ਬੀ.ਐਸ.ਐਨ.ਐਲ. ਦੇ ਜੀ.ਐਮ. ਪ੍ਰਤਾਪ ਸਿੰਘ ਨੇ ਕੇਕ ਕੱਟ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ

ਨਾਭਾ (ਸੁਖਚੈਨ ਲੁਬਾਣਾ) : ਪੰਜਾਬ ਵਿੱਚ ਲਾਕਡਾਊਨ ਕਰਫਿਊ ਦਰਮਿਆਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਪੰਜਾਬ ਸਰਕਾਰ ਵੱਲੋਂ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਕਰਨ ਦੇ ਨਾਲ ਵਿਦਿਆਰਥੀਆਂ ਨੂੰ ਨੈੱਟ ਸਮੱਸਿਆ ਆ ਰਹੀ ਸੀ । ਨੈੱਟ ਦੀ ਸਮੱਸਿਆ ਦੂਰ ਕਰਨ ਲਈ ਭਾਰਤ ਸਚਾਰ ਨਿਗਮ ਲਿਮਟਿਡ ਵੱਲੋਂ ਸਸਤੇ ਰੇਟਾਂ ਤੇ ਨੈੱਟ ਦੇਣ ਦੀ ਸੁਵਿਧਾ ਮਾਰਕੀਟ ਵਿਚ ਦਿੱਤੀ ਜਾ ਰਹੀ ਹੈ ਨਾਭਾ ਸ਼ਹਿਰ ਵਿੱਚ ਕੁਝ ਮਹੀਨਿਆਂ ਅੰਦਰ ਬਰੌਡਬੈਂਡ ਨੈੱਟ ਤੇ ਪੰਜ ਸੌ ਕੁਨੈਕਸ਼ਨ ਪੂਰੇ ਹੋਣ ਤੇ ਬੀਐਸਐਨਐਲ ਦੇ ਜੀ ਐਮ ਪ੍ਰਤਾਪ ਸਿੰਘ ਨੇ ਕੇਕ ਕੱਟ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ । ਪ੍ਰਤਾਪ ਸਿੰਘ ਨੇ ਕਿਹਾ ਕਿ ਇਕੱਲੀ ਬੀਐਸਐਨਲ ਕੰਪਨੀ ਹੈ ਸਸਤੇ ਰੇਟਾਂ ਤੇ ਬਰੌਡਬੈਂਡ ਨੈੱਟ ਮੁਹੱਈਆ ਗਾਹਕਾਂ ਨੂੰ ਦੇ ਰਹੀ ਹੈ । ਉਨ੍ਹਾਂ ਕਿਹਾ ਕਿ ਲਾਕਡਾਊਨ ਦੇ ਦਰਮਿਆਨ ਵਿਦਿਆਰਥੀਆਂ ਨੂੰ ਨੈੱਟ ਦੀ ਕਾਫ਼ੀ ਸਮੱਸਿਆ ਆ ਰਹੀ ਸੀ ਅਤੇ ਉਸ ਸਮੱਸਿਆ ਦੂਰ ਕਰਨੈ ਬੀਐਸਐਨਐਲ ਵੱਲੋਂ ਵੱਡਾ ਉਪਰਾਲਾ ਕੀਤਾ ਹੈ । ਇਨ੍ਹਾਂ ਵੱਖੋ ਵੱਖਰੀਆਂ ਸਕੀਮਾਂ ਦੇ ਨਾਲ ਗਾਹਕ ਵੀ ਕਾਫੀ ਖੁਸ਼ ਦਿਖਾਈ ਦੇ ਰਹੇ ਹਨ





