( ਰਮਿੰਦਰ ਰਮੀ )

ਬੇਡ ਤੇ ਲੇਟੀ ਉਹ ਛੱਤ
ਨੂੰ ਘੂਰ ਰਹੀ ਸੀ !
ਪਤਾ ਨਹੀਂ ਕੱਦ ਸੋਚਾਂ
ਦੇ ਸਮੁੰਦਰ ਵਿੱਚ ਚਲੇ ਗਈ !!
ਉਹ ਸੋਚਦੀ ਔਰਤ ਦੀ ਤ੍ਰਾਸਦੀ
ਕਿਉਂ ਹੋ ਰਹੀ ਹੈ !
ਔਰਤ ਤੇ ਜੱਗ ਜਨਣੀ ਹੈ ,
ਪਾਲਣਹਾਰ ਹੈ !!
ਗੁਰਬਾਣੀ ਵਿੱਚ ਵੀ ਉਸਨੂੰ
ਬੱਤੀ ਗੁਣ ਸੁਲੱਖਣੀ ਨਾਰ
ਕਿਹਾ ਗਿਆ ਹੈ !
ਸੋ ਕਿਉਂ ਮੰਦਾ ਆਖੀਏ ਜਿੱਤ
ਜੰਮੇ ਰਾਜਾਨ ਨਾਲ ਨਿਵਾਜਿਆ
ਗਿਆ ਹੈ ਉਸਨੂੰ !!
ਫਿਰ ਔਰਤ ਦੀ ਬੇਕਦਰੀ ਕਿਉਂ ?
ਔਰਤ ਕਿੰਨੇ ਕਿਰਦਾਰ ਨਿਭਾਉਂਦੀ ਹੈ !
ਧੀ , ਪਤਨੀ ਭੈਣ , ਮਾਂ , ਸੱਸ ,
ਦਾਦੀ , ਨਾਨੀ , !!
ਹਰ ਕਿਰਦਾਰ ਦਿਲੋਂਜਾਨ
ਨਾਲ ਨਿਭਾਉਂਦੀ ਹੈ !
ਜੋ ਔਰਤ ਨੋਕਰੀ ਕਰਦੀ ਹੈ
ਉਸ ਨਾਲ ਤੇ ਹਮਦਰਦੀ
ਹੁੰਦੀ ਹੈ ਸੱਭ ਦੀ !!
ਸ਼ਾਇਦ ਪੈਸੇ ਕਮਾ ਕੇ ਲਿਆਂਉਂਦੀ ਹੈ !
ਜੋ ਔਰਤ ਕੰਮ ਤੇ ਜਾਂਦੀ ਹੈ !!
ਤਿਆਰ ਹੋ ਕੇ ਕੰਮ ਤੇ ਜਾਉ !
ਕੰਮ ਕਰੂ , ਸਟਾਫ਼ ਨਾਲ ਗੱਲ-ਬਾਤ
ਵੀ ਕਰਦੀ ਹੈ !!
ਬਰੇਕ ਤੇ ਟਾਈਮ ਨਾਲ ਖਾਂਦੀ ਪੀਂਦੀ ਵੀ ਹੈ !
ਤਬੀਅਤ ਠੀਕ ਨਾ ਹੋਏ ਤਾਂ
ਛੁੱਟੀ ਵੀ ਕਰ ਲੈਂਦੀ ਹੈ !!
ਜੋ ਔਰਤ ਘਰੇ ਰਹਿੰਦੀ ਹੈ !
ਉਸਦਾ ਸਾਰਾ ਦਿਨ ਘਰ ਦੇ ਕੰਮ
ਕਾਰਾਂ ਵਿੱਚ ਨਿਕਲ ਜਾਂਦਾ ਹੈ !!
ਰੋਟੀ ਟੁੱਕ ਬਰਤਨ
ਬੱਚਿਆਂ ਦੀ ਦੇਖ-ਰੇਖ !
ਸਾਰਾ ਦਿਨ ਸੁੱਧ- ਬੁੱਧ ਹੀ
ਭੁੱਲੀ ਰਹਿੰਦੀ ਹੈ ਉਸਨੂੰ ਆਪਣੀ !!
ਕਦੀ ਟਾਈਮ ਤੇ ਖਾਣਾ ਨਹੀਂ ਖਾਧਾ !
ਨਹਾਉਣਾ ਵੀ ਯਾਦ ਨਹੀਂ ਰਹਿੰਦਾ !!
ਬੀਮਾਰ ਹੈ ਤੇ ਅਰਾਮ ਵੀ ਨਹੀਂ ਕਰ ਸਕਦੀ !
ਇੱਕਲੀ ਬੈਠ ਜੱਦ ਖਾਣਾ ਖਾਂਦੀ ਹੈ
ਗਲੇ ਦੇ ਨੀਚੇ ਨਹੀਂ ਜਾਂਦਾ !!
ਨਾਲ ਹੰਝੂਆਂ ਦੇ ਘੁੱਟ ਭਰਦੀ ਹੈ !
ਫਿਰ ਵੀ ਖਿੜੇ ਮੱਥੇ ਕਰਦੀ ਹੈ ਸੱਭ !!
ਜੱਦ ਔਰਤ ਥੋੜਾ ਜਿਹਾ
ਆਪਣੇ ਲਈ ਸੋਚ ਲੈਂਦੀ ਹੈ !
ਸੱਭ ਦੀਆਂ ਅੱਖਾਂ ਵਿੱਚ ਰੜਕਣ
ਲੱਗ ਜਾਂਦੀ ਹੈ !!
ਕਿਸੇ ਨਾਲ ਗੱਲ-ਬਾਤ ਕਿਉਂ ਕਰਦੀ ਹੈ !
