ਬਲਾਤਕਾਰ ਕਾਰਨ ਲੜਕੀ 2 ਮਹੀਨਿਆਂ ਦੀ ਗਰਭਵਤੀ, ਜਾਨੋਂ ਮਾਰਨ ਦੀਆਂ ਧਮਕੀਆਂ ਦੇ ਮੂੰਹ ਕਰਵਾਇਆ ਬੰਦ
ਬਲਾਤਕਾਰ ਪੀੜ੍ਹਤ ਲੜਕੀ ਨੂੰ ਉਲਟੀਆਂ ਆਉਣ ਉਪਰੰਤ ਪੀੜਿਤ ਲੜਕੀ ਨੇਂ ਪਰਿਵਾਰਕ ਮੈਂਬਰਾਂ ਨੂੰ ਸੁਣਾਈ ਹੱਡ-ਬੀਤੀ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਥਾਣਾ ਕੋਟਭਾਈ ਦੀ ਪੁਲਿਸ ਨੇ ਲੜਕੀ ਦੇ ਬਿਆਨਾ ਅਧੀਨ ਕੀਤਾ ਫੌਜੀ ਉਪਰ ਮਾਮਲਾ ਦਰਜ ਇਸ ਮੌਕੇ ਪੀੜਿਤ ਲੜਕੀ ਸਿਵਲ ਹਸਪਤਾਲ ਸ੍ਰੀ ਮੁਕਤਸਰ ਵਿਖੇ ਜਿਰੇ ਇਲਾਜ ਹੈ ਇਸ ਮੌਕੇ ਪੀੜਿਤ ਲੜਕੀ ਨੇ ਦੱਸਿਆ ਕਿ ਰਿਸ਼ਤੇ ਵਿਚ ਮੇਰੇ ਚਾਚੇ ਸਾਲੀ ਦਾ ਬੇਟਾ ਜੋ ਕੇ ਫੌਜੀ ਹੈ ਨੇ ਪਿਛਲੇ ਮਹੀਨੇ ਜੋ ਛੁਟੀ ਆਇਆ ਸੀ ਅਤੇ ਮੈਨੂੰ ਘਰ ਵਿਚ ਇਕਲੀ ਦੇਖ ਕੇ ਕੋਲਡ ਡਰਿੰਕ ਵਿਚ ਨਸ਼ੀਲਾ ਪਦਾਰਥ ਪਾਕੇ ਪਿਆ ਦਿਤਾ ਆਏ ਮੇਰੇ ਨਾਲ ਗਲਤ ਕੰਮ ਕੀਤਾ ਅਤੇ ਬਾਦ ਵਿਚ ਮੈਨੂੰ ਧਮਕੀਆਂ ਵੀ ਦਿੱਤੀਆਂ ਕੇ ਜੇ ਕੀੜੇ ਕੋਲ ਗਲ ਕੀਤੀ ਤਾਂ ਤੈਨੂੰ ਅਤੇ ਤੇਰੇ ਘਰ ਵਾਲਿਆਂ ਨੂੰ ਖਤਮ ਕਰ ਦੇਵੇਗਾ ਜਿਸ ਤੋਂ ਡਰਦੀ ਮੇ ਚੁਪ ਰਹੀ ਮੇਰੇ ਪਿਤਾ ਦੀ ਮੌਤ ਹੋਈ ਚੁਕੀ ਹੈ ਅਤੇ ਅਸੀਂ ਚਾਰ ਪੰਜ ਭੈਣਾਂ ਹਾਂ ਜਿਕਰ ਜੋ ਫੌਜੀ ਇਕ ਸ਼ਾਦੀ ਸ਼ੁਦਾ ਹੈ ਇਸ ਗੱਲ ਦਾ ਉਸ ਨੂੰ ਉਸ ਵਕਤ ਪਤਾ ਲਗਿਆ ਕੇ ਜਦ ਮੈਨੂੰ ਉਲਟੀਆਂ ਆਉਣ ਲੱਗੀਆ ਉਲਟੀ ਆਉਣ ਤੇ ਜਦ। ਮੇਰੀ ਮੈਨੂੰ ਡਾਕਟਰ ਕੋਲ ਲੈਕੇ ਗਈ ਤਾਂ ਡਾਕਟਰ ਵਲੋਂ ਜਾਂਚ ਕੀਤੀ ਗਈ ਤਾਂ ਪਤਾ ਚਲਿਆ ਕੇ ਮੇਰੇ ਪੇਟ ਵਿਚ ਗਰਭ ਪਲ ਰਿਹਾ ਹੈ ਮੈਂ ਪੁਲਸ ਪ੍ਰਸ਼ਾਸਨ ਅੱਗੇ ਬੇਨਤੀ ਕਰਦੀ ਹਾਂ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਅਤੇ ਬਲਾਤਕਾਰ ਕਰਨ ਵਾਲੇ ਨੂੰ ਸਖ਼ਤ ਸਜ਼ਾ ਦਿੱਤੀ ਹੈ
ਪੀੜਿਤ ਲੜਕੀ ਦਾ ਇਲਾਜ਼ ਕਰਵਾ ਰਹੀ ਉਸ ਦੀ ਵੱਡੀ ਭੈਣ ਨੇ ਦਸਿਆ ਕਿ ਇਹ ਰੇਪ ਦਾ ਮਾਮਲਾ ਹੈ ਜੀ ਅਸੀਂ 7 ਭੈਣਾਂ ਹੈ ਸਾਡੇ ਕੋਈ ਭਰਾ ਨਹੀਂ ਪੀਤਾ ਜੀ ਦੀ ਮੌਤ ਹੋ ਖੋਹ ਚੁੱਕੀ ਹੈ ਅਤੇ ਇਹ ਮੇਰੇ ਚਾਚਾ ਜੀ ਦੇ ਸਾਲੀ ਦਾ ਲੜਕਾ ਕੁਲਵਿੰਦਰ ਸਿੰਘ ਫੌਜੀ ਜੋ ਕਿ ਫੌਜ ਚ ਭਰਤੀ ਹੈ ਮੇਰੀ ਕੁਆਰੀ ਭੈਣ ਦੇ ਨਾਲ ਬਲਾਤਕਾਰ ਕੀਤਾ ਹੈ ਅਤੇ ਜਿਸ ਨਾਲ ਮੇਰੀ ਭੈਣ ਗਰਭਵਤੀ ਹੋ ਗਈ ਹੈ ਸਾਨੂੰ ਉਸ ਵੇਲੇ ਪਤਾ ਲੱਗਿਆ ਕਿ ਜਦ ਉਸ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਿਆ ਜਦੋਂ ਉਸ ਨੂੰ ਚੈੱਕ ਕਰਵਾਇਆ ਤਾਂ ਪਤਾ ਚੱਲਿਆ ਕਿ ਉਸ ਦੇ ਪੇਟ ਦੇ ਵਿੱਚ ਬੱਚਾ ਪਲ ਰਿਹਾ ਹੈ
ਜਦ ਇਸ ਬਾਰੇ ਥਾਣਾ ਕੋਟਭਾਈ ਦੇ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ ਇਕ ਸ਼ਿਕਾਇਤ ਆਈ ਸੀ ਜਿਸ ਵਿੱਚ ਪੀੜਤ ਲੜਕੀ ਨੇ ਆਪਣੇ ਦੂਰ ਦੇ ਰਿਸ਼ਤੇਦਾਰ ਚਾਚੇ ਦੇ ਬੇਟੇ ਉੱਪਰ ਆਰੋਪ ਲਗਾਏ ਹਨ ਕਿ ਉਸ ਨੇ ਉਹਦੇ ਨਾਲ ਬਲਾਤਕਾਰ ਕੀਤਾ ਹੈ ਜਿਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ






