ਮਾਨਸਾ ਦੇ ਵਾਰਡ ਨੰਬਰ 17 ‘ਚ ਘੋਸ਼ਿਤ ਕੰਟੇਨਮੈਂਟ ਜ਼ੋਨ 7 ਦਿਨਾਂ ਲਈ ਵਧਾਇਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਪਿੰਡ ਸਰਦੂਲੇਵਾਲਾ ਬਲਾਕ ਸਰਦੂਲਗੜ੍ਹ ਵਿੱਚ ਕੋਵਿਡ-19 ਦੇ 15 ਤੋਂ ਵਧੇਰੇ ਪਾਜ਼ਿਟੀਵ ਕੇਸ ਆਉਣ ਨਾਲ 19 ਮਈ 2021 ਨੂੰ ਇਸ ਪਿੰਡ ਨੂੰ ਕੰਨਟੇਨਮੈਂਟ ਜੋਨ ਘੋਸ਼ਿਤ ਕੀਤਾ ਗਿਆ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਵੇਅ ਦੌਰਾਨ ਪਾਇਆ ਗਿਆ ਕਿ ਉਕਤ ਕੰਨਟੇਨਮੈਂਟ ਜੋਨ ਦੇ ਆਖ਼ਿਰੀ ਪੰਜ ਦਿਨਾਂ ਦੌਰਾਨ ਕੋਵਿਡ-19 ਦੇ 04 ਹੋਰ ਨਵੇਂ ਕੇਸ ਆਏ ਹਨ।
ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਹਦਾਇਤਾਂ ਅਨੁਸਾਰ ਪਿੰਡ ਸਰਦੂਲੇਵਾਲਾ ਵਿਖੇ ਕੰਨਟੇਨਮੈਂਟ ਜੋਨ ਵਿੱਚ 7 ਹੋਰ ਦਿਨਾਂ ਦਾ ਵਾਧਾ ਕੀਤਾ ਜਾਂਦਾ ਹੈ।
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਮਾਨਸਾ ਦੇ ਵਾਰਡ ਨੰਬਰ 17 ਵਿਖੇ ਲਾਗੂ ਕੰਟੇਨਮੈਂਟ ਜ਼ੋਨ ਵਿਚ 7 ਦਿਨਾਂ ਦਾ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮਾਨਸਾ ਦੇ ਵਾਰਡ ਨੰਬਰ 17 ਵਿਖੇ ਕੋਵਿਡ-19 ਦੇ 5 ਤੋਂ ਵਧੇਰੇ ਪਾਜ਼ਿਟੀਵ ਕੇਸ ਮਿਲਣ ਕਾਰਨ 13 ਮਈ 2021 ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਸੀ। ਸਰਵੇ ਦੌਰਾਨ ਉਕਤ ਮਾਈਕਰੋ ਕੰਟੇਨਮੈਂਟ ਜ਼ੋਨ ਵਿਚ ਕੋਵਿਡ-19 ਦੇ 15 ਤੋਂ ਵੱਧ ਨਵੇਂ ਪਾਜ਼ਿਟੀਵ ਕੇਸ ਮਿਲਣ ਕਾਰਨ ਇਸ ਮਾਈਕਰੋ ਕੰਟੇਨਮੈਂਟ ਜ਼ੋਨ ਵਿਚ 7 ਦਿਨਾਂ ਦਾ ਵਾਧਾ ਕਰਨ ਦੇ ਨਾਲ ਨਾਲ ਇਸ ਏਰੀਏ ਨੂੰ 22 ਮਈ 2021 ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਸੀ। ਤਾਜ਼ਾ ਕੀਤੇ ਸਰਵੇ ਦੌਰਾਨ 8 ਹੋਰ ਪਾਜ਼ਿਟੀਵ ਕੇਸ ਮਿਲਣ ਕਾਰਨ ਸਿਵਲ ਸਰਜਨ ਪਾਸੋਂ ਪ੍ਰਾਪਤ ਰਿਪੋਰਟ ਦੇ ਮੱਦੇਨਜ਼ਰ ਇਸ ਏਰੀਏ ਦੇ ਕੰਟੇਨਮੈਂਟ ਜ਼ੋਨ ਵਿਚ 7 ਦਿਨਾਂ ਦਾ ਹੋਰ ਵਾਧਾ ਕੀਤਾ ਜਾਂਦਾ ਹੈ।






