17.1 C
Chandigarh

TODAY NOW NEWS

Friday, March 20, 2026
Homeਲਾਈਫ ਸਟਾਈਲਸਿਹਤਸੁਹਾਂਜਨਾ ਗੂੰਦ(Moringa oleifera gum)

ਸੁਹਾਂਜਨਾ ਗੂੰਦ(Moringa oleifera gum)

ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ

ਸੁਹਾਂਜਨਾ ਗੂੰਦ(Moringa oleifera gum) ਦਾ ਪਾਊਡਰ ਬਣਾ ਕੇ ਕਿਸੇ ਕੱਚ ਦੀ ਸ਼ੀਸ਼ੀ ਵਿੱਚ ਪਾਕੇ ਰੱਖ ਲਵੋ। ਰੋਜ਼ਾਨਾ ਸਵੇਰ ਵੇਲੇ ਕਿਸੇ ਕੱਚ ਦੇ ਗਿਲਾਸ ਚ ਇੱਕ ਚੁਟਕੀ ਸੁਹਾਂਜਨਾ ਗੂੰਦ ਦੇ ਪਾਊਡਰ ਦਾ ਪਾਕੇ ਦੁਪਹਿਰ ਤੱਕ ਪਿਆ ਰਹਿਣ ਦਿਉ। ਹੁਣ ਇਹ ਮੋਰਿੰਗਾ ਗਮ ਡਰਿੰਕ ਬਣ ਗਿਆ।
ਜਦੋਂ ਬਾਕੀ ਲੋਕ ਦੁਪਹਿਰ ਦੀ ਚਾਹ ਪੀ ਰਹੇ ਹੋਣ ਤੁਸੀਂ ਇਹ ਪਾਣੀ ਘੁੱਟ ਘੁੱਟ ਕਰਕੇ ਪੀਉ। ਕੁੱਝ ਹੀ ਦਿਨਾਂ ਚ ਆਪ ਹੀ ਅਪਣੀ ਸਿਹਤ ਚ ਸੁਧਾਰ ਦੇਖੋ। ਪੀਣ ਤੋਂ ਪਹਿਲਾਂ ਹਲਕਾ ਕੋਸਾ ਕਰ ਲੈਣਾ ਚਾਹੀਦਾ ਹੈ ਤਾਂ ਕਿ ਗਲਾ ਖ਼ਰਾਬ ਨਾਂ ਹੋਵੇ।
ਇਹ ਦਮਾ, ਅਲੱਰਜੀ (ਸੀਜ਼ਨਲ ਜਾਂ ਐਨਵਾਇਰਨਮੈਂਟਲ), ਪੁਰਾਣਾ ਜ਼ੁਕਾਮ, ਖੰਘ, ਰੇਸ਼ਾ, ਨਜ਼ਲਾ, ਪੁਰਾਣਾ ਸਿਰ ਦਰਦ, ਥੋੜਾ ਥੋੜਾ ਬੁਖਾਰ ਰਹਿਣਾ, ਸਰੀਰ ਟੁਟਦਾ ਭੱਜਦਾ ਰਹਿਣਾ, ਪਿਸ਼ਾਬ ਘੱਟ ਆਉਣਾ, ਸੰਗਰਹਿਣੀ, ਪੇਟ ਸੋਜ਼, ਥਕਾਵਟ, ਕਮਰ ਦਰਦ, ਮਾਸਪੇਸ਼ੀਆਂ ਦਾ ਦਰਦ, ਜਲਦੀ ਸਾਹ ਚੜਨਾ, ਜਲਦੀ ਥੱਕਣਾ ਆਦਿ ਤੋਂ ਲਾਭਦਾਇਕ ਹੈ। ਇਹ ਪੇਟ ਕੈਂਸਰ, ਜੋੜ ਘਸਣੇ , ਦੰਦ ਜਾੜਾਂ ਖਰਾਬ ਹੋਣੇ, ਸ਼ੁਕਰਾਣੂੰ ਘਾਟ, ਬਲੱਡ ਕੈਂਸਰ, ਵਾਰ ਵਾਰ ਇਨਫੈਕਸ਼ਨਜ਼ ਹੋਣੀਆਂ, ਜਲਦੀ ਬੁੱਢੇ ਹੋਣਾ ਆਦਿ ਤੋਂ ਵੀ ਬਚਾਅ ਕਰਦਾ ਹੈ।
ਲੇਕਿਨ ਸੁਹਾਂਜਨਾ ਗੂੰਦ ਗਰਭਵਤੀ ਨੂੰ ਨਹੀਂ ਲੈਣੀ ਚਾਹੀਦੀ ਕਿਉਂਕਿ ਇਹ ਗਰਭ ਗਿਰਾ ਸਕਦੀ ਹੈ। ਉਂਜ ਇਹ ਪੀਰੀਅਡਜ਼ ਖੁੱਲ੍ਹ ਕੇ ਲਿਆਉਣ ਚ ਮਦਦ ਕਰਦੀ ਹੈ। ਜੇ ਚਾਲੀ ਪੰਤਾਲੀ ਸਾਲ ਦੀ ਔਰਤ ਰੋਜ਼ਾਨਾ ਇੱਕ ਗਿਲਾਸ ਮੋਰਿੰਗਾ ਗਮ ਡਰਿੰਕ ਲੈਣਾ ਸ਼ੁਰੂ ਕਰੇ ਤਾਂ ਉਸਦੇ ਮੈਂਸਜ਼ ਜ਼ਿਆਦਾ ਉਮਰ ਤੱਕ ਚਲਦੇ ਰਹਿਣਗੇ ਤੇ ਉਸਨੂੰ ਅਨੇਕਾਂ ਰੋਗਾਂ ਤੋਂ ਬਚਾਅ ਹੋਵੇਗਾ।
ਸੁਹਾਂਜਨਾ ਗੂੰਦ ਵਿੱਚ ਕੈਲਸ਼ੀਅਮ, ਆਇਰਨ, ਜ਼ਿੰਕ, ਪੁਟਾਸ਼ੀਅਮ, ਸੋਡੀਅਮ, ਮੈਂਗਨੀਜ਼, ਮੈਗਨੇਸ਼ੀਅਮ, ਡਾਇਟਰੀ ਫਾਇਬਰ ਦੇ ਇਲਾਵਾ ਅਨੇਕਾਂ ਅਮਾਇਨੋ ਐਸਿਡਜ਼ ਵੀ ਹੁੰਦੇ ਹਨ।
ਇਹ ਸਰੀਰ ਦੇ ਹਰ ਤਰਾਂ ਦੇ ਵਿਕਾਸ ਲਈ ਜ਼ਰੂਰੀ ਹੁੰਦੇ ਹਨ। ਬਲਕਿ ਤੰਦਰੁਸਤ ਲੰਬੀ ਉਮਰ ਅਤੇ ਇਨਫੈਕਸ਼ਨਜ਼ ਤੋਂ ਬਚਾਅ ਲਈ ਵੀ ਬੇਹੱਦ ਜ਼ਰੂਰੀ ਹੁੰਦੇ ਹਨ।
ਇਹ ਮੋਰਿੰਗਾ ਗਮ ਕਿਸੇ ਸੂਪ ਵਿੱਚ ਵੀ ਪਾ ਸਕਦੇ ਹੋ ਤੇ ਸਮੂਦੀ ਵਿੱਚ ਵੀ। ਇਸ ਵਿੱਚ ਚੀਆ ਸੀਡਜ਼, ਸ਼ਰਦੱਈ, ਸੱਤੂ, ਵੀਟ ਗਰਾਸ ਜੂਸ, ਨਿੰਬੂ, ਸ਼ੱਕਰ, ਪਨੀਰ ਦਾ ਪਾਣੀ, ਨਾਰੀਅਲ ਪਾਣੀ ਅਤੇ ਰਾਤ ਭਰ ਭਿਉਂਤਾ ਗੂੰਦ ਕਤੀਰਾ ਵੀ ਪਾ ਸਕਦੇ ਹੋ।
ਵੈਸੇ ਤਾਂ ਸੁਹਾਂਜਨਾ ਦਰੱਖਤ ਦੇ ਪੱਤੇ, ਸੱਕ, ਟਾਹਣੀਆਂ, ਫਲੀਆਂ, ਜੜਾਂ, ਬੀਜ ਆਦਿ ਸਭ ਬੇਹੱਦ ਸਿਹਤਵਰਧਕ ਤੱਤਾਂ ਨਾਲ ਭਰਪੂਰ ਹੁੰਦੇ ਹਨ । ਲੇਕਿਨ ਇਸਦੀ ਗੂੰਦ ਵਿੱਚ ਅਲੱਗ ਤਰਾਂ ਦੇ ਤੱਤ ਹੁੰਦੇ ਹਨ ਜੋ ਅਲੱਗ ਤਰਾਂ ਦੇ ਰੋਗਾਂ ਤੋਂ ਬਚਾਉਂਦੇ ਹਨ।
ਅੱਜ ਦੇ ਪ੍ਰਦੂਸ਼ਿਤ ਵਾਤਾਵਰਣ ਅਤੇ ਮਿਲਾਵਟੀ ਖਾਣ ਪੀਣ ਵਾਲੀਆਂ ਵਸਤੂਆਂ ਦੇ ਜ਼ਮਾਨੇ ਵਿੱਚ ਸੁਹਾਂਜਨਾ ਗੂੰਦ ਰੋਜ਼ਾਨਾ ਇਕ ਵਾਰ ਚਾਹ ਦੀ ਜਗ੍ਹਾ ਪੀਣੀ ਬੇਹੱਦ ਜ਼ਰੂਰੀ ਹੈ।
