17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜੈ ਹਿੰਦ ਸ੍ਰੀ ਮਾਨ

ਜੈ ਹਿੰਦ ਸ੍ਰੀ ਮਾਨ

ਸ਼ਹੀਦ ਸਵ: ਪ੍ਰਭਦਿਆਲ ਸਿੰਘ ਰੋਮਾਣਾ ਬਾਰੇ

ਦਸੰਬਰ 2018 ਸ਼ਾਮ 7 ਕੁ ਵਜੇ ਕੰਪਿਊਟਰ ਤੇ ਕੁਝ ਦਫ਼ਤਰੀ ਕੰਮ ਚ ਰੁੱਝਾ ਹੋਇਆ ਸੀ ਅਚਾਨਕ ਦਰਵਾਜ਼ੇ ਵਲੋਂ ਅਵਾਜ਼ ਆਈ, ਜੈ ਹਿੰਦ ਸ੍ਰੀ ਮਾਨ । ਦਰਵਾਜ਼ੇ ਵੱਲ ਦੇਖਿਆ ਤਾਂ ਤਕਰੀਬਨ ਪੌਣੇ ਛੇ ਫੁੱਟ ਲੰਬਾ ਗੱਭਰੂ ਦਰਮਿਆਨੇ ਰੰਗ ਵਾਲਾ ਚੌੜੀ ਛਾਤੀ ਥੋੜ੍ਹੀ ਥੋੜ੍ਹੀ ਦਾੜੀ ਤੇ ਮੁੱਛ ਆਈ ਸੀ ਵਰਦੀ ਵਿਚ ਨਜ਼ਰ ਆਇਆ, ਮਾਊਸ ਤੋਂ ਹੱਥ ਹਟਾਉਂਦਿਆਂ ਤੇ ਕੰਟਰੋਲ ਐਸ਼ ਪ੍ਰੈੱਸ ਕਰ ਕੇ ਵਹੀਲ ਚੇਅਰ ਪਿੱਛੇ ਨੂੰ ਕਰਦਿਆਂ ਮੈਂ ਪੁੱਛਿਆ ਹਾਂ ਕਾਕਾ ਕੀ ਕੰਮ ਹੈ, ਅੰਦਰ ਆ ਜਾ। ਸਰ ਸਿਪਾਹੀ ਪ੍ਰਭਦਿਆਲ ਸਿੰਘ ਰੁੜਕੀ ਤੋਂ ਨਵਾਂ ਪੋਸਟਿੰਗ ਆਇਆ ਹਾਂ ਸਾਵਧਾਨ ਖਲੋਤੇ ਜਵਾਨ ਨੇ ਜਵਾਬ ਦਿੱਤਾ। ਨਵੇਂ ਪੋਸਟਿੰਗ ਜਿਹੇ ਸ਼ਬਦ ਉਸ ਦੇ ਮੂੰਹ ਵਿੱਚੋਂ ਨਿਕਲੇ ਹੀ ਸੀ ਕਿ ਮੈਂ ਬੋਲ ਪਿਆ, ਬੈਂਡ ਅੱਖ ਝਮਕਦਿਆਂ ਹੀ ਮੁੰਡਾ ਰੁੱਖ ਤੋਂ ਟੁੱਟੇ ਟਹਿਣ ਵਾਂਗ ਹੇਠਾਂ ਜ਼ਮੀਨ ਤੇ ਬਾਹਾਂ ਦੇ ਪਾਰ ਹੋ ਗਿਆ ਮੈਂ ਕਿਹਾ ਚੱਲ 50 ਡੰਡ ਬੈਠਕਾਂ ਮਾਰ, ਇਹ ਗੱਲ ਸੁਣਦਿਆਂ ਹੀ ਫਟਾਫਟ ਗੱਭਰੂ ਨੇ 50 ਡੰਡ ਬੈਠਕਾਂ ਮਾਰ ਦਿੱਤੀਆਂ ਇਸ ਤੋਂ ਬਾਅਦ ਦੋ-ਚਾਰ ਹੋਰ ਐਕਸਰਸਾਈਜ਼ ਕਰਵਾਈਆਂ ਗੱਭਰੂ ਉਹਨਾਂ ਉੱਪਰ ਵੀ ਪੂਰਾ ਖਰਾ ਉਤਰਿਆ ਉਸਦੀ ਪਰਫਾਰਮੈਂਸ ਵੇਖ ਕੇ ਮੈਨੂੰ ਯਕੀਨ ਹੋ ਗਿਆ ਮੁੰਡਾ ਸਰੀਰਕ ਪੱਖੋਂ ਪੂਰਾ ਫਿੱਟ ਹੈਂ ਪੰਜ-ਸੱਤ ਮਿੰਟ ਸਾਹ ਦਵਾਉਣ ਤੋਂ ਬਾਅਦ ਉਸ ਦਾ ਬਾਇਓਡਾਟਾ ਭਰਦੇ ਹਾਂ ਇਸਦੇ ਬਾਰੇ ਪੁਛਿਆ ਕਾਕਾ ਕਿਸ ਇਲਾਕੇ ਨਾਲ ਸਬੰਧਤ ਹੈ ਕਹਿੰਦਾ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਪਿੰਡ ਬੁਰਜ ਹਰੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਇੱਕ ਭੈਣ ਹੈ ਜੋ ਮੈਲਬਾਰਨ ਆਸਟ੍ਰੇਲੀਆ ਵਿੱਚ ਪੜ੍ਹਾਈ ਕਰ ਰਹੀ ਹੈ। 12 ਕਲਾਸ ਪਿੰਡ ਦੇ ਸਕੂਲ ਚੋਂ ਹੀ ਪਾਸ ਕੀਤੀਆਂ ਤੇ 2016 ਚ ਭਰਤੀ ਹੋ ਕੇ ਰੁੜਕੀ ਟ੍ਰੇਨਿੰਗ ਕਰਨ ਚਲੇ ਗਿਆਂ। ਵਾਲੀਬਾਲ ਤੇ ਕਬੱਡੀ ਦਾ ਖਿਡਾਰੀ ਹਾਂ । ਤਕਰੀਬਨ ਘੰਟਾਂ ਕੁ ਉਸ ਨਾਲ ਗਲਬਾਤ ਕੀਤੀ ਤੇ ਫਿਰ ਗੁਰਦੁਆਰਾ ਸਾਹਿਬ ਕੋਲ ਲੈ ਗਿਆ , ਗੁਰਦੁਆਰਾ ਸਾਹਿਬ ਸਾਡੀ ਕੰਪਨੀ ਦੇ ਵਿਚ ਹੀ ਸੀ । ਮੈਂ ਸਮਝਾਇਆ ਗੁਰੂ ਸਾਹਿਬ ਤੋਂ ਕਦੇ ਮੁਨਕਰ ਨਹੀਂ ਹੋਣਾ ਕੇਸ ਤੇ ਦਾਹੜੀ ਰੱਖਣ ਲਈ ਉਸ ਤੇ ਪੂਰਾ ਦਬਾਅ ਪਾਇਆ ਮਾਲਵੇ ਦੇ ਜ਼ਿਆਦਾਤਰ ਮੁੰਡਿਆਂ ਦੇ ਵਾਲ ਕੱਟੇ ਹੀ ਹੁੰਦੇ ਸੀ, ਕਹਿੰਦਾ ਸਰ ਕੋਸ਼ਿਸ਼ ਕਰਾਂਗਾ

Today Now News

RELATED ARTICLES
- Advertisment -

POPULAR POSTS