16 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ : ਐੱਨ.ਆਰ.ਆਈ. ਪਰਿਵਾਰ ਦੇ ਘਰ ਹੋਈ ਗਹਿਣੇ ਅਤੇ ਨਕਦੀ ਦੀ ਚੋਰੀ

ਤਰਨਤਾਰਨ : ਐੱਨ.ਆਰ.ਆਈ. ਪਰਿਵਾਰ ਦੇ ਘਰ ਹੋਈ ਗਹਿਣੇ ਅਤੇ ਨਕਦੀ ਦੀ ਚੋਰੀ

ਪੁਲੀਸ ਨੇ ਜਾਂਚ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖਿਲਾਫ ਕੀਤਾ ਮਾਮਲਾ ਦਰਜ

ਤਰਨਤਾਰਨ (ਰਿੰਪਲ ਗੋਲਣ) : ਥਾਣਾ ਝਬਾਲ ਪਿੰਡ ਢੀਂਡੀਵਾਲਾ ਵਿਚ ਐੱਨਆਰਆਈ ਪਰਿਵਾਰ ਅਤੇ ਮੌਜੂਦਾ ਸਰਪੰਚ ਪ੍ਰਗਟ ਸਿੰਘ ਦੇ ਘਰ ਵਿਚ ਹੋਈ ਚੋਰੀ 15 ਤੋਲੇ ਸੋਨੇ ਦੇ ਗਹਿਣੇ ਸਵਾ 2 ਲੱਖ ਨਕਦੀ ਅਤੇ 8 ਆਸਟ੍ਰੇਲੀਆ ਦੀਆਂ ਘੜੀਆਂ ਅਤੇ ਹੋਰ ਕੀਮਤੀ ਸਮਾਨ ਹੋਇਆ ਚੋਰੀ ਫਾਰਚੂਨਰ ਗੱਡੀ ਵੀ ਚੋਰੀ ਕਰਨ ਦੀ ਕੀਤੀ ਗਈ ਕੋਸ਼ਿਸ਼ ਪੁਲੀਸ ਵੱਲੋਂ ਮੌਕੇ ਤੇ ਪੁੱਜ ਘਟਨਾ ਦੀ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਦਰਜ
ਇਸ ਸੰਬੰਧੀ ਸਰਪੰਚ ਦੇ ਭਤੀਜੇ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਖੇਤਾਂ ਵਿਚ ਰਹਿੰਦਾ ਹੈ ਅਤੇ ਘਰ ਵਿਚ ਬਜ਼ੁਰਗ ਤਾਇਆ,ਤਾਈ ਅਤੇ ਉਹ ਰਹਿੰਦੇ ਹਨ ਬੀਤੀ ਰਾਤ 11 ਤੋਂ 2 ਵੱਜੇ ਦਰਮਿਆਨ ਖੇਤਾਂ ਵਿਚੋਂ ਘਰ ਵਿਚ ਦਾਖ਼ਲ ਹੋ ਕੇ ਘਰ ਵਿਚੋਂ ਪੋੜੀ ਲਗਾਕੇ ਦੂਜੀ ਮੰਜਿਲ ਤੋਂ ਬਾਰੀ ਰਾਹੀਂ ਘਰ ਵਿਚ ਦਾਖ਼ਲ ਹੋਕੇ ਘਰ ਵਿਚ 15 ਤੋਲੇ ਸੋਨੇ ਦੇ ਗਹਿਣੇ ਸਵਾ 2 ਲੱਖ ਦੀ ਨਕਦੀ ਅਤੇ ਆਸਟ੍ਰੇਲੀਆ ਦੀਆਂ 8 ਕੀਮਤੀ ਘੜੀਆਂ ਚੋਰੀ ਕਰਕੇ ਲੈ ਗਏ ਅਤੇ ਘਰ ਵਿਚ ਖੜੀ ਫਾਰਚੂਨਰ ਗੱਡੀ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ
ਘਰ ਵਿਚ ਮੌਜੂਦ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਅਤੇ ਲੜਕੀ ਹਨ ਜੋ ਕਿ ਆਸਟ੍ਰੇਲੀਆ ਵਿਚ ਰਹਿ ਰਹੇ ਹਨ ਬੀਤੀ ਰਾਤ 11 ਵੱਜੇ ਉਹ ਸੁਤੇ ਅਤੇ ਜਦ 2 ਵੱਜੇ ਕਰੀਬ ਉੱਠ ਕੇ ਦੇਖਿਆ ਤਾਂ ਘਰ ਲਾਈਟਾਂ ਜਗ ਰਹੀਆਂ ਸਨ ਅਤੇ ਜਦ ਉਨ੍ਹਾਂ ਉੱਠ ਕੇ ਦੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਘਰ ਵਿਚ ਗਹਿਣੇ ਅਤੇ ਨਕਦੀ ਸਮੇਤ ਕੀਮਤੀ ਘੜੀਆਂ ਚੋਰੀ ਹੋ ਗਈਆਂ ਉਨ੍ਹਾਂ ਕਿਹਾ ਉਨ੍ਹਾਂ ਦਾ ਕੁੱਲ 11-12 ਲੱਖ ਦਾ ਨੁਕਸਾਨ ਹੋਇਆ ਹੈ
ਮੌਕੇ ਤੇ ਪੁੱਜੇ ਥਾਣਾ ਝਬਾਲ ਦੇ ਐੱਸਐੱਚਓ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਚੋਰੀ ਦੀ ਘਟਨਾ ਸੰਬੰਧੀ ਜਾਂਚ ਕਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੁੱਝ ਸ਼ੱਕੀ ਵਿਅਕਤੀਆਂ ਕੋਲੋ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ

Today Now News

RELATED ARTICLES
- Advertisment -

POPULAR POSTS