ਕਿਉਂ ਲਿੱਖਦੀ ਪੜ੍ਹਦੀ ਹੈ !!
ਕਿਤੇ ਆਉਂਦੀ ਜਾਂਦੀ ਕਿਉਂ ਹੈ !
ਕੋਈ ਮਿਲਣ ਲਈ ਕਿਉਂ ਆਉਂਦਾ ਹੈ !!
ਕਿਸੇ ਨੂੰ ਉਹ ਦਿੰਦੀ ਲੈਂਦੀ ਕਿਉਂ ਹੈ ?
ਤਾਨੇ ਮਿਹਨੇ ਸੁਨਣ ਨੂੰ ਮਿਲਦੇ ਨੇ !!
ਕਿਉਂਕਿ ਉਹ ਵਿਹਲੀ ਹੈ
ਨੋਕਰੀ ਨਹੀਂ ਕਰਦੀ !
ਪੈਸੇ ਕਮਾ ਕੇ ਨਹੀਂ ਲਿਆਂਉਂਦੀ !!
ਇਹ ਸੱਭ ਸੁਣ ਕੇ ਕਿੰਨੀ ਸੱਟ
ਵੱਜਦੀ ਹੈ , ਕਲ਼ੇਜਾ ਫੱਟਦਾ ਹੈ !
ਖ਼ੂਨ ਦੇ ਹੰਝੂ ਪੀ ਕੇ ਰਹਿ ਜਾਂਦੀ ਹੈ !!
ਉਸਦੇ ਦਰਦ ਨੂੰ ਕੋਈ ਨਹੀਂ ਪਹਿਚਾਣਦਾ !
ਉਹ ਆਪਣੇ ਕਮਰੇ ਵਿੱਚ ਹੈ
ਸੁੱਤੀ ਹੈ ਕਿ ਜਾਗਦੀ !
ਪੀੜਾ ਠੀਕ ਹੋਈ ਕਿ ਨਹੀਂ
ਅੰਦਰ ਪਈ ਦਰਦ ਨਾਲ ਤੜਪ ਰਹੀ ਹੈ !!
ਕੁਝ ਖਾਧਾ ਕਿ ਨਹੀਂ !
ਕਿਸੇ ਨੂੰ ਕੋਈ ਪ੍ਰਵਾਹ ਨਹੀਂ !!
ਕੋਈ ਉਸ ਨਾਲ ਗੱਲ-ਬਾਤ
ਤੱਕ ਨਹੀਂ ਕਰਦਾ !
ਉਹ ਟੁੱਟ ਗਈ , ਬਿਖਰ ਗਈ !!
ਹਰ ਪੱਲ ਹੰਝੂਆਂ ਦੇ ਘੁੱਟ ਭਰਦੀ
ਰੱਬ ਅੱਗੇ ਅਰਦਾਸਾਂ ਕਰਦੀ !
ਦਾਤਾ ਮੈਨੂੰ ਆਪਣੇ ਕੋਲ ਬੁਲਾ ਲਉ !!
ਮੇਰੀ ਹੁਣ ਕਿਸੇ ਨੂੰ ਕੋਈ ਲੋੜ ਨਹੀਂ !
ਮੈਂ ਹਾਰ ਗਈ ਜ਼ਿੰਦਗੀ ਤੋਂ !!
ਰਿਸ਼ਤੇ ਨਿਭਾਉਂਦੀ ਹੋਈ
ਤੇ ਸੱਭ ਦਾ ਖਿਆਲ ਰੱਖਦੇ ਹੋਏ !
ਐਸੀ ਜ਼ਿੰਦਗੀ ਤੋਂ ਮੌਤ ਅੱਛੀ !!
ਇਹਨਾਂ ਵਿਹਣਾਂ ਵਿੱਚ ਦਿਨ
ਰਾਤ ਨਿਕਲਦੇ ਰਹੇ !
ਇਕ ਦਿਨ ਉਸਦਾ ਦਰਵਾਜ਼ਾ
ਦੇਰ ਤੱਕ ਨਹੀਂ ਖੁੱਲ੍ਹਿਆ !!
ਜੱਦ ਅੰਦਰ ਆ ਦੇਖਿਆ !
ਉਹ ਤੇ ਘੂਕ ਸੁੱਤੀ ਪਈ ਸੀ !!
ਸ਼ਾਇਦ ਉਹ ਆਪਣੇ ਦਾਤੇ
ਦੇ ਚਰਨਾਂ ਵਿੱਚ ਚਲੇ ਗਈ ਸੀ !
ਉਸਨੇ ਉਸਦੀ ਪੁਕਾਰ ਸੁਣ ਲਈ ਸੀ !!
ਕੋਲ ਇਕ ਡਾਈਰੀ ਪਈ ਸੀ !
ਜਿਸ ਵਿੱਚ ਆਪਣੀ ਇੱਛਾ ਜੋ
ਬਹੁਤ ਪਹਿਲਾਂ ਲਿੱਖ ਦਿੱਤੀ ਸੀ !!
ਮੇਰਾ ਸਸਕਾਰ ਨਹੀਂ ਕਰਨਾ
ਮੇਰੀ ਬੋਡੀ ਡੋਨੇਟ ਕਰ ਦੇਣੀ !
ਸ਼ਾਇਦ ਕਿਸੇ ਲੋੜਵੰਦ ਦੇ
ਕੰਮ ਆ ਸਕੇ !!
ਉਫ਼ !
ਇਹ ਹੈ ਔਰਤ ਦੀ ਤ੍ਰਾਸਦੀ !!
ਔਰਤ ਦੀ ਤ੍ਰਾਸਦੀ !!!
( ਰਮਿੰਦਰ ਰਮੀ )






