16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਫ਼ਾਈ ਸੇਵਕ ਯੂਨੀਅਨ ਨੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ

ਸਫ਼ਾਈ ਸੇਵਕ ਯੂਨੀਅਨ ਨੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ

ਪੰਜਾਬ ਸਰਕਾਰ ਦੇ ਵੱਡੇ-ਵੱਡੇ ਗੱਪਾਂ ਦੀ ਪੰਡ ਸਾੜ੍ਹੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਲੰਬੇ ਸਮੇਂ ਤੋਂ ਆਪਣੇ ਹੱਕੀ ਮੰਗਾਂ ਦੇ ਲਈ ਹੜਤਾਲ ਉੱਤੇ ਬੈਠੇ ਸਫਾਈ ਸੇਵਕਾਂ ਵੱਲੋਂ ਅੱਜ ਮਾਨਸਾ ਸ਼ਹਿਰ ਵਿਚ ਰੋਸ ਮੁਜ਼ਾਹਰਾ ਕਰ ਕੇ ਜ਼ਿਲਾ ਕਚਹਿਰੀ ਵਿਖੇ ਪੰਜਾਬ ਸਰਕਾਰ ਦੇ ਗੱਪਾਂ ਦੀ ਪੰਡ ਸਾੜੀ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ । ਇਸ ਰੋਸ ਪ੍ਰਦਰਸ਼ਨ ਵਿਚ ਸੀਵਰੇਜ ਯੂਨੀਅਨ ਨੇ ਵੀ ਸਫਾਈ ਸੇਵਕਾਂ ਦਾ ਸਮਰਥਨ ਦਿੱਤਾ। ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਸਾਡੀਆਂ ਹੱਕੀ ਅਤੇ ਜਾਇਜ਼ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਸਫ਼ਾਈ ਸੇਵਕ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰੇਗੀ ਉਪ ਚਾਹੇ ਉਸ ਵਿੱਚ ਯੂਨੀਅਨ ਵੱਲੋਂ ਚੌਕ ਆਦਿ ਵਿਚ ਧਰਨਾ ਲਗਾਉਣਾ ਪਵੇ ਜਾਂ ਡੀ ਸੀ ਦਫਤਰ ਦਾ ਘਿਰਾਓ ਕਰਨਾ ਪਵੇ ਸਫਾਈ ਸੇਵਕ ਯੂਨੀਅਨ ਪਿੱਛੇ ਨਹੀਂ ਹਟੇਗੀ। ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਅਸੀਂ ਇਹ ਮੰਗਾਂ ਮੰਗ ਰਹੀਆਂ ਪਰ ਪੰਜਾਬ ਸਰਕਾਰ ਦਾ ਸਾਡੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਹੈ ਸਗੋਂ ਸਾਨੂੰ ਇੰਨੇ ਦਿਨ ਹੋ ਚੁੱਕੇ ਹਨ ਹਾਲੇ ਤੱਕ ਕੋਈ ਮੀਟਿੰਗ ਦਾ ਸਮਾਂ ਤੈਅ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੰਜਾਬ ਸਰਕਾਰ ਨਹੀਂ ਮੰਨਦੀ ਉਦੋਂ ਤੱਕ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਇਸ ਮੌਕੇ ਸੰਜੀਵ ਕੁਮਾਰ,ਮੁਕੇਸ਼ ਕੁਮਾਰ ਰੱਤੀ,ਰੂਪ ਚੰਦ ਪਰੋਚਾ,ਸੁਨੀਲ ਕੁਮਾਰ ਨੀਨੂੰ ਤੋ ਇਲਾਵਾ ਹੋਰ ਸਫਾਈ ਕਰਮਚਾਰੀ ਮੌਕੇ ਤੇ ਮੌਜੂਦ ਸਨ ।

Today Now News

RELATED ARTICLES
- Advertisment -

POPULAR POSTS