟੀ, ਪਰੌਠਾ, ਨਾਨ ਵੀ ਬਣਾ ਸਕਦੇ ਹੋ।
ਮੈਦੇ ਤੋਂ ਬਣੀਆਂ ਵਸਤਾਂ ਬਿਲਕੁਲ ਨਾ ਖਾਉ। ਸਾਬਤ ਅਨਾਜ, ਸਾਬਤ ਦਾਲਾਂ, ਮਿਕਸ ਸਲਾਦ ਜ਼ਰੂਰ ਖਾਂਦੇ ਰਹੋ।






