ਵਿਸ਼ਵ ਪਾਣੀ ਦਿਵਸ

ਪਾਣੀ ਅਕਾਸ਼ ਤੋਂ ਆਵੇ ਤਾਂ….ਬਾਰਿਸ਼
ਪਾਣੀ ਅਕਾਸ਼ ਵੱਲ ਨੂੰ ਜਾਵੇ ਤਾਂ…..ਭਾਫ
ਪਾਣੀ ਜੰਮ ਕੇ ਡਿੱਗੇ ਤਾਂ…..ਗੜੇ
ਪਾਣੀ ਡਿੱਗ ਕੇ ਜੰਮੇਂ ਤਾਂ…..ਬਰਫ
ਪਾਣੀ ਫੁੱਲ ਉੱਪਰ ਹੋਵੇ ਤਾਂ…..ਬੂੰਦ
ਪਾਣੀ ਫੁੱਲ ਵਿਚੋਂ ਨਿਕਲੇ ਤਾਂ…..ਅਤਰ
ਪਾਣੀ ਇੱਕ ਜਗ੍ਹਾ ਇਕੱਠਾ ਹੋ ਜਾਵੇ ਤਾਂ….ਝੀਲ
ਪਾਣੀ ਵਹਿਣ ਲੱਗ ਪਵੇ ਤਾਂ……ਨਦੀ
ਪਾਣੀ ਸੀਮਾਂ ਵਿੱਚ ਰਹੇ ਤਾਂ……ਜੀਵਨ
ਪਾਣੀ ਸੀਮਾਂ ਤੋੜ ਦੇਵੇ ਤਾਂ……ਪਰਲੋ
ਪਾਣੀ ਅੱਖ ਵਿਚੋਂ ਨਿਕਲੇ ਤਾਂ…..ਹੰਝੂ
ਪਾਣੀ ਸਰੀਰ ਵਿਚੋਂ ਨਿਕਲੇ ਤਾਂ…. ਪਸੀਨਾ
ਪਾਣੀ ਪ੍ਰਮਾਤਮਾਂ ਦੇ ਨਾਮ ਸ਼ਬਦ ਵਿਚੋਂ ਨਿਕਲੇ ਤਾਂ…ਅੰਮ੍ਰਿਤ
ਅੱਜ ਵਿਸ਼ਵ ਪਾਣੀ ਦਿਵਸ ਹੈ….
ਪਾਣੀ ਹੀ ਜ਼ਿੰਦਗੀ ਹੈ
ਸੋ ਪਾਣੀ ਜਰੂਰ ਬਚਾਓ




