ਪੰਜਾਬ ਦੀ ਕੈਪਟਨ ਸਰਕਾਰ ਘਰ- ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ਵਿੱਚ ਬੇਰੁਜ਼ਗਾਰ ਨੌਜਵਾਨਾਂ ਨਾਲ ਝੂਠੇ ਵਾਦੇ ਕਰਕੇ ਆਈ

ਬਰਨਾਲਾ (ਕਰਨਪ੍ਰੀਤ ਧੰਦਰਾਲ ) : ਪੰਜਾਬ ਦੀ ਕੈਪਟਨ ਸਰਕਾਰ ਘਰ- ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ਵਿੱਚ ਬੇਰੁਜ਼ਗਾਰ ਨੌਜਵਾਨਾਂ ਨਾਲ ਝੂਠੇ ਵਾਦੇ ਕਰਕੇ ਆਈ ਤੇ ਸਾਢੇ ਚਾਰ ਸਾਲਾਂ ਲਾਰਿਆਂ ਚ ਹੀ ਲੰਘਾ ਦਿੱਤੇ ਇਕ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਰੱਜੇ ਪੁੱਜੇ ਕਾਂਗਰਸੀਆਂ ਦੇ ਪੁੱਤਾਂ ਨੂੰ ਵੰਡੇ ਨੌਕਰੀਆਂ, ਤੇ ਪੰਜਾਬ ਦੇ ਦੇ ਬੇਰੋਜ਼ਗਾਰ ਖਾਣ ਧੱਕੇ ਤੇ ਡਾਂਗਾਂ ਪਾਰਟੀ ਦੇ ਵਿਧਾਇਕਾਂ ਦੇ ਬੱਚਿਆਂ ਨੂੰ ਸਰਕਾਰੀ ਤੇ ਵੱਡੀਆਂ ਨੌਕਰੀਆਂ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਆਪਣੀ ਕੁਰਸੀ ਬਚਾਉਣ ਵਿੱਚ ਲੱਗੇ ਹੋਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਬੀਹਲਾ ਨੇ ਪ੍ਰੈਸ ਨਾਲ ਗੱਲਬਾਤ ਕੀਤਾ। ਦਵਿੰਦਰ ਸਿੰਘ ਬੀਹਲਾ ਨੇ ਨੇ ਕਿਹਾ ਕਿ 2017 ਦੀਆਂ ਚੌਣਾਂ ਤੋਂ ਪਹਿਲਾਂ ਪੰਜਾਬ ਦੇ ਹਰ ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਵਿੱਚੋਂ ਸਿਰਫ਼ ਪੰਜ ਬੇਰੁਜ਼ਗਾਰ ਨੌਜਵਾਨ ਨਜ਼ਰ ਆਏ ਹਨ, ਜਿੰਨਾ ਵਿੱਚੋਂ ਇੱਕ ਕਾਗਰਸੀ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦਾ ਪੋਤਰਾ ਡੀ ਐਸ ਪੀ, ਦੂਜਾ ਕਾਗਰਸੀ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦਾ ਬੇਟਾ ਡੀ ਐਸ ਪੀ, ਤੀਜਾ ਕਾਗਰਸੀ ਵਿਧਾਇਕ ਰਾਕੇਸ਼ ਪਾਡੇ ਦਾ ਬੇਟਾ ਤਹਿਸੀਲਦਾਰ ਅਤੇ ਦੋ ਹੋਰ ਕਾਗਰਸੀ ਜਲਦੀ ਹੀ ਐਡਵੋਕੇਟ ਜਰਨਲ ਆਤੁਲ ਨੰਦਾ ਦੇ ਨਾਲ ਵੱਡੀਆਂ ਪੋਸਟਾਂ ਨਿਯੁਕਤ ਕਰਕੇ, ਉਨ੍ਹਾਂ ਪੰਜਾਬ ਦੇ ਲੱਖਾਂ ਬੇਰੁਜ਼ਗਾਰ ਨੌਜਵਾਨਾਂ ਦੇ ਜਖਮਾਂ ਉੱਤੇ ਲੂਣ ਛਿੜਕਿਆ ਹੈ। ਕੈਪਟਨ ਸਾਹਿਬ ਵੱਲੋਂ 2017 ਦੀਆਂ ਚੌਣਾਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦਾ ਢੋਂਗ ਰਚਾਇਆ ਗੁਟਕਾ ਸਾਹਿਬ ਜੀ ਦੀ ਸਹੁੰ ਚੁੱਕ ਕੇ ਕੀਤੇ ਵਾਅਦਿਆ ਵਿੱਚੋਂ ਅੱਜ ਤੱਕ ਕੋਈ ਵੀ ਵਾਅਦਾ ਪੂਰੀ ਤਰ੍ਹਾਂ ਪੂਰਾ ਨਹੀਂ ਕੀਤਾ ਗਿਆ। ਪੰਜਾਬ ਦੀ ਨੌਜਵਾਨੀ ਪੜ ਲਿਖਕੇ ਨੌਕਰੀਆਂ ਨਾ ਮਿਲਣ ਕਾਰਨ ਜਾਂ ਤਾਂ ਮੁੱਖ ਮੰਤਰੀ ਦੇ ਮਹਿਲਾਂ ਅੱਗੇ ਜਾਕੇ ਡਾਂਗਾ ਖਾ ਰਹੀ ਹੈ ਜਾਂ ਫਿਰ ਆਤਮ ਹੱਤਿਆ ਕਰ ਰਹੀ ਹੈ। ਪੰਜਾਬ ਦੇ ਲੋਕ ਕੈਪਟਨ ਸਰਕਾਰ ਨੂੰ ਇਸ ਪੱਖਪਾਤੀ ਰਵੱਈਏ ਦਾ 2022 ਵਿੱਚ ਮੋੜਵਾਂ ਜਵਾਬ ਦੇ ਕੇ ਸਬ ਵਰਗਾਂ ਦੀ ਸਾਂਝੀ ਸਰਕਾਰ ਅਕਾਲੀਦਲ ਦੀ ਬਣਾਉਣ ਲਈ ਉਤਾਵਲੇ ਹਨ




