ਮੋਗਾ ਪੁਲਿਸ ਅੱਜ ਇਨ੍ਹਾਂ ਦੋਨਾਂ ਨੌਜਵਾਨਾਂ ਨੂੰ ਅਦਾਲਤ ਚ ਪੇਸ਼ ਕਰ ਵੱਧ ਤੋਂ ਵੱਧ ਰਿਮਾਂਡ ਹਾਸਿਲ ਕਰੇਗੀ

ਮੋਗਾ (ਹੈਪੀ – ਹਰਪਾਲ) : ਮੋਗਾ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦ ਡੀਐਸਪੀ ਬਰਜਿੰਦਰ ਭੁੱਲਰ ਦੀ ਅਗਵਾਈ ਵਿੱਚ ਨਾਕਾਬੰਦੀ ਦੋਰਾਨ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ । ਨੌਜਵਾਨਾਂ ਕੋਲੋਂ 15 ਜ਼ਿੰਦਾ ਕਾਰਤੂਸ ਤੇ ਇਕ ਦੇਸੀ ਕੱਟਾ (ਪਸਤੌਲ ) ਬਰਾਮਦ ਕੀਤਾ । ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ ।
ਪ੍ਰੈੱਸ ਕਾਨਫਰੰਸ ਦਰਮਿਆਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲਗਾਤਾਰ ਮੋਗਾ ਪੁਲਸ ਵੱਲੋਂ ਸ਼ਰਾਰਤੀ ਅਨਸਰਾਂ ਤੇ ਕਾਬੂ ਪਾਉਣ ਲਈ ਨਾਕੇਬੰਦੀ ਤੇ ਨਾਲ ਦੀ ਨਾਲ ਸਰਚ ਆਪ੍ਰੇਸ਼ਨ ਕਿਤੇ ਜਾ ਰਹੇ ਹਨ । ਇਸ ਨਾਕਾਬੰਦੀ ਦੌਰਾਨ ਦੋ ਨੌਜਵਾਨ ਜੋ ਬਿਨਾਂ ਨੰਬਰ ਪਲੇਟ ਸਕੂਟਰੀ ਤੋਂ ਆ ਰਹੇ ਸੀ ਅਤੇ ਤਲਾਸ਼ੀ ਲੈਣ ਤੇ ਉਹਨਾਂ ਕੋਲੋਂ ਇਕ ਦੇਸੀ ਕੱਟਾ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ । ਡੀਐੱਸਪੀ ਨੇ ਦਸਿਆ ਕਿ ਇਹਨਾਂ ਨੂੰ ਅੱਜ ਅਦਾਲਤ ਚ ਪੇਸ਼ ਕਰ ਜ਼ਿਆਦਾ ਤੋਂ ਜ਼ਿਆਦਾ ਰਿਮਾਂਡ ਹਾਸਿਲ ਕੀਤਾ ਜਾਏਗਾ ਤਾਂ ਕਿ ਪਤਾ ਲੱਗ ਸਕੇ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ ।





