17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਪੁਲਿਸ ਦੇ ਅਧਿਕਾਰੀਆਂ ਕਰਮਚਾਰੀਆਂ ਦਾ ਸਾਲਾਨਾ ਮੈਡੀਕਲ ਸੁਰੂ

ਮਾਨਸਾ ਪੁਲਿਸ ਦੇ ਅਧਿਕਾਰੀਆਂ ਕਰਮਚਾਰੀਆਂ ਦਾ ਸਾਲਾਨਾ ਮੈਡੀਕਲ ਸੁਰੂ

ਸੁਚੱਜੀ ਡਿਊਟੀ ਲਈ ਕਰਮਚਾਰੀਆਂ ਨੂੰ ਸਿਹਤਯਾਬ/ਫਿੱਟ ਰੱਖਣਾ ਅਤੀ ਜਰੂਰੀ :ਐਸ.ਐਸ.ਪੀ.

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ੍ਰੀ ਸੁਰੇਂਦਰ ਲਾਂਬਾ ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦਿਆ ਦੱਸਿਆ ਗਿਆ ਕਿ ਕੋਵਿਡ^19 ਮਹਾਂਮਾਰੀ ਦੇ ਮੌੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋੋਏ ਮਾਨਸਾ ਪੁਲਿਸ ਵੱਲੋੋਂ ਅਧਿਕਾਰੀਆਂ/ਕਰਮਚਾਰੀਆਂ ਨੂੰ ਸਿਹਤਯਾਬ ਰੱਖਣ ਲਈ ਸ੍ਰੀ ਸੰਜੀਵ ਗੋਇਲ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ ਦੀ ਅਗਵਾਈ ਹੇਠ ੋਸਾਲਾਨਾ ਮੈਡੀਕਲ ਚੈਕਅੱਪ ਅਤੇ ਸੇ਼ਪ ਟੈਸਟੋ ਸੁਰੂ ਕੀਤਾ ਗਿਆ ਹੈ। ਇਹ ਮੈਡੀਕਲ ਟੈਸਟ ਜਿਸ ਵਿੱਚ ਕੰਪਲੀਟ ਬਲੱਡ ਟੈਸਟ, ਈ,ਸੀ,ਜੀ, ਅੱਖਾਂ ਦੇ ਟੈਸਟ, ਬੀ,ਪੀ, ਟੈਸਟ, ਲੀਵਰ ਟੈਸਟ, ਗੁਰਦਿਆਂ ਦੇ ਟੈਸਟ, ਸੂਗਰ ਟੈਸਟ, ਕੈਲੇਸਟਰੋਲ, ਯੂਰਿਕ ਟੈਸਟ ਆਦਿ ਚੰਡੀਗੜ ਲੈਬਾਰਟਰੀ ਮਾਨਸਾ ਪਾਸੋੋਂ ਮੁਕੰਮਲ ਕਰਵਾਏ ਜਾ ਰਹੇ ਹਨ। ਡਾਕਟਰ ਬਰਜਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ, ਪੁਲਿਸ ਲਾਈਨ ਹਸਪਤਾਲ ਮਾਨਸਾ ਦੀ ਨਿਗਰਾਨੀ ਹੇਠ ਸਬ^ਡਵੀਜ਼ਨ ਸਰਦੂਲਗੜ ਵਿਖੇ ਬੀਤੇ ਕੱਲ ਅਤੇ ਅੱਜ 167 ਕਰਮਚਾਰੀਆਂ ਦਾ ਮੈਡੀਕਲ ਚੈਕਅੱਪ ਕਰਕੇ ਬਲੱਡ ਸੈਂਪਲ ਲਏ ਗਏ ਹਨ। ਇਸ ਮੁਹਿੰਮ ਵਿੱਚ ਇੰਡੀਅਨ ਮੈਡੀਕਲ ਐਸੋੋਸੀਏਸ਼ਨ ਮਾਨਸਾ ਦੇ ਡਾਕਟਰ ਸਹਿਬਾਨਾਂ ਵੱਲੋੋਂ ਵੀ ਵਡਮੁੱਲਾ ਯੋੋਗਦਾਨ ਪਾਇਆ ਜਾ ਰਿਹਾ ਹੈ।
ਐਸ,ਐਸ,ਪੀ, ਮਾਨਸਾ ਵੱਲੋੋਂ ਦੱਸਿਆ ਕਿ ਇਹ ਮੈਡੀਕਲ ਟੈਸਟ ਕਰਮਚਾਰੀਆਂ ਨੂੰ ਫਿਟ ਰੱਖਣ ਲਈ ਕਰਵਾਏ ਜਾ ਰਹੇ ਹਨ। ਇਹਨਾਂ ਟੈਸਟਾਂ ਵਿੱਚ ਜੇਕਰ ਕਿਸੇ ਕਰਮਚਾਰੀ ਵਿੱਚ ਕੋੋਈ ਕਮੀ ਸਾਹਮਣੇ ਆਉਦੀ ਹੈ ਤਾਂ ਅਜਿਹੇ ਕਰਮਚਾਰੀ ਦਾ ਸਮੇਂ ਸਿਰ ਇਲਾਜ ਕਰਵਾਇਆ ਜਾ ਸਕੇ। ਕਰਮਚਾਰੀਆਂ ਦੀ ਫਿਟਨੈਸ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਨਸਾ ਪੁਲਿਸ ਵੱਲੋੋਂ ਪਹਿਲਾਂ ਹੀ ਪੁਲਿਸ ਲਾਈਨ ਮਾਨਸਾ ਵਿਖੇ ਯੋੋਗਾ ਕਲਾਸ ਸੁਰੂ ਕੀਤੀ ਗਈ ਹੈ ਤਾਂ ਜੋੋ ਕਰਮਚਾਰੀਆਂ ਦੀ ਰੋੋਗ ਪ੍ਰਤੀਰੋਧਕ ਸਮੱਰਥਾਂ (ਇੰਮੂਨਿਟੀ ਸਿਸਟਮ) ਨੂੰ ਅੱਪ ਕੀਤਾ ਜਾ ਸਕੇ। ਉਨ੍ਹਾ ਦੱਸਿਆ ਕਿ ਇਹ ਮੈਡੀਕਲ ਟੈਸਟ 15 ਦਿਨਾਂ ਅੰਦਰ ਤਰਤੀਬਵਾਰ ਸਾਰੇ ਕਰਮਚਾਰੀਆਂ ਦੇ ਮੁਕੰਮਲ ਕਰਵਾਏ ਜਾਣਗੇ।

Today Now News

RELATED ARTICLES
- Advertisment -

POPULAR POSTS