ਪੰਜਾਬ ਸਰਕਾਰ ਕਲਾਕਾਰਾਂ ਦੇ ਬੰਦ ਹੋਏ ਪ੍ਰੋਗਰਾਮਾਂ ਨੂੰ ਮੁੜ ਚਾਲੂ ਕਾਰਨ ਤਾਂ ਜੋ ਸਾਰੀਆਂ ਦੀ ਰੋਜ਼ੀ ਰੋਟੀ ਚੱਲ ਸਕੇ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਪੰਜਾਬੀ ਸੰਗੀਤ ਜਗਤ ਵਿਚ ਸੈਂਕੜੇ ਹੀ ਹਿੱਟ ਗੀਤਾਂ ਦੀ ਪਟਰਾਣੀ ਸੁਰਾਂ ਦੀ ਸਹਿਜ਼ਾਦੀ ਦੇ ਨਾਮ ਨਾਲ ਜਾਣੀ ਜਾਂਦੀ ਗਾਇਕਾ ਸੁਦੇਸ ਕੁਮਾਰੀ ਦੀ ਆਵਾਜ ਵਿੱਚ ਕਈ ਨਵੇਂ ਪ੍ਰੋਜੈਕਟ ਰੀਲੀਜ ਹੋਣ ਨਾਲ ਸੁਦੇਸ ਕੁਮਾਰੀ ਸੰਗੀਤ ਦੀ ਦੁਨੀਆ ਦੇ ਸਿਖਰ ਤੇ ਬਿਰਾਜਮਾਨ ਹੈ ਜਿੱਥੇ ਉਸਦਾ ਤਾਜ਼ਾ ਰਿਲੀਜ ਹੋਇਆ ਸਿੰਗਲ ਟਰੈਕਹੀਰ ਯੂ ਟਿਊਬ ਫੇਸ ਬੁੱਕ ਇੰਸਟਾਗਰਾਮ ਤੇ ਪਾ ਰਿਹਾ ਧੁੰਮਾਂ ਪਾ ਰਿਹਾ ਹੈ ਉੱਥੇ ਹੀ ਪੇਂਡੂ ਬੀਟਸ ਦੀ ਪੇਸ਼ਕਸ਼ ਹੇਠ ਦੀ ਬਿਗ ਬੌਸ ਅਤੇ ਸਟੈਬਰਨ ਸੋਚ ਰਹਿਣ ਚੁੱਪ ਸਿੰਗਲ ਟਰੈਕ ਲੈ ਕੇ ਆਏ ਹਨ ਜਿਸ ਨਾਲ ਅਜਿਹੇ ਕਰੋਨਾ ਕਾਲ ਚ ਘਰ ਬੈਠਿਆਂ ਲੋਕਾਂ ਨੂੰ ਚੰਗੀ ਤੇ ਦਿਲ ਨੂੰ ਸਕੂਨ ਦੇਣ ਵਾਲੀ ਗਾਇਕੀ ਮਿਲ ਰਹੀ ਹੈ ਸਿੰਗਲ ਟਰੈਕ ਹੀਰ ਜਿਸਨੂੰ ਗਾਇਕਾ ਸੁਦੇਸ ਕੁਮਾਰੀ ਨੇਂ ਅਨੋਖੇ ਅੰਦਾਜ ਵਿੱਚ ਗਾ ਕੇ ਆਪਣੀ ਦਮਦਾਰ ਗਾਇਕੀ ਦਾ ਲੋਹਾ ਮੰਨਵਾਇਆ ਜੋ ਇਸ ਸਮੇਂ ਫੁੱਲ ਚਰਚਾ ਵਿੱਚ ਹੈ। ਜੋ ਰੀਲੀਜ ਹੁੰਦਿਆਂ ਹੀ ਯੂ ਟਿਊਬ, ਫੇਸਬੁੱਕ ਪੇਜ, ਇੰਸਟਾਗਰਾਮ ਉੱਤੇ ਧੁੰਮਾਂ ਪਾ ਰਿਹਾ ਹੈ ਜਿਸ ਨੂੰ ਲੱਖਾਂ ਹੀ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਦੇਸ਼ ਕੁਮਾਰੀ ਨੇਂ ਦੱਸਿਆ ਕਿ ਪੰਜਾਬ ਦੇ ਅਮੀਰ ਵਿਰਸੇ ਅਤੇ ਮਹੁੱਬਤ ਦੀ ਗੱਲ ਕਰਦਾ ਗੀਤ ਹੀਰ ਹਰ ਵਰਗ ਦੇ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਉਸੇ ਤਰਾਂ ਨਵੇਂ ਆਏ ਗੀਤ ਚੁੱਪ ਦੀ ਬਿਗ ਬੌਸ * ਦੇਖ ਸੁਣ ਕੇ ਲੱਖਾਂ ਹੀ ਫੈਨਸ ਦੀਆਂ ਮੋਬਾਈਲ ਕਾਲਾਂ ਆ ਰਹੀਆਂ ਹਨ *ਉਹਨਾਂ ਚੱਲ ਰਹੀ ਮਹਾਮਾਰੀ ਕਰੋਨਾ ਕਾਲ ਚ ਮਿਊਜ਼ਿਕ ਇੰਡਸਟਰੀ ਦੇ ਪ੍ਰੋਡਿਊਸਰ ਕੰਪਨੀਆਂ ਸਿੰਗਰਾਂ ਸਾਜਾਂ ਸਮੇਤ ਇਸ ਖਿੱਤੇ ਨਾਲ ਜੁੜੇ ਲੋਕਾਂ ਦੇ ਰੋਜ਼ਗਾਰ ਖੁੱਸਣ ਕਾਰਨ ਸਟੇਜ ਕਲਚਰ ਦਾ ਲੱਕ ਤੋੜ ਕੇ ਰੱਖ ਦਿੱਤਾ ਇਸ ਸੰਬੰਧੀ ਪੰਜਾਬ ਸਰਕਾਰ ਨੂੰ ਜਲਦ ਧਿਆਨ ਦੇਣ ਦੀ ਗੁਜਾਰਿਸ਼ ਕੀਤੀ ਤਾਂ ਜੋ ਹਰ ਘਰ ਦੇ ਚੁੱਲੇ ਆਬਾਦ ਹੋਣ ਤੇ ਪੰਜਾਬ ਸਰਕਾਰ ਕਲਾਕਾਰਾਂ ਦੇ ਬੰਦ ਹੋਏ ਪ੍ਰੋਗਰਾਮਾਂ ਨੂੰ ਮੁੜ ਚਾਲੂ ਕਾਰਨ ਤਾਂ ਜੋ ਸਬਨਾਂ ਦੀ ਰੋਜ਼ੀ ਰੋਟੀ ਚੱਲ ਸਕੇ





