ਪਿਛਲੇ ਸਮੇਂ ਤੋਂ ਪੂਰੀ ਦੁਨੀਆਂ ਵਿੱਚ ਕੋਵਿਡ 19 ਦਾ ਪ੍ਰਕੋਪ ਚੱਲ ਰਿਹਾ ਹੈ, ਜਿਸ ਕਾਰਨ ਜਿੱਥੇ ਪੂਰੀ ਦੁਨੀਆਂ ਪ੍ਰਭਾਵਿਤ ਹੋਈ ਹੈ

ਬਰਨਾਲਾ (ਕਰਨਪਰੀਤ ਧੰਦਰਾਲ) :: ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ (ਬਰਨਾਲਾ) ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰ: ਭੋਲਾ ਸਿੰਘ ਵਿਰਕ ਦੀ ਅਗਵਾਈ ਵਿੱਚ ਹੋਈ ਇੱਕ ਵਿਸੇਸ਼ ਮੀਟਿੰਗ ਦੌਰਾਨ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਿਸ਼ੇਸ ਅਪੀਲ ਕੀਤੀ ਗਈ ਕਿ ਜਿਸ ਵਿਦਿਆਰਥੀ ਨੂੰ ਵੀ ਫੀਸ ਭਰਨ ਵਿੱਚ ਮੁਸਕਿਲ ਆਉਂਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਟਰੱਸਟ ਸੰਘੇੜਾ ਉਸਦੀ ਅਤੇ ਹਰ ਇੱਕ ਲੋੜਵੰਦ ਵਿਦਿਆਰਥੀ ਦੀ ਮਦਦ ਵਾਸਤੇ ਹਮੇਸਾ ਤਿਆਰ ਹੈ। ਸ੍ਰ: ਭੋਲਾ ਸਿੰਘ ਵਿਰਕ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਪੂਰੀ ਦੁਨੀਆਂ ਵਿੱਚ ਕੋਵਿਡ 19 ਦਾ ਪ੍ਰਕੋਪ ਚੱਲ ਰਿਹਾ ਹੈ, ਜਿਸ ਕਾਰਨ ਜਿੱਥੇ ਪੂਰੀ ਦੁਨੀਆਂ ਪ੍ਰਭਾਵਿਤ ਹੋਈ ਹੈ, ਉੱਥੇ ਸਾਡਾ ਦੇਸ ਬਾਕੀ ਦੇਸਾਂ ਦੇ ਮੁਕਾਬਲਤਨ ਵੱਧ ਪ੍ਰਭਾਵਿਤ ਹੋਇਆ ਹੈ, ਕਿੳਂੁਕਿ ਕੁਦਰਤੀ ਤੌਰ ’ਤੇ ਸਾਡੀ ਅਬਾਦੀ ਬਹੁਤੀ ਹੋਣ ਕਾਰਨ ਸਰਕਾਰਾਂ ਉਹੋ ਜਿਹਾ ਪ੍ਰਬੰਧ ਨਹੀ ਦੇ ਸਕੀਆਂ, ਜਿਸ ਤਰਾਂ ਦੀ ਲੋੜ ਸੀ। ਇਸ ਦੌਰਾਨ ਹਰ ਕਾਰੋਬਾਰ ਦਾ ਨੁਕਸਾਨ ਹੋਇਆ ਹੈ ਜਿਵੇਂਕਿ ਕਿਸਾਨ, ਮਜਦੂਰ, ਆਈਲੈਟਸ ਸੈਂਟਰ, ਕੋਚਿੰਗ ਸੈਂਟਰ, ਬੱਸ, ਟਰੱਕ, ਟੈਕਸੀ ਕਾਰ, ਟਰਾਂਸਪੋਟੇਸਨ, ਭੱਠਾ ਮਾਲਕ ਛੋਟੇ ਦੁਕਾਰਨਦਾਰ, ਕਾਰੋਬਾਰੀ ਆਦਿ ਜਾਣੀ ਕਿ ਹਰ ਕਿੱਤੇ ਉੱਪਰ ਇਸਦਾ ਬਹੁਤ ਮਾਰੂ ਅਸਰ ਹੋਇਆ ਹੈ। ਉਹਨਾਂ ਕਿਹਾ ਕਿ ਖਾਸ ਕਰਕੇ ਸਕੂਲ ਕਾਲਜਾਂ ਅਤੇ Çਵਿਦਆਰਥੀਆਂ ਉੱਪਰ ਇਸਨੇ ਸਭ ਤੋਂ ਵੱਧ ਖਤਰਨਾਕ ਅਸਰ ਕੀਤਾ ਹੈ ਜਿਵੇ ਕਿ ਕੋਈ ਵਿਦਿਆਰਥੀ ਨਰਸਰੀ ਤੋਂ ਲੈਕੇ ਯੂਨੀਵਰਸਿਟੀ ਤੱਕ ਪਿਛਲੇ ਦੋ ਸਾਲ ਤੋਂ ਪੜਾਈ ਤੋਂ ਵਾਝਾਂ ਬੈਠਾ ਹੈ, ਭਾਵੇ ਕਿ ਇਸ ਸਮੇਂ ਦੌਰਾਨ, ਆਨਲਾਈਨ ਦੀਆਂ ਗੱਲਾਬਾਤਾਂ ਕੀਤੀਆਂ ਜਾ ਰਹੀਆਂ ਹਨ ਪਰ ਅਸਲ ਖਤਰਨਾਕ ਚੇਹਰੇ ਇਸੇ ਆਨਲਾਈਨ ਦੀ ਕੰਧ ਪਿੱਛੇ ਬੈਠੇ ਹਨ ਜਿੰਨਾਂ ਤੋਂ ਬਚਣ ਵਾਸਤੇ ਸਾਨੂੰ ਸਾਵਧਾਨੀ ਵਰਤਨ ਦੀ ਲੋੜ ਹੈ। ਸਾਨੂੰ ਸਭਨਾਂ ਨੂੰ ਛੋਟੀਆਂ ਅਤੇ ਬਰੀਕ ਗੱਲਾਂ ਵੱਲ ਧਿਆਨ ਦੇ ਕੇ ਰੇਹੜੀਫੜੀ ਵਾਲਿਆਂ ਤੋਂ ਖ੍ਰੀਦੋ ਫਰੋਖਤ ਜਾਰੀ ਰੱਖਣੀ ਚਾਹੀਦੀ ਹੈ ਹਰ ਤਰਾਂ ਦੇ ਛੋਟੇ ਕਾਰੋਬਾਰ ਦੁਕਾਨਦਾਰ ਨਾਲ ਸਾਨੂੰ ਲੈਣਦੇਣ ਦਾ ਵਰਤਾਰਾ ਬਰਕਰਾਰ ਰੱਖਣਾ ਚਾਹੀਦਾ ਹੈ ਅਤੇ ਹਰ ਇੱਕ ਵਿਦਿਆਰਥੀ ਨੂੰ ਅੱਜ ਦੇ ਸਮੇਂ ਵਿੱਚ ਬਹੁਤ ਜਰੂਰੀ ਹੈ ਕਿ ਜਿਸ ਸ੍ਰੇਣੀ ਵਿੱਚ ਵੀ ਤੁਹਾਡਾ ਦਾਖਲਾ ਲੈਣਾ ਬਣਦਾ ਹੈ, ਉੱਥੇ ਵੱਧ ਚੜਕੇ ਦਾਖਲਾ ਲਵੋ ਅਤੇ ਸਮੇਂ ਸਿਰ ਇਮਤਿਹਾਨ ਦੇਣ ਵਿੱਚ ਪੂਰੀ ਰੂਚੀ ਦਿਖਾਵੋ। ਇਸ ਸਮੇਂ ਨਿਰਾਸ ਹੋ ਕਿ ਘਰ ਬੈਠਣਾ ਗਲਤ ਤਾਕਤਾਂ ਨੂੰ ਬਲ ਦੇਣ ਦੇ ਤੁਲ ਹੋਵੇਗਾ। ਉਹਨਾਂ ਕਿਹਾ ਕਿ ਸਾਡੀ ਸੰਸਥਾ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਬਰਨਾਲਾ ਹਰ ਮਾਤਾ ਪਿਤਾ ਅਤੇ ਵਿਦਿਆਰਥੀ ਨੂੰ ਅਪੀਲ ਕਰਦੀ ਹੈ ਕਿ ਤੁਸੀ ਆਪਣੇ ਦਾਖਲੇ ਸਮੇਂ ਸਿਰ ਲਵੋ ਕਿਉਕਿ ਲੰਘਿਆ ਸਾਲ ਸਿਸਟਮ ਨੂੰ ਪੂਰੀ ਜਿੰਦਗੀ ਪ੍ਰਭਾਵਿਤ ਕਰਦਾ ਰਹੇਗਾ, ਪ੍ਰੰਤੂ ਅਸੀ ਇਹ ਵੀ ਅਪੀਲ ਕਰਦੇ ਹਾਂ ਕਿ ਜਿਸ ਵਿਦਿਆਰਥੀ ਨੂੰ ਕੋਈ ਫੀਸ ਭਰਨ ਵਿੱਚ ਮੁਸਕਿਲ ਆਉਂਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਟਰੱਸਟ ਸੰਘੇੜਾ ਉਸਦੀ ਅਤੇ ਹਰ ਇੱਕ ਲੋੜਵੰਦ ਦੀ ਮਦਦ ਵਾਸਤੇ ਹਮੇਸਾ ਤਿਆਰ ਹੈ। ਇਸ ਮੀਟਿੰਗ ਵਿੱਚ ਸ੍ਰ: ਦਰਸਨ ਸਿੰਘ ਸੰਘੇੜਾ ਵਾਈਸ ਪ੍ਰਧਾਨ ਕਾਲਜ ਪ੍ਰਬੰਧਕ ਕਮੇਟੀ, ਕਾਲਜ ਦੇ ਪਿ੍ਰੰਸੀਪਲ ਡਾ: ਸਰਬਜੀਤ ਸਿੰਘ ਕੁਲਾਰ, ਕਾਲਜ ਵਾਈਸ ਪਿ੍ਰੰਸੀਪਲ ਪ੍ਰੋ: ਤਾਰਾ ਸਿੰਘ ਸੰਘੇੜਾ, ਸ੍ਰ: ਜਸਕਰਨ ਢਿੱਲੋਂ ਸੁਪਰਡੰਟ ਕਾਲਜ, ਡਾ: ਰਵਿੰਦਰ ਕੌਰ ਜਵੰਧਾ, ਡਾ: ਰਮਿੰਦਰਪਾਲ ਕੌਰ, ਪ੍ਰੋ: ਹਰਕਮਲਦੀਪ ਸਿੰਘ, ਪ੍ਰੋ: ਮਿੱਠੂ ਰਾਮ ਪਾਠਕ, ਪ੍ਰੋ: ਹਰਦੀਪ ਕੌਰ, ਡਾ: ਗੁਰਪ੍ਰੀਤ ਕੌਰ, ਪ੍ਰੋ: ਸਨਪਿੰਦਰ ਕੌਰ, ਪ੍ਰੋ: ਹਰਦੀਪ ਕੌਰ, ਪ੍ਰੋ: ਗੁਰਪ੍ਰੀਤ ਕੌਰ, ਪ੍ਰੋ: ਕੁਲਵਿੰਦਰ ਕੌਰ, ਪ੍ਰੋ: ਵਰਿੰਦਰਜੀਤ ਕੌਰ, ਪ੍ਰੋ: ਰਜਨੀ ਬਾਲਾ, ਪ੍ਰੋ: ਰਣਵੀਰਵਰਿੰਦਰ ਸਿੰਘ, ਪ੍ਰੋ: ਕੁਲਦੀਪ ਸਿੰਘ, ਡਾ: ਭੁਪਿੰਦਰ ਸਿੰਘ, ਪ੍ਰੋ: ਬਲਜੀਤ ਸਿੰਘ, ਪ੍ਰੋ: ਅਵਤਾਰ ਸਿੰਘ, ਪ੍ਰੋ: ਪਰਮਿੰਦਰ ਸਿੰਘ, ਸ੍ਰ: ਜਗਜੀਤ ਸਿੰਘ ਆਦਿ ਹਾਜ਼ਰ ਸਨ।






