17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸੰਮੇਂਵਾਲੀ ਦੇ ਨੇੜੇ ਭਾਗਸਰ ਰਜਬਾਹੇ ਵਿੱਚ...

ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸੰਮੇਂਵਾਲੀ ਦੇ ਨੇੜੇ ਭਾਗਸਰ ਰਜਬਾਹੇ ਵਿੱਚ ਸੁੰਨੇ ਪੁੱਲ ਕੋਲ ਪਿਆ ਪਾੜ

ਜਿਸ ਕਰਕੇ ਰਜਬਾਹੇ ਨਾਲ ਲੱਗਦੇ ਖੇਤਾਂ ਵਿੱਚ ਪਾਣੀ ਭਰ ਗਿਆ ਅਤੇ ਫਸਲਾਂ ਦਾ ਕਾਫੀ ਵੱਡਾ ਨੁਕਸਾਨ ਹੋਇਆ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸੰਮੇਂਵਾਲੀ ਦੇ ਨੇੜੇ ਭਾਗਸਰ ਰਜਬਾਹੇ ਵਿੱਚ ਸੁੰਨੇ ਪੁੱਲ ਕੋਲ ਸਵੇਰੇ ਪਾੜ ਪੈ ਗਿਆ ਤੇ ਪਾਣੀ ਦਾ ਵਹਾਅ ਖੇਤਾਂ ਵਾਲੇ ਪਾਸੇ ਹੋ ਗਿਆ। ਜਿਸ ਕਰਕੇ ਖੇਤਾਂ ਵਿੱਚ ਪਾਣੀ ਭਰ ਗਿਆ ਅਤੇ ਫਸਲਾਂ ਦਾ ਕਾਫੀ ਵੱਡਾ ਨੁਕਸਾਨ ਹੋਇਆ । ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਰਾਤ ਵੇਲੇ ਖੁੜੰਜ ਮਾਈਨਰ ਵਾਲੀ ਕੱਸੀ ਵੀ ਟੁੱਟ ਗਈ ਸੀ ਤੇ ਇਸ ਪਾਣੀ ਨੇ ਵੀ ਖੇਤਾਂ ਵਿੱਚ ਨਰਮੇ ਦੀ ਫ਼ਸਲ ਦਾ ਨੁਕਸਾਨ ਕਰ ਦਿੱਤਾ ਹੈ। ਕਿਸਾਨਾਂ ਦੇ ਦੱਸਣ ਦੇ ਮੁਤਾਬਿਕ ਪਿੰਡ ਦੇ 40 ਤੋਂ 50 ਏਕੜ ਜ਼ਮੀਨ ਦਾ ਰਕਬਾ ਇਸ ਰਜਬਾਹੇ ਵਿੱਚ ਪਾੜ ਪੈਣ ਕਰਕੇ ਪਾਣੀ ਦੀ ਮਾਰ ਹੇਠ ਆ ਗਿਆ ਹੈ ਜਿਸ ਕਰਕੇ ਉਨ੍ਹਾਂ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ

ਉਨ੍ਹਾਂ ਕਿਹਾ ਕਿ ਰਜਬਾਹੇ ਵਿੱਚ ਠੋਕਰ ਕੋਲ ਖੰਭਾ ਡਿੱਗ ਪਿਆ ਸੀ ਤੇ ਕੁਝ ਦਰਖ਼ਤ ਵੀ ਡਿੱਗ ਪਏ ਸਨ । ਪਾਣੀ ਦਾ ਪੱਧਰ ਬਹੁਤ ਜ਼ਿਆਦਾ ਸੀ । ਸਬੰਧਿਤ ਮਹਿਕਮੇ ਨੂੰ ਇਸ ਸਬੰਧੀ ਸੂਚਿਤ ਵੀ ਕੀਤਾ ਗਿਆ ਸੀ ਕਿ ਪਾਣੀ ਘਟਾਇਆ ਜਾਵੇ , ਪਰ ਗੱਲ ਹੀ ਨਹੀਂ ਸੁਣੀ ਗਈ ਤੇ ਪਾਣੀ ਬੰਦ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਵਿਭਾਗ ਦੀ ਵੱਡੀ ਅਣਗਹਿਲੀ ਦੇ ਕਾਰਨ ਇਹ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਰਮੇ ਦੀ ਫ਼ਸਲ ਵਿੱਚ ਪਾਣੀ ਭਰ ਗਿਆ ਹੈ । ਕਿਸਾਨਾਂ ਦੇ ਦੱਸਣ ਅਨੁਸਾਰ ਨਹਿਰ ਵਿਭਾਗ ਵੱਲੋਂ ਕੋਈ ਮੁਲਾਜ਼ਮ ਜਾਂ ਕਰਮਚਾਰੀ ਉੱਥੇ ਨਹੀਂ ਪੁੱਜਾ ਸੀ ਤੇ ਰਜਬਾਹੇ ਵਿੱਚ ਪਾਣੀ ਵੀ ਬੰਦ ਨਹੀਂ ਕੀਤਾ ਗਿਆ ਸੀ। ਕੱਸੀ ਵਿੱਚ ਪਏ ਪਾੜ ਨੂੰ ਕਿਸਾਨਾਂ ਵੱਲੋਂ ਆਪ ਹੀ ਮਿੱਟੀ ਦੇ ਗੱਟੇ ਭਰ ਕੇ ਬੰਨਿਆ ਜਾ ਰਿਹਾ ਸੀ।

Today Now News

RELATED ARTICLES
- Advertisment -

POPULAR POSTS