ਜਿਸ ਵਿੱਚ ਬੱਚਿਆਂ ਨੂੰ ਇਹ ਦੱਸਿਆ ਗਿਆ ਕਿ ਦੁੱਧ ਇੱਕ ਸੰਤੁਲਿਤ ਭੋਜਨ ਹੈ

ਮੋਗਾ (ਹਰਪਾਲ ਸਹਾਰਨ) : ਐਸ. ਐਫ. ਸੀ. ਪਬਲਿਕ ਸਕੂਲ਼ ਵਿਖੇ ਅੋਨਲਾਈਨ ਸੈਸ਼ਨ ਰਾਹੀਂ ਅੰਤਰਰਾਸ਼ਟਰੀ ਦੁੱਧ ਦਿਵਸ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਇਹ ਦੱਸਿਆ ਗਿਆ ਕਿ ਦੁੱਧ ਇੱਕ ਸੰਤੁਲਿਤ ਭੋਜਨ ਹੈ ਜਿਸ ਨਾਲ ਸ਼ਰੀਰ ਵਿੱਚ ਠੰਡਕ ਅਤੇ ਫੁਰਤੀ ਮਿਲਦੀ ਹੈ । ਇੱਕ ਦੁੱਧ ਦੇ ਗਲਾਸ ਨਾਲ ਸਾਡੇ ਸ਼ਰੀਰ ਨੂੰ ਪ੍ਰੋਟੀਨ ਤੇ ਹੋਰ ਪੋਸ਼ਕ ਤੱਤ ਮਿਲਦੇ ਹਨ । ਯੋਗਾ ਕਰਨ ਵਾਲਿਆਂ ਨੂੰ ਵੀ ਹਰ ਰੋਜ ਇੱਕ ਗਲਾਸ ਦੁੱਧ ਪੀਣਾ ਚਾਹੀਦਾ ਹੈ । ਦੁੱਧ ਨਾਲ ਸ਼ਰੀਰ ਦੀ ਲੰਬਾਈ ਤੇ ਤਾਕਤ ਵੱਧਦੀ ਹੈ । ਛੋਟੇ ਬੱਚਿਆਂ ਨੂੰ ਹਰ ਰੋਜ ਦੁੱਧ ਪੀਣਾ ਚਾਹੀਦਾ ਹੈ । ਇਹ ਸਿਹਤ ਲਈ ਲਾਭਦਾਇਕ ਹੈ ਅਤੇ ਹੱਡੀਆਂ ਨੂੰ ਮਜਬੂਤ ਕਰਦਾ ਹੈ । ਸਕੂਲ ਦੇ ਡਾਈਰੈਕਟਰ ਅਭੀਸ਼ੇਕ ਜਿੰਦਲ ਜੀ ਨੇ ਸੂਝਾਅ ਦਿੱਤਾ ਕਿ ਦੁੱਧ ਨੂੰ ਕਿਸੇ ਵੀ ਹੋਰ ਪ੍ਰੋਟੀਨ ਨਾਲ ਮਿਲਾ ਕੇ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਨਾਲ ਪਾਚਨ ਸ਼ਕਤੀ ਤੇ ਅਸਰ ਪੈਂਦਾ ਹੈ ਜਿਵੇ ਕਿ ਮੱਛੀ, ਮਾਂਸ ਜਾਂ ਹੋਰ ਕਈ ਤਰ੍ਹਾਂ ਦੇ ਖੱਟੇ ਰਸਦਾਰ ਫਲ । ਉਹਨਾਂ ਇਹ ਵੀ ਦੱਸਿਆ ਕਿ ਦੁੱਧ ਨਾ ਪੀਣ ਵਾਲਿਆਂ ਦੇ ਮੁਕਾਬਲੇ ਜੋ ਲੋਕ ਰੋਜ ਦੁੱਧ ਪੀਂਦੇ ਹਨ ਉਹ ਹਮੇਸ਼ਾ ਮਾਨਸਿਕ ਤੇ ਸ਼ਰੀਰਿਕ ਤੌਰ ਤੇ ਚੰਗੀ ਸਾਥਿਤੀ ਵਿੱਚ ਹੁੰਦੇ ਹਨ ।





