ਗਲੀਆਂ ਤੇ ਖਾਲੀ ਪਲਾਟਾਂ ਚ ਕੂੜਾ ਕਰਕਟ ਇਕੱਠਾ ਕਰਕੇ ਅੱਗ ਲਾ ਕੇ ਸਾੜਿਆ

ਬਰਨਾਲਾ ( ਕਰਨਪ੍ਰੀਤ ਧੰਦਰਾਲ ) ਕੋਵਿਡ ਮਹਾਂਮਾਰੀ ਦੌਰਾਨ ਜਿੱਥੇ ਲਗਾਤਾਰ ਕੇਸਾਂ ਵਿਚ ਵਾਧਾ ਹੋ ਰਿਹਾ ਹੈ ਉਥੇ ਦੂਜੇ ਪਾਸੇ ਸਫਾਈ ਕਰਮਚਾਰੀਆਂ ਵਲੋਂ ਕੀਤੀ ਅਣਮਿਥੇ ਸਮੇਂ ਦੀ ਹੜਤਾਲ ਕਾਰਨ ਸਹਿਰ ਬਰਨਾਲਾ ਨਿਵਾਸੀਆਂ ਵਿਚ ਪੂਰੇ ਸਹਿਮ ਦਾ ਮਾਹੌਲ ਹੈ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਤੋਂ ਮਹਾਂਮਾਰੀ ਫੈਲਣ ਦੇ ਡਰ ਕਾਰਨ ਲੋਕਾਂ ਚ ਭਾਰੀ ਸ਼ਹਿਮ ਹੈ ਜਿਸ ਨੂੰ ਭਾਂਪਦਿਆਂ ਸੰਤ ਉੱਤਰ ਦੇਵ ਨਗਰ ਗਲੀ ਨੰਬਰ 12 ਦੇ ਗੱਬਰੂਆਂ ਤੇ ਬੱਚਿਆਂ ਨੇ ਮਿਲ ਨੇ ਆਪਣੇ ਤੋਰ ਤੇ ਫੈਲੀ ਗੰਦਗੀ ਤੋਂ ਨਿਜਾਤ ਪਾਉਣ ਲਈ ਸਫਾਈ ਦਾ ਬੀੜਾ ਚੁਕਦਿਆਂ ਗਲੀਆਂ ਤੇ ਖਾਲੀ ਪਲਾਟਾਂ ਚ ਪਈ ਗੰਦਗੀ ਕੂੜਾ ਕਰਕਟ ਇਕੱਠਾ ਕਰਕੇ ਅੱਗ ਲਾ ਕੇ ਸਾੜਿਆ ਗਿਆ ਇਸ ਸੰਬੰਧੀ ਗੱਲ ਕਰਦਿਆਂ ਅਮਨਦੀਪ ਸਿੰਘ ਕ੍ਰਿਸ਼ਨ ਕੁਮਾਰ , ਕਾਲੀ ਰਾਮ ਸਿੰਘ ਸੋਨੀ ਆਦਿ ਨੇ ਦੱਸਿਆ ਕੇ ਮੁੱਹਲਾ ਸੁਧਾਰ ਕਮੇਟੀ ਵਲੋਂ ਲਏ ਫੈਸਲੇ ਤਹਿਤ ਬਿਮਾਰੀਆਂ ਤੋਂ ਬਚਾਓ ਲਈ ਸਫਾਈ ਕੀਤੀ ਗਈ ਹੈ ਉਹਨਾਂ ਸਫਾਈ ਕਰਮਚਾਰੀਆਂ ਦੀ ਮੰਗਾਂ ਨੂੰ ਸਹੀ ਦੱਸਦਿਆਂ ਸਰਕਾਰ ਤੋਂ ਮੰਗ ਕੀਤੀ ਕੇ ਗੌਰਮਿੰਟ ਗੰਦ ਚੁੱਕਣ ਵਾਲਿਆਂ ਨੂੰ ਪੂਰਾ ਮਿਹਨਤਾਨਾ ਦੇਵੇ ਜਿਨ੍ਹਾਂ ਚਿਰ ਸਫਾਈ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਹੈ ਲੋਕ ਆਪਣੇ ਆਲੇ ਦੁਆਲੇ ਸਫਾਈ ਰੱਖਣ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ






