ਪੰਜਾਬ ਵਿੱਚ ਪੰਜ ਆਕਸੀਜਨ ਪਲਾਂਟ ਜੂਨ ਮਹੀਨੇ ਵਿੱਚ ਸ਼ੁਰ ਹੋ ਜਾਣ ਦੀ ਸੰਭਾਵਨਾ-ਡਾ ਉਬਰਾਏ

ਮੱਖੂ (ਦਵਿੰਦਰ ਸਿੰਘ ਛਾਬੜਾ) : ਬਿਨ੍ਹਾਂ ਕਿਸੇ ਤੋਂ ਮੱਦਦ ਲਏ ਆਪਣੀ ਕਮਾਈ ਵਿੱਚੋਂ ਕਰੋੜਾਂ ਰੁਪਏ ਖਰਚ ਕੇ ਹਰ ਔਖੀ ਘੜੀ ਵੇਲੇ ਸਭ ਤੋਂ ਮੋਹਰੀ ਹੋ ਕੇ ਲੋੜਵੰਦਾਂ ਦੀ ਬਾਂਹ ਫੜਨ ਵਾਲੇ ਦੁਬੱਈ ਦੇ ਉਘੇ ਕਾਰੋਬਾਰੀ ਅਤੇ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਜਿੱਥੇ ਪੰਜਾਬ ਵਿੱਚ ਆਪਣੇ ਤੌਰ ਤੇ ਪੰਜ ਆਕਸੀਜਨ ਪਲਾਂਟ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਉਥੇ ਹਰੇਕ ਜਿਲ੍ਹੇ ਲਈ ਆਕਸੀਜਨ ਕੰਸਟ੍ਰੇਟਰ, ਵੈਂਟੀਲੇਟਰ, ਐਮਬੂਲੈਂਸਾਂ , ਅੰਤਿਮ ਯਾਤਰਾ ਵਾਹਣ, ਮ੍ਰਿਤਕ ਦੇਹ ਸਾਂਭਣ ਲਈ ਫਰੀਜ਼ਰ ਅਤੇ ਵੱਡੀ ਮਾਤਰਾ ਵਿੱਚ ਦਵਾਈਆਂ ਅਤੇ ਹੋਰ ਸਾਜੋ ਸਮਾਨ ਦੇਣ ਦੀ ਸਪਲਾਈ ਵੀ ਸ਼ੁਰੂੁ ਕੀਤੀ ਹੋਈ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਇਸਤਰੀ ਵਿੰਗ ਪ੍ਰਧਾਨ ਅਮਰਜੀਤ ਕੌਰ ਛਾਬੜਾ ਨੇ ਦੱਸਿਆ ਕਿ ਟਰੱਸਟ ਦੇ ਬਾਨੀ ਡਾ ਐਸ ਪੀ ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਵੱਲੋਂ ਮਿਲੇ ਆਦੇਸ਼ਾਂ ਤੇ ਫਿਰੋਜ਼ਪੁਰ ਜਿਲ੍ਹੇ ਦੇ ਲੋੜਵੰਦ ਮਰੀਜਾਂ ਲਈ ਆਕਸੀਜਨ ਕੰਸਟ੍ਰੇਟਰ, ਆਕਸੀਮੀਟਰ ਅਤੇ ਇਨਫਰਾਰੈਡ ਥਰਮਾ ਮੀਟਰ ਦੀ ਮੁਫਤ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦਾ ਲੋੜਵੰਦ ਮਰੀਜ਼ ਜਾਂ ਉਸਦੇ ਪਰਿਵਾਰਕ ਮੈਂਬਰ ਸਰਬੱਤ ਦਾ ਭਲਾ ਟਰੱਸਟ ਦੀ ਟੀਮ ਨਾਲ ਸੰਪਰਕ ਕਰਕੇ ਇਹ ਸੇਵਾ ਹਾਸਲ ਕਰ ਸਕਦੇ ਹਨ। ਡਾ ਉਬਰਾਏ ਮੁਤਾਬਕ ਆਕਸੀਜ਼ਨ ਦੇ ਪੰਜ ਪਲਾਟ ਜੋ ਗੁਰੂ ਨਾਨਕ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ,ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਮੈਡੀਕਲ ਕਾਲਜ ਬਠਿੰਡਾ,ਮੈਡੀਕਲ ਕਾਲਜ ਪਟਿਆਲਾ ਅਤੇ ਇੱਕ ਪਲਾਂਟ ਦਆਬਾ ਖੇਤਰ ਵਿੱਚ ਲਗਾਏ ਜਾ ਰਹੇ ਹਨ । ਜਿਨ੍ਹਾਂ ਦਾ ਪੂਰਾ ਕਾਰਜ ਜੂਨ ਮਹੀਨੇ ਦੇ ਵਿੱਚ ਵਿੱਚ ਸ਼ਰੂ ਹੋ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਔਖਾ ਵੇਲਾ ਆਇਆ ਟਰੱਸਟ ਨੇ ਸਭ ਤੋਂ ਮੂਹਰੇ ਹੋ ਕੇ ਲੜਾਈ ਲੜੀ ਹੈ । ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਤੇ ਕੋਰੋਨਾ ਸੰਕਟ ਹੋਵੇ ਭਾਵੇਂ ਕਿਸਾਨ ਅੰਦੋਲਨ ਟਰੱਸਟ ਦੇ ਵਾਲੰਟੀਅਰਾਂ ਨੇ ਆਪਣੀਆਂ ਜਿੰਦਗੀਆਂ ਦੀ ਪਰਵਾਹ ਕੀਤੇ ਬਗੈਰ ਸੇਵਾ ਕੀਤੀ ਹੈ। ਇਸ ਮੌਕੇ ਤੇ ਅਮਰਜੀਤ ਕੌਰ ਛਾਬੜਾ, ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਘੜਿਆਲ ਮੀਤ ਪ੍ਰਧਾਨ, ਸੰਜੀਵ ਬਜਾਜ, ਨਰਿੰਦਰ ਬੇਰੀ ਕੈਸ਼ੀਅਰ,ਵਿਜੇ ਕੁਮਾਰ ਬਹਿਲ ਪ੍ਰਧਾਨ ਮੱਲਾਂਵਾਲਾ, ਦਵਿੰਦਰ ਸਿੰਘ ਛਾਬੜਾ ਪ੍ਰਧਾਨ ਮੱਖੂ, ਜਗਦੀਸ਼ ਥਿੰਦ ਪ੍ਰਧਾਨ ਗੁਰੂਹਰਸਹਾਏ,ਰਣਜੀਤ ਸਿੰਘ ਰਾਏ ਪ੍ਰਧਾਨ ਜੀਰਾ, ਬਲਵਿੰਦਰਪਾਲ ਸ਼ਰਮਾ ਪ੍ਰਧਾਨ ਫਿਰੋਜ਼ਪੁਰ, ਤਲਵਿੰਦਰ ਕੌਰ, ਕੰਵਲਜੀਤ ਸਿੰਘ,ਸੁਖਦੇਵ ਸਿੰਘ ਗਿੱਲ ਮੁੱਦਕੀ ਪ੍ਰਧਾਨ, ਰੋਸ਼ਨ ਲਾਲ ਮਨਚੰਦਾ, ਆਸ਼ਾ ਸ਼ਰਮਾ,ਮਨਜੀਤ ਸਿੰਘ ਜੇ ਈ,ਲਖਵਿੰਦਰ ਸਿੰਘ ਕਰਮੂਵਾਲਾ, ਬਲਵੰਤ ਸਿੰਘ ਬਰਾੜ,ਸੁਖਜੀਤ ਸਿੰਘ ਹਰਾਜ,ਪ੍ਰੇਮ ਮਨਚੰਦਾ, ਜਸਬੀਰ ਸਿੰਘ ਸ਼ਰਮਾ, ਸੁਖਦੇਵ ਸਿੰਘ ਸੰਗਮ ਅਤੇ ਬੀ ਆਰ ਸ਼ਰਮਾ ਸਮੇਤ ਕਈ ਹੋਰ ਆਹੁਦੇਦਾਰ ਵੀ ਮੋਜੂਦ ਸਨ।





