ਕਾਰ ਤੇ 5 ਲੱਖ ਦੇ ਭੁੱਖੇ ਸੌਹਰਿਆਂ ਨੇ ਵਿਆਹੁਤਾ ਨੂੰ ਡਾਂਗਾਂ ਨਾਲ ਕੁੱਟ ਕੁੱਟ ਕੇ ਕੀਤਾ ਬੁਰੀ ਤਰਾਂ ਜ਼ਖਮੀ

ਜਲੰਧਰ/ਲਾਂਬੜਾ (ਸੋਨੂ ਸਹੋਤਾ) : ਦਾਜ ਮੰਗਣਾ ਕਾਨੂੰਨੀ ਜੁਰਮ ਹੈ ਇਹ ਗੱਲ ਸਭ ਨੂੰ ਪਤਾ ਹੈ ਪਰ ਕੁਝ ਦਾਜ ਦੇ ਲੋਭੀ ਲੋਕ ਦਾਜ ਮੰਗਣ ਵਿਚ ਗੁਰੇਜ਼ ਨਹੀਂ ਕਰਦੇ ।
ਦਾਜ ਵਿਚ ਕਾਰ ਤੇ 5 ਲੱਖ ਰੁਪਈਆ ਮੰਗਣ ਨੂੰ ਲੈਕੇ ਇਕ ਵਿਆਹੁਤਾ ਔਰਤ ਨਾਲ ਬੁਰੀ ਤਰਾਂ ਨਾਲ ਕੁੱਟਮਾਰ ਕਰ ਦਿੱਤੀ ਗਈ । ਇਹ ਖ਼ਬਰ ਲਾਂਬੜਾ ਦੇ ਨਾਲ ਲਗਦੇ ਪਿੰਡ ਹੁਸੈਨਪੁਰ ਦੀ ਹੈ ਜਿੱਥੇ ਦੀ ਲੜਕੀ ਦੀਪਿਕਾ ਜੌ ਕਿ ਕਾਂਸ਼ੀ ਨਗਰ , ਮੇਹਟਾਂ ਫਗਵਾੜਾ ਵਿੱਚ ਵਿਆਹੀ ਸੀ । ਜਿਸ ਦੇ ਵਿਆਹ ਨੂੰ ਹਜੇ ਮਹੀਨਾ ਹੀ ਹੋਇਆ ਸੀ ਉਸਦੇ ਪਤੀ ਪ੍ਰੇਮ ਕੁਮਾਰ ਅਤੇ ਪਰਿਵਾਰ ਵੱਲੋਂ ਬਹੁਤ ਬੁਰੀ ਤਰਾਂ ਨਾਲ ਕੁੱਟਮਾਰ ਕੀਤੀ ਗਈ । ਉਸਨੂੰ ਡਾਂਗਾ ਮਾਰ ਕੇ ਬੁਰੀ ਤਰਾਂ ਜਖਮੀ ਕਰ ਦਿੱਤਾ । ਜਿਸ ਨੂੰ ਲਾਂਬੜਾ ਦੇ ਨਜ਼ਦੀਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਇਸ ਵੇਲੇ ਇਹ ਮਹਿਲਾ ਇਲਾਜ ਅਧੀਨ ਹੈ । ਪਰਿਵਾਰ ਦੇ ਮੈਂਬਰਾਂ ਵੱਲੋਂ ਨਿਆ ਦੀ ਗੁਹਾਰ ਲਾਈ ਗਈ । ਦੂਸਰੇ ਪਾਸੇ ਲਾਂਬੜਾ ਥਾਣਾ ਦੇ ਮੁਖੀ ਸੁਖੇਦਵ ਸਿੰਘ ਨਾਲ ਗਲਬਾਤ ਕੀਤੀ ਗਈ ਤਾਂ ਓਹਨਾ ਕਿਹਾ ਕਿ ਇਸ ਮਾਮਲੇ ਸੰਬਧੀ ਸਾਨੂੰ ਸੂਚਨਾ ਮਿਲੀ ਸੀ ਲੜਕੀ ਪਿੰਡ ਕਾਂਸ਼ੀ ਨਗਰ ਫਗਵਾੜਾ ਦੀ ਵਿਆਹੀ ਹੋਣ ਕਰਕੇ ਇਸ ਮਾਮਲੇ ਨੂੰ ਥਾਣਾ ਫਗਵਾੜਾ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਜੌ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।






