ਬਿਜਲੀ ਬਿੱਲਾਂ ਤੇ ਕਸਿਆ ਤੰਜ : ਕੈਪਟਨ ਦੀ ਸਰਕਾਰ ਝੂਠ ਤੇ ਨਿਰਭਰ – ਸੁਖਬੀਰ ਸਿੰਘ ਬਾਦਲ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ। ਉਹਨਾਂ ਇਸ ਮੌਕੇ ਪਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕੈਪਟਨ ਸਰਕਾਰ ਝੂਠ ਤੇ ਨਿਰਭਰ ਹੈ।
ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਾਮਾ ਗੁਰਰਾਜ ਸਿੰਘ ਫੱਤਣਵਾਲਾ ਦੇ ਬੀਤੇ ਦਿਨੀਂ ਹੋਏ ਦਿਹਾਂਤ ਤੇ ਅਜ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਮੁਕਤਸਰ ਸਾਹਿਬ ਦੇ ਫੱਤਣਵਾਲਾ ਨਿਵਾਸ ਵਿਖੇ ਦੁੱਖ ਪ੍ਰਗਟ ਕਰਨ ਪਹੁੰਚੇ। ਇਸ ਮੌਕੇ ਉਹਨਾਂ ਸਵ. ਗੁਰਰਾਜ ਸਿੰਘ ਫੱਤਣਵਾਲਾ ਦੀ ਧਰਮਪਤਨੀ ਹਰਜਿੰਦਰ ਕੌਰ ਅਤੇ ਵੱਡੇ ਸਪੁੱਤਰ ਮਨਜੀਤ ਸਿੰਘ ਬਰਾੜ ਫੱਤਣਵਾਲਾ ਸਾਬਕਾ ਚੇਅਰਮੈਨ, ਛੋਟੇ ਸਪੁੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਸਾਬਕਾ ਚੇਅਰਮੈਨ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਵੱਲੋ ਬਿਜਲੀ ਯੂਨਿਟ ਰੇਟ ਘਟਾਉਣ ਦੇ ਕੀਤੇ ਦਾਅਵੇ ਨੂੰ ਝੂਠ ਕਰਾਰ ਦਿੰਦਿਆ ਕਿਹਾ ਕਿ ਪਹਿਲਾ ਹੀ 200 ਯੂਨਿਟ ਤਕ ਗਰੀਬ ਘਰਾਂ ਦੀ ਬਿਜਲੀ ਮੁਫਤ ਹੈ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 2 ਕਿਲੋਵਾਟ 200 ਯੂਨਿਟ ਤਕ ਬਿਜਲੀ ਯੂਨਿਟ ਦੇ ਰੇਟ ਘਟਾਉਣ ਦੀ ਗਲ ਕਰਕੇ ਨਿਰਾ ਝੂਠ ਬੋਲ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਝੂਠ ਤੇ ਹੀ ਨਿਰਭਰ ਹੈ।






