ਪੁਲਿਸ ਨੇ ਸਾਇਕਲ ਚੋਰ ਨੂੰ ਕੀਤਾ ਕਾਬੂ ਅਤੇ ਪੁੱਛਗਿੱਛ ਦੌਰਾਨ 9 ਰੇਂਜਰ ਸਾਇਕਲ ਕੀਤਾ ਬਰਾਮਦ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਜੇ ਤੁਸੀ ਸਾਇਕਲਿੰਗ ਦੇ ਸ਼ੌਕੀਨ ਹੋ ਤਾਂ ਥੋੜਾ ਬਚਾ ਕੇ ਰੱਖੋ ਆਪਣਾ ਰੇਂਜਰਸ ਸਾਇਕਲ ਕਿਉਕਿ ਜੋਂ ਚੋਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਕਾਬੂ ਕੀਤਾ ਉਹ ਸਿਰਫ ਰੇਂਜਰ ਸਾਇਕਲ ਹੀ ਕਰਦਾ ਸੀ ਚੋਰੀ।
ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਇਕ ਅਜਿਹਾ ਚੋਰ ਕਾਬੂ ਕੀਤਾ ਜੋ ਸਿਰਫ ਰੇਂਜਰ ਸਾਇਕਲ ਹੀ ਚੋਰੀ ਕਰਦਾ ਸੀ। ਪੁਲਿਸ ਨੇ ਫਿਲਹਾਲ ਇਸ ਤੋਂ 9 ਰੇਂਜਰ ਸਾਇਕਲ ਵੀ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਮੁੱਢਲੀ ਪੁੱਛਗਿੱਛ ਚ ਪਤਾ ਲਗਾ ਕਿ ਇਹ ਪੂਰੀ ਤਰਾਂ ਮੂੰਹ ਢਕ ਕੇ ਕਿਸੇ ਦੇ ਘਰ ਖੜਾ ਜਾ ਜਨਤਕ ਥਾਂ ਤੇ ਖੜਾ ਸਾਇਕਲ ਚੋਰੀ ਕਰ ਲੈਂਦਾ ਸੀ। ਫਿਰ ਇਹ ਉਹ ਸਾਇਕਲ ਕਿਸੇ ਨੂੰ ਬਿਮਾਰੀ ਲਈ ਦਵਾਈ ਲੈ ਕੇ ਆਉਣ ਦਾ ਹੋਰ ਬਹਾਨਾ ਲਾ ਕੇ ਵੇਚ ਦਿੰਦਾ ਸੀ। ਮੋਗਾ ਜਿਲੇ ਨਾਲ ਸਬੰਧਿਤ ਇਹ ਵਿਅਕਤੀ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿ ਰਿਹਾ ਸੀ ਅਤੇ ਹੁਣ ਪੁਲਿਸ ਨੇ ਇਸ ਤੋਂ 9 ਸਾਇਕਲ ਬ੍ਰਾਮਦ ਕੀਤੇ ਹਨ ਅਤੇ ਹੋਰ ਵੀ ਬਰਾਮਦਗੀ ਦੀ ਆਸ ਹੈ।





