17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਰਨਾਲਾ ਜਿਲੇ ਚ ਆਏ ਬਲੈਕ ਫੰਗਸ ਦੇ ਲੱਛਣਾਂ ਵਾਲੇ ਦੋ ਮਰੀਜ਼ਾਂ ਦਾ...

ਬਰਨਾਲਾ ਜਿਲੇ ਚ ਆਏ ਬਲੈਕ ਫੰਗਸ ਦੇ ਲੱਛਣਾਂ ਵਾਲੇ ਦੋ ਮਰੀਜ਼ਾਂ ਦਾ ਤੱਥਗੁਰ ਹਸਪਤਾਲ ਬਰਨਾਲਾ ਵਿਖੇ ਮਾਹਿਰ ਡਾਕਟਰ ਗਗਨਦੀਪ ਸਿੰਘ (ਈ.ਐਨ.ਟੀ.)ਵਲੋਂ ਸਫਲ ਆਪ੍ਰੇਸ਼ਨ ਕੀਤਾ ਗਿਆ

ਜਿਨ੍ਹਾਂ ਵਿਚ ਇਕ ਬਜ਼ੁਰਗ ਔਰਤ ਬਰਨਾਲਾ ਅਤੇ ਇਕ ਨੌਜਵਾਨ ਸ੍ਰੀ ਮੁਕਤਸਰ ਸਾਹਿਬ ਤੋਂ ਸੀ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਕਰੋਨਾ ਦੀ ਮਹਾਮਾਰੀ ਤੋਂ ਬਾਅਦ ਬਰਨਾਲਾ ਜਿਲੇ ਚ ਆਏ ਬਲੈਕ ਫੰਗਸ ਦੇ ਲੱਛਣਾਂ ਵਾਲੇ ਦੋ ਮਰੀਜ਼ਾਂ ਦਾ ਤੱਥਗੁਰ ਹਸਪਤਾਲ ਬਰਨਾਲਾ ਵਿਖੇ ਕੰਨ, ਨੱਕ ਅਤੇ ਗਲੇ ਦੇ ਮਾਹਿਰ ਡਾਕਟਰ ਵਲੋਂ ਸਫਲ ਆਪ੍ਰੇਸ਼ਨ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਤੱਥਗੁਰ ਹਸਪਤਾਲ ਦੇ ਡਾਕਟਰ ਗਗਨਦੀਪ ਸਿੰਘ (ਈ.ਐਨ.ਟੀ.) ਨੇ ਦੱਸਿਆ ਕਿ ਪਿਛਲੇ ਦਿਨੀਂ ਬਲੈਕ ਫੰਗਸ ਦੇ ਲੱਛਣਾਂ ਵਾਲੇ ਦੋ ਮਰੀਜ਼ ਆਏ ਸਨ, ਜਿਨ੍ਹਾਂ ਵਿਚ ਇਕ ਬਜ਼ੁਰਗ ਔਰਤ ਬਰਨਾਲਾ ਅਤੇ ਇਕ ਨੌਜਵਾਨ ਸ੍ਰੀ ਮੁਕਤਸਰ ਸਾਹਿਬ ਤੋਂ ਸੀ ਅਤੇ ਦੋਵਾਂ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਸੀ ਅਤੇ ਸ਼ੂਗਰ ਰੋਗ ਤੋਂ ਵੀ ਪੀੜਤ ਸੀ | ਜਿਨ੍ਹਾਂ ਦੀਆਂ ਅੱਖਾਂ ਵਿਚ ਕਾਫ਼ੀ ਦਰਦ ਹੋ ਰਿਹਾ ਸੀ | ਜੋ ਸਾਰੇ ਲੱਛਣ ਦੇਖੇ ਗਏ ਉਹ ਬਲੈਕ ਫੰਗਸ ਰੋਗ ਦੇ ਸਨ | ਜਿਨ੍ਹਾਂ ਦੇ ਜ਼ਿਆਦਾ ਰੇਸ਼ਾ ਜਮ੍ਹਾਂ ਹੋਣ ਕਾਰਨ ਤੁਰੰਤ ਸਰਜਰੀ ਕੀਤੀ ਗਈ ਅਤੇ ਅਪਰੇਸ਼ਨ ਸਫਲ ਰਹੇ ਜਿਨ੍ਹਾਂ ਨੂੰ ਬਾਅਦ ਵਿਚ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ |

ਉਨ੍ਹਾਂ ਕਿਹਾ ਕਿ ਬਲੈਕ ਫੰਗਸ ਨੂੰ ਅਪਰੇਸ਼ਨ ਰਾਹੀਂ ਤਾਂ ਬਾਹਰ ਕੱਢ ਦਿੱਤਾ ਗਿਆ ਪਰ ਜੋ ਖੂਨ ਵਿਚ ਰਚੀ ਹੁੰਦੀ ਹੈ ਉਸ ਨੂੰ ਟੀਕਿਆਂ ਰਾਹੀਂ ਹੀ ਖ਼ਤਮ ਕੀਤਾ ਜਾ ਸਕਦਾ ਹੈ | ਬਲੈਕ ਫੰਗਸ ਦੇ ਟੀਕਿਆਂ ਬਾਰੇ ਸਿਵਲ ਸਰਜਨ ਡਾ: ਜਸਵੀਰ ਸਿੰਘ ਔਲਖ ਅਤੇ ਐਸ.ਐਮ.ਓ. ਡਾ: ਤਪਿੰਦਰਜੋਤ ਜੋਤੀ ਕੌਸ਼ਲ ਨੂੰ ਲਿਖਤੀ ਤੌਰ ‘ਤੇ ਜਾਣੂੰ ਕਰਵਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਟੀਕੇ ਉਪਲਬਧ ਹੋਣ ‘ਤੇ ਦੋਵੇਂ ਮਰੀਜ਼ਾਂ ਦੇ ਲਾਉਣੇ ਸ਼ੁਰੂ ਕਰ ਦਿੱਤੇ ਜਾਣਗੇ | ਜਦੋਂ ਇਸ ਸਬੰਧੀ ਸਿਵਲ ਸਰਜਨ ਡਾ: ਜਸਵੀਰ ਸਿੰਘ ਔਲਖ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੋਵੇਂ ਮਰੀਜ਼ਾਂ ਦੀ ਬਲੈਕ ਫੰਗਸ ਸਬੰਧੀ ਭੇਜੀ ਟੈੱਸਟ ਰਿਪੋਰਟ ਅਜੇ ਆਈ ਨਹੀਂ ਅਤੇ ਮਰੀਜ਼ਾਂ ਦੇ ਲੱਗਣ ਵਾਲੇ ਟੀਕਿਆਂ ਸਬੰਧੀ ਪੰਜਾਬ ਸਰਕਾਰ ਨੂੰ ਵੀ ਲਿਖ ਕੇ ਭੇਜ ਦਿੱਤਾ ਹੈ |

Today Now News

RELATED ARTICLES
- Advertisment -

POPULAR POSTS