16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐਸ. ਐਫ. ਸੀ. ਕਾੱਨਵੈਂਟ ਸਕੂਲ ਮੋਗਾ ਵਿੱਚ ਤੀਸਰੀ ਤੋਂ ਪੰਜਵੀ ਕਲਾਸ ਦੇ...

ਐਸ. ਐਫ. ਸੀ. ਕਾੱਨਵੈਂਟ ਸਕੂਲ ਮੋਗਾ ਵਿੱਚ ਤੀਸਰੀ ਤੋਂ ਪੰਜਵੀ ਕਲਾਸ ਦੇ ਬੱਚਿਆਂ ਦੇ ਵਿੱਚ ਕਹਾਣੀ ਸੁਣਾਉਣ ਦੀ ਪ੍ਰਤੀਯੋਗਿਤਾ ਕਰਵਾਈ

ਇਹਨਾਂ ਕਹਾਣੀਆਂ ਦੇ ਦੁਆਰਾ ਬੱਚਿਆਂ ਨੇ ਦੂਸਰੇ ਬੱਚਿਆਂ ਅਤੇ ਸਮਾਜ ਨੂੰ ਨੈਤਿਕ ਸਿੱਖਾਉਣ ਦਾ ਗਿਆਨ ਦਿੱਤਾ

ਮੋਗਾ (ਹਰਪਾਲ ਸਹਾਰਨ) : ਕਹਾਣੀ ਕੀ ਹੈ ? ਕਹਾਣੀ, ਪੰਜਾਬੀ ਵਿੱਚ ਵਾਰਤਕ ਲਿੱਖਣ ਦੀ ਇੱਕ ਵਿਧੀ ਹੈ । ਮਨੁੱਖ ਦੇ ਜਨਮ ਦੇ ਨਾਲ ਹੀ ਕਹਾਣੀ ਦਾ ਜਨਮ ਹੋਇਆ । ਕਹਾਣੀ ਸੁਣਾਉਣਾ ਅਤੇ ਸੁਣਨਾ ਮਨੁੱਖ ਦਾ ਵਿਅਕਤੀਗਤ ਸੁਭਾੳੇ ਬਣ ਗਿਆ ਹੈ । ਕਹਾਣੀ ਸੁਣਾਉਣਾ, ਕਹਾਣੀ ਨੂੰ ਬਿਆਨ ਕਰਨ ਦੀ ਸਮਾਜਿਕ ਅਤੇ ਸੰਸਕ੍ਰਿਤ ਗਤੀਵਿਧੀ ਦਾ ਵਰਨਣ ਕਰਦਾ ਹੈ । ਹਰ ਸੰਸਕ੍ਰਿਤੀ ਦੀਆਂ ਆਪਣੀਆਂ ਕਹਾਣੀਆਂ ਜਾਂ ਕਥਾਵਾਂ ਹੁੰਦੀਆ ਹਨ ਜਿੰਨ੍ਹਾ ਨੂੰ ਮਨੋਰੰਜਨ, ਸਿੱਖਿਆ, ਸੰਸਕ੍ਰਿਤ ਜਾਂ ਨੈਤਿਕ ਮੁੱਲਾਂ ਨੂੰ ਸਥਾਪਿਤ ਕਰਨ ਦੇ ਸਾਧਨ ਦੇ ਰੂਪ ਵਿੱਚ ਸਾਂਝਾ ਕੀਤਾ ਜਾਂਦਾ ਹੈ । ਜਿਵੇਂ ਸਕੂਲਾਂ ਵਿੱਚ ਕਹਾਣੀਆਂ ਅਧਿਆਪਕਾਂ ਦੇ ਦੁਆਰਾ ਨੈਤਿਕ ਮੁੱਲਾਂ ਨੂੰ ਸਥਾਪਿਤ ਕਰਨ ਦੇ ਲਈ ਸੁਣੀਆਂ ਜਾਂ ਸੁਣਾਈਆਂ ਜਾਂਦੀਆਂ ਹਨ । ਅੱਜ ਐਸ. ਐਫ. ਸੀ. ਕਾੱਨਵੈਂਟ ਸਕੂਲ ਜਲਾਲਾਬਾਦ ਮੋਗਾ, ਧਰਮਕੋਟ ਰੋਡ ਮੋਗਾ ਵਿੱਚ ਤੀਸਰੀ ਤੋਂ ਪੰਜਵੀ ਕਲਾਸ ਦੇ ਬੱਚਿਆਂ ਦੇ ਵਿੱਚ ਕਹਾਣੀ ਸੁਣਾਉਣ ਦੀ ਪ੍ਰਤੀਯੋਗਿਤਾ ਕਰਵਾਈ ਗਈ । ਇਸ ਪ੍ਰਤੀਯੋਗਿਤਾ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਇਹਨਾਂ ਕਹਾਣੀਆਂ ਦੇ ਦੁਆਰਾ ਬੱਚਿਆਂ ਨੇ ਦੂਸਰੇ ਬੱਚਿਆਂ ਅਤੇ ਸਮਾਜ ਨੂੰ ਨੈਤਿਕ ਸਿੱਖਾਉਣ ਦਾ ਗਿਆਨ ਦਿੱਤਾ । ਸਕੂਲ ਪ੍ਰਿੰਸੀਪਲ ਸ਼੍ਰੀਮਤੀ ਮਨਮਿਤਾ ਦਾਸ ਰੈਨਾ ਜੀ ਨੇ ਦੱਸਿਆ ਕਿ ਕਹਾਣੀ ਸੁਣਨ ਦਾ ਬਹੁਤ ਮਹੱਤਵ ਹੈ । ਕਹਾਣੀ ਸੁਣਨ ਨਾਲ ਬੱਚਿਆਂ ਦੀ ਸੁਣਨ ਸ਼ਕਤੀ ਵੱਧਦੀ ਹੈ । ਉਹਨਾਂ ਵਿੱਚ ਨੈਤਿਕ ਮੁੱਲਾਂ ਦਾ ਵਿਕਾਸ ਹੂੰਦਾ ਹੈ, ਕਾਲਪਨਿਕਤਾ ਵਿੱਚ ਵਾਧਾ ਹੁੰਦਾ ਹੈ । ਇਸ ਤੋਂ ਇਲਾਵਾ ਬੱਚਿਆਂ ਵਿੱਚ ਸੰਸਕ੍ਰਿਤਕ ਸਮਝ ਵਿੱਚ ਵਾਧਾ ਹੁੰਦਾ ਹੈ । ਸੰਚਾਰ ਕੌਸ਼ਲ ਨੂੰ ਵੀ ਵਧਾਉਣ ਵਿੱਚ ਮਦਦ ਮਿਲਦੀ ਹੈ । ਸਕੂਲ ਡਾਈਰੈਕਟਰ ਅਭਿਸ਼ੇਕ ਜਿੰਦਲ ਨੇ ਕਿਹਾ “ਕਹਾਣੀ ਸੁਣਾਉਣਾ ਦੁਨੀਆਂ ਵਿੱਚ ਵਿਚਾਰਾਂ ਨੂੰ ਫੇਲਾਉਣ ਦਾ ਵਧੀਆ ਤਰੀਕਾ ਹੈ।

Today Now News

RELATED ARTICLES
- Advertisment -

POPULAR POSTS