17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬੀ ਕੇ ਯੂ ਡਕੌਂਦਾ ਵੱਲੋਂ ਦਿੱਲੀ ਚਲੋ ਮੁਹਿੰਮ ਸ਼ੁਰੂ : ਕਿਸਾਨ ਆਗੂ

ਬੀ ਕੇ ਯੂ ਡਕੌਂਦਾ ਵੱਲੋਂ ਦਿੱਲੀ ਚਲੋ ਮੁਹਿੰਮ ਸ਼ੁਰੂ : ਕਿਸਾਨ ਆਗੂ

ਕਿਸਾਨਾਂ ਤੇ ਮਜ਼ਦੂਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬੀ.ਕੇ.ਯੂ. ਡਕੌਂਦਾ ਬਲਾਕ ਮਾਨਸਾ ਵਲੋਂ ਦਿੱਲੀ ਸੰਘਰਸ਼ ਤੇਜ਼ ਕਰਨ ਲਈ ਵਿਸ਼ੇਸ਼ ਮੁਹਿੰਮ ਦਿੱਲੀ ਚਲੋ ਤਹਿਤ ਪਿੰਡਾਂ ਵਿਚ ਰੈਲੀਆਂ ਦੀ ਸ਼ੁਰੂਆਤ ਤਹਿਤ ਪਿੰਡ ਮੂਸਾ ਅਤੇ ਸੱਦਾ ਸਿੰਘ ਵਾਲਾ ਵਿੱਚ ਰੈਲੀਆਂ ਕੀਤੀਆਂ ਗਈਆਂ ਜਿਸ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ ਇਸ ਸਮੇਂ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾ ਅਤੇ ਜਰਨਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਲੋਕਾਂ ਨੂੰ ਦਿੱਲੀ ਸੰਘਰਸ਼ ਵਿਚ ਗਿਣਤੀ ਵਧਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਅਤੇ ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਦਿੱਲੀ ਸੰਘਰਸ਼ਾਂ ਛੇ ਮਹੀਨੇ ਹੋ ਗਏ ਹਨ ਸੰਘਰਸ਼ ਚੜ੍ਹਦੀ ਕਲਾਂ ਵਿੱਚ ਚੱਲ ਰਿਹਾ ਹੈ ਜੋ ਮੋਦੀ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ ਮੋਦੀ ਸਰਕਾਰ ਘੋਲ ਨੂੰ ਤਾਰੋਪੀਡ ਕਰਨ ਲਈ ਹਰ ਹੱਥਕੰਡਾ ਅਪਣਾ ਰਹੀ ਹੈ ਸਭ ਤੋਂ ਵੱਡਾ ਹੱਥਕੰਡਾ ਕੋਰੋਨਾ ਦਾ ਵਰਤਾਇਆ ਜਾ ਰਿਹਾ ਹੈ ਪਰ ਫੇਰ ਵੀ ਘੋਲ ਨੂੰ ਠਿੱਬੀ ਨਹੀਂ ਲਾ ਸਕਿਆ ਭਾਵੇਂ ਕੋਰੋਨਾ ਬਿਮਾਰੀ ਹੈ ਮਹਾਂਮਾਰੀ ਨਹੀਂ ਪਰ ਸਰਕਾਰ ਨੇ ਮਹਾਂਮਾਰੀ ਬਣਾਉਣ ਲਈ ਹਰ ਹੀਲਾ ਵਰਤਿਆ ਜਿਵੇਂ ਹਰ ਇੱਕ ਮੌਤ ਕੋਰੋਨਾ ਦੇ ਖਾਤੇ ਪਾ ਕੇ ਲੋਕਾਂ ਨੂੰ ਮਾਨਸਿਕ ਤੌਰ ਤੇ ਦਬਾਅ ਪਾ ਕੇ ਘੋਲ ਵਿਚ ਵਿੱਚੋਂ ਜਾਣੋਂ ਰੋਕਣਾ ਸੀ ਕੁਝ ਸਮਾਂ ਲੋਕ ਦਬਾਅ ਵਿੱਚ ਰਹੇ ਪਰ ਹੁਣ ਲੋਕਾਂ ਨੂੰ ਚਾਨਣ ਹੋ ਚੁੱਕਾ ਹੈ ਕਿ ਸਰਕਾਰ ਦਾ ਮਨਸੂਬਾ ਖੋਟਾ ਹੈ ਕਿਸਾਨਾਂ ਤੇ ਮਜ਼ਦੂਰਾਂ ਨੇ ਦਿੱਲੀ ਘੋਲ ਵਿੱਚ ਜਾਣ ਲਈ ਚੰਗਾ ਹੁੰਗਾਰਾ ਭਰਿਆ ਤੇ ਅਹਿਦ ਕੀਤਾ ਕਿ ਹਰ ਸੱਤ ਦਿਨਾਂ ਬਾਅਦ ਜਥੇ ਭੇਜੇ ਜਾਣਗੇ ਇਸ ਸਮੇਂ ਸੁਖਦੇਵ ਸਿੰਘ ਬਿੰਦਰ ਸਿੰਘ ਗੁਰਦੀਪ ਸਿੰਘ ਮੰਗਲ ਸਿੰਘ ਸੋਮ ਬਾਬੂ ਬੂਟਾ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS