ਜਿਸ ਸਬੰਧੀ ਉਨ੍ਹਾਂ ਏਡੀਸੀ ਮਾਨਸਾ ਸੁਖਪ੍ਰੀਤ ਸਿੰਘ ਸਿੱਧੂ ਨੂੰ ਮੰਗ ਪਤਰ ਦਿੱਤਾ ਗਿਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕੋਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਨੂੰ ਮਦੇ ਨਜਰ ਰਖਦੇ ਹੋਏ ਸਾਰੀਆਂ ਸੰਸਥਾਵਾਂ ਆਪਣਾ ਆਪਣਾ ਯੋਗਦਾਨ ਪਾ ਰਹੀਆਂ ਹਨ। ਇਸ ਮਹਾਮਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਲਕਾ ਸਰਦੂਲਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਭੋਲਾ ਮਾਨ ਦੁਆਰਾ ਆਪਣੇ ਤਾਜ ਰਿਜੋਰਟ (ਪੈਲੇਸ) ਨੂੰ ਕੋਵਿਡ ਸੈਂਟਰ ਬਣਾਉਣ ਲਈ ਐਲਾਨ ਕੀਤਾ ਹੈ। ਜਿਸ ਸਬੰਧੀ ਉਨ੍ਹਾਂ ਏਡੀਸੀ ਮਾਨਸਾ ਸੁਖਪ੍ਰੀਤ ਸਿੰਘ ਸਿੱਧੂ ਨੂੰ ਮੰਗ ਪਤਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੇਰੇ ਰਿਜੋਰਟ ਵਿੱਚ ਹਰ ਤਰ੍ਹਾਂ ਦੀ ਸਹੂਲਤ ਹੈ ਜਿਵੇਂ ਕਿ ਖੁਲ੍ਹਾ ਅਤੇ ਸਾਫ ਸੁਥਰਾ ਵਾਤਾਵਰਨ, ਪੀਣ ਵਾਲੇ ਪਾਣੀ ਲਈ ਆਰ ਓ ਦਾ ਪ੍ਰਬੰਧ ਹੈ। ਇਹ ਕਿ ਜੋ ਵੀ ਕੋਰੋਨਾ ਮਰੀਜਾਂ ਲਈ ਖਾਣੇ ਦਾ ਪ੍ਰਬੰਧ ਵੀ ਸਾਡੇ ਵਲੋਂ ਕੀਤਾ ਜਾਵੇਗਾ। ਏਡੀਸੀ ਦੁਆਰਾ ਇਹ ਭਰੋਸਾ ਦਿਵਾਇਆ ਗਿਆ ਕਿ ਲੋੜ ਪੈਣ ਤੇ ਤਾਜ ਰਿਜੋਰਟ ਨੂੰ ਕੋਵਿਡ ਸੈਂਟਰ ਵਿਚ ਤਬਦੀਲ ਕੀਤਾ ਜਾਵੇਗਾ। ਇਸ ਮੌਕੇ ਸੁਖਵਿੰਦਰ ਸਿੰਘ ਖੋਖਰ, ਜਸਪ੍ਰੀਤ ਸਿੰਘ ਆਲੀਕੇ, ਗੁਰਪ੍ਰੀਤ ਸਿੰਘ ਜਟਾਣਾ, ਸ਼ਿੰਗਾਰਾ ਖਾਨ ਆਦਿ ਮੌਜੂਦ ਸਨ।






