ਪੀੜਤ ਮਾਂ ਤੇ ਮੌਤ ਨਾਲ ਲੜ ਰਹੇ ਪੁੱਤਰ ਨੇ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਪਾਸੋਂ ਇਨਸਾਫ਼ ਦੀ ਕੀਤੀ ਮੰਗ

ਤਰਨਤਾਰਨ (ਰਿੰਪਲ ਗੋਲਣ) : ਜਿੱਥੇ ਕਿਸਾਨ ਸੰਘਰਸ਼ ਕਮੇਟੀਆਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੀਆਂ ਨੇ ਆਪਣਾ ਵਡਮੁੱਲਾ ਯੋਗਦਾਨ ਪਾ ਰਹੀਆਂ ਨੇ ਉੱਥੇ ਹੀ ਕੁੱਝ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਇਸ ਮੁੱਦੇ ਤੋਂ ਪਰੇ ਜਾ ਕੇ ਲੋਕਾਂ ਦੇ ਘਰੇਲੂ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਕਰ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾ ਰਿਹਾ ਹੈ । ਜਿਸ ਦੀ ਤਾਜ਼ਾ ਮਿਸਾਲ ਪਿੰਡ ਡਲੀਰੀ ਦੇ ਵਾਸੀ ਹਰਦੇਵ ਸਿੰਘ ਪੁੱਤਰ ਪੂਰਨ ਸਿੰਘ ਅਤੇ ਉਸਦੀ ਮਾਤਾ ਮੰਗੋ ਪਤਨੀ ਪੂਰਨ ਸਿੰਘ ਦੀ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਜ਼ਹਿਰੀਲੀ ਦਵਾਈ ਪਿਆ ਕੇ ਜਾਨੋਂ ਮਾਰਨ ਦੀ ਕੀਤੀ ਕੋਸ਼ਿਸ਼ ਅਤੇ ਬੁਰੀ ਤਰਾਂ ਕੀਤੀ ਕੁੱਟਮਾਰ ਤੋਂ ਸਾਹਮਣੇ ਆ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਮੰਗੋ ਪਤਨੀ ਪੂਰਨ ਸਿੰਘ ਨੇ ਦੱਸਿਆ ਕਿ ਮੇਰੀ ਨੂੰਹ ਹਰਜੀਤ ਕੌਰ ਜੋ ਕਿ ਮੇਰੇ ਪੁੱਤਰ ਹਰਦੇਵ ਸਿੰਘ ਨਾਲ ਆਏ ਦਿਨ ਹੀ ਲੜਦੀ ਝਗੜਦੀ ਰਹਿੰਦੀ ਸੀ ਨੇ ਬੀਤੀ ਮਿਤੀ 1 ਜੂਨ ਸਾਜ਼ਿਸ਼ ਤਹਿਤ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਸੱਦਿਆ ਤਾਂ ਸੱਦੇ ਹੋਏ ਸੰਘਰਸ਼ ਕਮੇਟੀ ਦੇ ਆਗੂਆਂ ਨੇ ਆਉਂਦਿਆਂ ਹੀ ਮੇਰੇ ਪੁੱਤਰ ਹਰਦੇਵ ਸਿੰਘ ਅਤੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਤਾਂ ਮੈਂ ਇਸ ਚੀਜ਼ ਨੂੰ ਨਾ ਸਹਾਰਦੀ ਹੋਈ ਜਦ ਜ਼ਹਿਰੀਲੀ ਦਵਾਈ ਪੀਣ ਲੱਗੀ ਤਾਂ ਮੇਰੇ ਪੁੱਤਰ ਹਰਦੇਵ ਸਿੰਘ ਨੇ ਜ਼ਹਿਰੀਲੀ ਦਵਾਈ ਮੇਰੇ ਤੋਂ ਖੋਹ ਲਈ ਤਾਂ ਸੰਘਰਸ਼ ਕਮੇਟੀ ਦੇ ਆਗੂਆਂ ਨੇ ਉਹੀ ਜ਼ਹਿਰੀਲੀ ਦਵਾਈ ਮੇਰੇ ਪੁੱਤਰ ਹਰਦੇਵ ਸਿੰਘ ਨੂੰ ਪਿਆ ਦਿੱਤੀ । ਜੋ ਕਿ ਮੇਰਾ ਪੁੱਤਰ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ । ਪੀਡ਼ਤ ਮਾਤਾ ਮੰਗੂ ਨੇ ਦੱਸਿਆ ਕਿ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਉਸ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਵੀ ਗੰਭੀਰ ਰੂਪ ਚ ਜ਼ਖਮੀ ਕੀਤਾ ਗਿਆ ਹੈ । ਉੱਥੇ ਹੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਰਦੇਵ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਉਸ ਨੂੰ ਜ਼ਬਰਦਸਤੀ ਜਹਿਰੀਲੀ ਦਵਾਈ ਪਿਆਈ ਗਈ ਅਤੇ ਦਵਾਈ ਪਿਆ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਮਾਤਾ ਨੂੰ ਵੀ ਸੱਟ ਲਗਾਈ ਗਈ । ਉੱਥੇ ਹੀ ਇਸ ਹੋਈ ਘਟਨਾ ਸਬੰਧੀ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ । ਜਦੋਂ ਦੂਜੇ ਪਾਸੇ ਥਾਣਾ ਖਾਲੜਾ ਦੇ ਐਸ.ਐਚ.ਓ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਪੀਡ਼ਤ ਵਿਅਕਤੀਆਂ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪੈ ਗਿਆ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ । ਇਹ ਜ਼ਿਕਰਯੋਗ ਹੈ ਕਿ ਜਿੱਥੇ ਕੇਂਦਰ ਸਰਕਾਰ ਨੂੰ ਪੱਬਾਂ ਭਾਰ ਲਿਆਉਣ ਲਈ ਕਿਸਾਨ ਸੰਘਰਸ਼ ਕਮੇਟੀਆਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ ਉੱਥੇ ਹੀ ਕੁਝ ਕੁ ਕਿਸਾਨ ਸੰਘਰਸ਼ ਕਮੇਟੀਆਂ ਵੱਲੋਂ ਲੋਕਾਂ ਦੇ ਘਰੇਲੂ ਮਸਲਿਆਂ ਵਿੱਚ ਕੀਤੀਆਂ ਦਖਲਅੰਦਾਜ਼ੀਆਂ ਕਰ ਕਿਸਾਨ ਸੰਘਰਸ਼ ਕਮੇਟੀਆਂ ਦਾ ਨਾਮ ਬਦਨਾਮ ਹੋ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੀਤੀ ਗਈ ਅਜਿਹੀ ਕਾਰਵਾਈ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀ ਠੋਸ ਕਦਮ ਚੁੱਕਿਆ ਜਾਂਦਾ ਹੈ






