ਰਾਤ ਵਾਲਾ ਤੂਫਾਨ ਇਸ ਸਾਲ ਦਾ ਸਭ ਤੋਂ ਤੇਜ਼ ਵਗਣ ਵਾਲਾ ਤੂਫਾਨ ਸੀ

ਰਾਤੀਂ ਮੀਂਹ ਹਨ੍ਹੇਰੀ ਨੇ ਪਟਿਆਲਾ ਚੰਡੀਗੜ੍ਹ ਪੰਚਕੂਲਾ ਵਿੱਚ ਮਚਾਈ ਤਬਾਹੀ
ਰਾਤ ਵਾਲਾ ਤੂਫਾਨ ਇਸ ਸਾਲ ਦਾ ਸਭ ਤੋਂ ਤੇਜ਼ ਵਗਣ ਵਾਲਾ ਤੂਫਾਨ ਸੀ
ਜਿਸ ਨੇ ਬਹੁਤ ਸਾਰਾ ਮਾਲੀ ਨੁਕਸਾਨ ਕੀਤਾ ਹੈ
ਕੁਝ ਇਲਾਕਿਆਂ ਤੋਂ ਗੜ੍ਹੇ ਪੈਣ ਦੀ ਵੀ ਖ਼ਬਰ ਹੈ
ਚੰਡੀਗੜ੍ਹ ਦੇ ਆਸ ਪਾਸ ਕਾਰਾਂ ਉੱਪਰ ਦੀਵਾਰਾਂ ਡਿੱਗ ਗਈਆਂ ਹਨ
ਸੜਕਾਂ ਉਪਰ ਦਰੱਖਤ ਡਿੱਗੇ ਹਨ ਤੇ ਬਹੁਤੇ ਇਲਾਕਿਆਂ ਦੇ ਰਾਹ ਬੰਦ ਹੋ ਚੁੱਕੇ ਹਨ
ਬਿਜਲੀ ਦੇ ਬਹੁਤ ਸਾਰੇ ਖੰਭੇ ਅਤੇ ਤਾਰਾਂ ਟੁੱਟੀਆਂ ਹਨ
ਰਾਤ ਭਰ ਬਹੁਤੇ ਇਲਾਕਿਆਂ ਦੀ ਬਿਜਲੀ ਬੰਦ ਰਹੀ ਹੈ
ਬਹੁਤੇ ਕਿਸਾਨਾਂ ਦੇ ਤੂਡ਼ੀ ਵਾਲੇ ਸ਼ੈੱਡ ਅਤੇ ਪਸ਼ੂਆ ਦੇ ਢਾਰੇ ਉੱਡ ਗਏ ਹਨ
ਕੁਲਦੀਪ ਸਿੰਘ ਗੁਰਾਇਆ