ਚਾਹ, ਗਰੀਨ ਟੀ, ਕੌਫੀ ਜਾਂ ਕੋਲਡ ਡਰਿੰਕਸ ਆਦਿ ਗੰਦੀਆਂ ਮੰਦੀਆਂ ਨਸ਼ੀਲੀਆਂ ਚੀਜ਼ਾਂ ਤੋਂ ਸੁਹਾਂਜਨਾ ਗੂੰਦ ਹੀ ਪੰਜਾਬੀਆਂ ਨੂੰ ਬਚਾਅ ਸਕਦੀ ਹੈ। ਕਿਉਂਕਿ ਚਾਹ, ਕੌਫੀ ਆਦਿ ਉਮਰ ਘਟਾਉਣ ਵਾਲੇ ਤੱਤਾਂ ਨਾਲ ਭਰਪੂਰ ਹਨ ਜਦੋਂ ਕਿ ਸੁਹਾਂਜਨਾ ਗੂੰਦ ਉਮਰ ਲੰਬੀ ਕਰਨ ਵਾਲੇ ਤੇ ਬੁਢੇਪਾ ਟਾਲਣ ਵਾਲੇ ਤੱਤਾਂ ਨਾਲ ਭਰਪੂਰ ਹੈ।
ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਪਹਾੜਾਂ ਤੇ ਨਿਵਾਸ ਕਰਨ ਵਾਲੇ ਰਿਸ਼ੀ ਮੁਨੀ ਲੋਕ ਇਸ ਸੁਹਾਂਜਨਾ ਗੂੰਦ ਨੂੰ ਰੋਜ਼ਾਨਾ ਖਾਂਦੇ ਸੀ।
ਅੱਜ ਜੇ ਪੰਜਾਬ ਦੀ ਫੇਲ ਹੋ ਰਹੀ ਖੇਤੀ ਨੂੰ ਬਚਾਉਣਾ ਹੈ ਤਾਂ ਸੁਹਾਂਜਨਾ ਦਰੱਖਤ ਵੀ ਉਗਾਏ ਜਾ ਸਕਦੇ ਹਨ। ਇੱਕ ਦਰੱਖਤ ਤੋਂ ਇੱਕ ਸਾਲ ਵਿੱਚ 2000 ਦੀ ਆਮਦਨ ਹੋ ਸਕਦੀ ਹੈ।
ਨਾਲ ਹੀ ਜੇ ਹਰ ਰੋਜ਼ ਚਾਹ ਦੀ ਜਗ੍ਹਾ ਸਿਰਫ ਇੱਕ ਵਾਰ ਹੀ ਸੁਹਾਂਜਨਾ ਗੂੰਦ ਪਾਣੀ ਚ ਘੋਲਕੇ ਲੋਕ ਪੀਣ ਲੱਗ ਪੈਣ ਤਾਂ ਪੰਜਾਬ ਚੋਂ ਅਨੇਕ ਰੋਗ ਖਤਮ ਕੀਤੇ ਜਾ ਸਕਦੇ ਹਨ। ਪੰਜਾਬ ਦੀ ਜਵਾਨੀ ਬਚਾਈ ਜਾ ਸਕਦੀ ਹੈ। ਪੰਜਾਬੀਆਂ ਦੀ ਔਸਤ ਉਮਰ ਵਧਾਈ ਜਾ ਸਕਦੀ ਹੈ ਤੇ ਸਿਹਤ ਸੁੰਦਰਤਾ ਵੀ ਵਧਾਈ ਜਾ ਸਕਦੀ ਹੈ।
ਪੰਜਾਬ ਚ ਕੋਈ ਵੀ ਬੇਔਲਾਦ ਨਾ ਰਹੇ, ਕੋਈ ਵੀ ਕੈਂਸਰ ਨਾਲ ਨਾਂ ਮਰੇ, ਕਿਸੇ ਨੂੰ ਵੀ ਅਲੱਰਜੀ, ਦਮਾਂ ਆਦਿ ਨਾਂ ਹੋਵੇ। ਕੋਈ ਵੀ ਸਮੇਂ ਤੋਂ ਪਹਿਲਾਂ ਖਤਰਨਾਕ ਬੀਮਾਰੀਆਂ ਦਾ ਸ਼ਿਕਾਰ ਹੋਕੇ ਨਾਂ ਮਰੇ।
ਇਹ ਸਿਰਫ ਸਰਕਾਰਾਂ ਦਾ ਹੀ ਫਰਜ਼ ਨਹੀਂ ਬਲਕਿ ਕਲੱਬਾਂ, ਸੰਸਥਾਵਾਂ, ਕਿਸਾਨ ਕਲੱਬਾਂ, ਪੰਚਾਇਤਾਂ, ਡੇਰਿਆਂ, ਧਾਰਮਿਕ ਸੰਸਥਾਵਾਂ, ਸਮਾਜ ਸੇਵੀਆਂ ਤੇ ਸਭ ਪੁਲੀਟੀਕਲ ਪਾਰਟੀਆਂ ਦਾ ਵੀ ਫਰਜ਼ ਬਣਦਾ ਹੈ ਕਿ ਕਿਸਾਨਾਂ ਨੂੰ ਗਰੀਬੀ ਦੀ ਦਲਦਲ ਚੋਂ ਕੱਢਣ ਲਈ ਸੱਚੇ ਦਿਲੋਂ ਕੋਸ਼ਿਸ਼ ਕਰਨ।
ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਇਸ ਲਈ ਖੇਤੀ ਨੂੰ ਸਮਰਪਿਤ ਕਿਸਾਨ ਨੂੰ ਖੁਦਕੁਸ਼ੀ ਦੇ ਰਾਹ ਪੈਣੋਂ ਰੋਕਿਆ ਜਾਏ। ਕਿਸਾਨ ਨੂੰ ਜ਼ਿਆਦਾ ਆਮਦਨ ਵਾਲੀਆਂ ਫਸਲਾਂ ਬੀਜਣ ਲਈ ਪ੍ਰੇਰਿਆ ਜਾਏ। ਉਹਦੀ ਹਰ ਫਸਲ ਦਾ ਫੁੱਲ ਬੀਮਾ ਕੀਤਾ ਜਾਏ ਤੇ ਉਹਦੀ ਫਸਲ ਦਾ ਪੂਰਾ ਰੇਟ ਦਿੱਤਾ ਜਾਵੇ। ਜੇ ਭਾਰਤ ਦਾ ਕਿਸਾਨ ਅਮੀਰ ਹੋ ਗਿਆ ਤਾਂ ਸਮਝੋ ਭਾਰਤ ਅਮੀਰ ਹੋ ਗਿਆ। ਕਿਉਂਕਿ ਖੇਤ ਮਜ਼ਦੂਰ, ਛੋਟੇ ਦੁਕਾਨਦਾਰ, ਛੋਟੇ ਕਾਰਖਾਨੇਦਾਰ, ਰੇਹੜੀ ਫੜੀ ਵਾਲੇ ਆਦਿ ਕਰੀਬ ਸੱਠ ਪ੍ਰਤੀਸ਼ਤ ਲੋਕ ਸਿੱਧੇ ਹੀ ਕਿਸਾਨ ਤੇ ਨਿਰਭਰ ਹਨ।
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਬੈਂਸ ਹੈਲਥ ਸੈਂਟਰ ਮੋਗਾ
94630-38229, 94654-12596
ਉਹ ਆਪੇ ਹੀ ਚੰਗਾ ਬਣ ਜਾਂਦਾ ਹੈ ਜਿਸ ਨੂੰ ਸੰਗਤ ਸੁਲਾਹੁਣ ਲੱਗ ਪਵੇ। ਸੰਗਤ ਉਸਨੂੰ ਸੁਲਾਹੁੰਦੀ ਹੈ ਜਿਸ ਦੇ ਵਿਹਾਰ ਤੋਂ ਉਸਦੇ ਪਰਿਵਾਰ ਵਾਲੇ, ਆਂਢ ਗੁਆਂਢ, ਦੋਸਤ ਮਿੱਤਰ ਅਤੇ ਉਸ ਨਾਲ ਵਰਤੋਂ ਵਿਹਾਰ ਰੱਖਣ ਵਾਲੇ ਸੰਤੁਸ਼ਟ ਹੋਣ। ਇਹਨਾਂ ਨੂੰ ਸੰਤੁਸ਼ਟ ਕਰਨਾ ਹੀ ਸਭ ਤੋਂ ਔਖਾ ਕੰਮ ਹੈ। ਲੇਕਿਨ ਜੇ ਬੰਦਾ ਠਾਣ ਲਵੇ ਤਾਂ ਕੁੱਝ ਵੀ ਅਸੰਭਵ ਨਹੀਂ ਹੈ।

Today Now News

RELATED ARTICLES
- Advertisment -

POPULAR POSTS